Australia & New Zealand

ਚਾਈਨਾਟਾਊਨ ਦੇ ਕਾਰੋਬਾਰਾਂ ਦੀ ਮਦਦ ਲਈ ਫੰਡਿਗ ਦਾ ਐਲਾਨ

ਸੈਨੇਟਰ ਪੈਨੀ ਵੌਂਗ ਅਤੇ ਪ੍ਰੀਮੀਅਰ ਜੇਸਿੰਟਾ ਐਲਨ ਮੈਲਬੌਰਨ ਦੇ ਚਾਈਨਾਟਾਊਨ ਫੈਸਟੀਵਲ ਦੇ ਦੌਰਾਨ।

ਅੱਜ ਵਿਕਟੋਰੀਆ ਦੇ ਛੋਟੇ ਕਾਰੋਬਾਰ ਅਤੇ ਰੋਜ਼ਗਾਰ ਮੰਤਰੀ ਨੈਟਲੀ ਸੁਲੇਮਾਨ ਨੇ ਚਾਈਨਾਟਾਊਨ ਦੇ ਕਾਰੋਬਾਰਾਂ ਦੀ ਮਦਦ ਲਈ 100,000 ਡਾਲਰ ਦੇਣ ਦਾ ਐਲਾਨ ਕੀਤਾ ਹੈ। ਇਸ ਨਾਲ ਇਲਾਕੇ ਵਿੱਚ ਹੋਰ ਲੋਕ ਆਉਣਗੇ ਅਤੇ ਸਥਾਨਕ ਛੋਟੇ ਕਾਰੋਬਾਰਾਂ ਨੂੰ ਵਧਣ ਅਤੇ ਤਰੱਕੀ ਕਰਨ ਵਿੱਚ ਮਦਦ ਮਿਲੇਗੀ।

ਇਹ ਗ੍ਰਾਂਟ ਮੈਲਬੌਰਨ ਚਾਈਨਾਟਾਊਨ ਬਿਜ਼ਨੈਸ ਐਸੋਸੀਏਸ਼ਨ ਨੂੰ ਦਿੱਤੀ ਜਾਵੇਗੀ ਜੋ ਇਲਾਕੇ ਦੇ ਸਾਰੇ ਕਾਰੋਬਾਰਾਂ ਨੂੰ ਪ੍ਰਚਾਰ ਕਰਨ ਲਈ ਇੱਕ ਵੈੱਬਸਾਈਟ ਅਤੇ ਮੋਬਾਈਲ ਐਪ ਤਿਆਰ ਕਰੇਗੀ। ਇਸ ਐਪ ਵਿੱਚ ਕਾਰੋਬਾਰਾਂ ਦੀ ਜਾਣਕਾਰੀ, ਇੰਟਰਐਕਟਿਵ ਨਕਸ਼ੇ, ਇਵੈਂਟ ਦੀ ਜਾਣਕਾਰੀ ਅਤੇ ਖਾਸ ਆਫ਼ਰਾਂ ਸ਼ਾਮਲ ਹੋਣਗੀਆਂ। ਇਸ ਫੰਡ ਨਾਲ ਇਸ ਸਾਲ ਦੇ ਅੰਤ ਵਿੱਚ ਇੱਕ ਕਾਰੋਬਾਰੀ ਐਵਾਰਡ ਸਮਾਰੋਹ ਵੀ ਕਰਵਾਇਆ ਜਾਵੇਗਾ, ਜਿਸ ਵਿੱਚ ਸਥਾਨਕ ਵਪਾਰੀਆਂ ਦੀ ਮਿਹਨਤ ਅਤੇ ਉਪਲਬਧੀਆਂ ਨੂੰ ਮਾਨਤਾ ਦਿੱਤੀ ਜਾਵੇਗੀ।

ਦੁਨੀਆ ਦੀ ਇੱਕ-ਚੌਥਾਈ ਤੋਂ ਵੱਧ ਅਬਾਦੀ ਇਸ ਮੌਸਮ ਨੂੰ ਤਿਉਹਾਰਾਂ ਰਾਹੀਂ ਮਨਾਉਂਦੀ ਹੈ, ਜਿਵੇਂ ਕਿ ਸਪ੍ਰਿੰਗ ਫੈਸਟੀਵਲ, ਟੇਟ ਅਤੇ ਸਿਓਲਲ। ਮੈਲਬੌਰਨ ਦਾ ਚਾਈਨਾਟਾਊਨ ਹਰ ਸਾਲ ਇਨ੍ਹਾਂ ਸਮਾਰੋਹਾਂ ਵਿੱਚ ਮਾਣ ਨਾਲ ਭਾਗ ਲੈਂਦਾ ਹੈ। ਸੰਸਥਾ ਵੱਲੋਂ ਮੁਫ਼ਤ ਜਨਤਕ ਮੇਲਾ ਕਰਵਾਇਆ ਜਾਂਦਾ ਹੈ, ਜਿਸ ਵਿੱਚ 200,000 ਤੋਂ ਵੱਧ ਲੋਕ ਸ਼ਾਮਲ ਹੁੰਦੇ ਹਨ। ਇਸ ਵਿੱਚ ਵੱਡੀ ਸੜਕ ਪਾਰਟੀ, ਖਾਣੇ ਦੇ ਸਟਾਲ, ਸਭਿਆਚਾਰਕ ਪ੍ਰਦਰਸ਼ਨ, ਲਾਈਵ ਮਿਊਜ਼ਿਕ, ਸ਼ੇਰ ਅਤੇ ਡਰੈਗਨ ਡਾਂਸ ਅਤੇ ਪ੍ਰੀਵਾਰਕ ਮਨੋਰੰਜਨ ਗਤੀਵਿਧੀਆਂ ਸ਼ਾਮਲ ਹੁੰਦੀਆਂ ਹਨ।

ਇਹ ਫੰਡਿੰਗ ਲੇਬਰ ਦੀ 17 ਮਿਲੀਅਨ ਡਾਲਰ ਦੀ ‘ਸਪੋਰਟਿੰਗ ਆਰ ਮਲਟੀਕਲਚਰਲ ਟ੍ਰੇਡਰਜ਼ ਐਂਡ ਪ੍ਰਿਸਿੰਕਟਸ’ ਪਹਿਲ ਦਾ ਹਿੱਸਾ ਹੈ। ਬਹੁ-ਸੰਸਕ੍ਰਿਤਿਕ ਕਾਰੋਬਾਰ ਵਿਕਟੋਰੀਆ ਦੀ ਅਰਥਵਿਵਸਥਾ ਲਈ ਬਹੁਤ ਜ਼ਰੂਰੀ ਹਨ। ਇਹ ਸਥਾਨਕ ਨੌਕਰੀਆਂ ਬਣਾਉਂਦੇ ਹਨ, ਵਿਦੇਸ਼ੀ ਸੰਪਰਕ ਮਜ਼ਬੂਤ ਕਰਦੇ ਹਨ ਅਤੇ ਰਾਜ ਦੀ ਸਭਿਆਚਾਰਕ ਵਿਭਿੰਨਤਾ ਨੂੰ ਵਧਾਉਂਦੇ ਹਨ ਅਤੇ ਲੇਬਰ ਹਮੇਸ਼ਾ ਉਨ੍ਹਾਂ ਦਾ ਸਹਿਯੋਗ ਕਰੇਗੀ।

ਮੰਤਰੀ ਨੈਟਲੀ ਸੁਲੇਮਾਨ ਨੇ ਇਸ ਸਬੰਧੀ ਕਿਹਾ ਕਿ, “ਲੇਬਰ ਨੂੰ ਵਿਕਟੋਰੀਆ ਦੀ ਚੀਨੀ ਕਮਿਊਨਿਟੀ ਦਾ ਸਾਥ ਦੇਣ ‘ਤੇ ਮਾਣ ਹੈ ਅਤੇ ਇਸ ਲਈ ਅਸੀਂ ਇੱਥੇ ਚਾਈਨਾਟਾਊਨ ਦੇ ਛੋਟੇ ਕਾਰੋਬਾਰਾਂ ਦੀ ਮਦਦ ਕਰ ਰਹੇ ਹਾਂ। ਸਾਡੇ ਰਾਜ ਦੇ ਬਹੁ-ਸੰਸਕ੍ਰਿਤਿਕ ਕਾਰੋਬਾਰ ਸਾਡੀ ਅਰਥਵਿਵਸਥਾ ਨੂੰ ਤਾਕਤ ਦੇਂਦੇ ਹਨ ਜੋ ਨੌਕਰੀਆਂ, ਵਪਾਰ ਅਤੇ ਮੌਕੇ ਪੈਦਾ ਕਰਦੇ ਹਨ।”

ਬਹੁ-ਸੰਸਕ੍ਰਿਤਿਕ ਮਾਮਲਿਆਂ ਦੀ ਮੰਤਰੀ ਇੰਗਰਿੱਡ ਸਟਿੱਟ ਨੇ ਕਿਹਾ ਕਿ, “ਬਹੁ-ਸੰਸਕ੍ਰਿਤਿਕ ਕਾਰੋਬਾਰ ਸਾਡੇ ਰਾਜ ਦੀ ਰੰਗੀਨ ਵਿਭਿੰਨਤਾ ਦਾ ਕੇਂਦਰ ਹਨ – ਇਸ ਲਈ ਅਸੀਂ ਹਮੇਸ਼ਾ ਉਨ੍ਹਾਂ ਦਾ ਸਹਿਯੋਗ ਕਰਾਂਗੇ, ਖ਼ਾਸ ਕਰਕੇ ਇੱਥੇ ਚਾਈਨਾਟਾਊਨ ਵਿੱਚ।”

ਨਾਰਦਰਨ ਮੈਟਰੋਪੋਲਿਟਨ ਦੀ ਮੈਂਬਰ ਛੀਨਾ ਵ੍ਹਾਟ ਨੇ ਕਿਹਾ ਕਿ, “ਅਸੀਂ ਹਮੇਸ਼ਾ ਆਪਣੇ ਸਥਾਨਕ ਬਹੁ-ਸੰਸਕ੍ਰਿਤਿਕ ਕਾਰੋਬਾਰਾਂ ਦਾ ਸਾਥ ਦੇਵਾਂਗੇ – ਕਿਉਂਕਿ ਇਹ ਨੌਕਰੀਆਂ ਪੈਦਾ ਕਰਦੇ ਹਨ, ਕਮਿਊਨਿਟੀ ਨੂੰ ਇਕੱਠਾ ਕਰਦੇ ਹਨ ਅਤੇ ਸਾਡੇ ਸ਼ਹਿਰ ਦੀ ਰੰਗੀਨ ਸਭਿਆਚਾਰਕ ਪਛਾਣ ਨੂੰ ਮਜ਼ਬੂਤ ਕਰਦੇ ਹਨ।”

ਮੈਲਬੌਰਨ ਚਾਈਨਾਟਾਊਨ ਬਿਜ਼ਨੈਸ ਐਸੋਸੀਏਸ਼ਨ ਦੀ ਪ੍ਰਧਾਨ ਕ੍ਰਿਸਟੀਨਾ ਜਹਾE ਨੇ ਕਿਹਾ ਕਿ, “ਇਹ ਗ੍ਰਾਂਟ ਛੋਟੇ ਕਾਰੋਬਾਰਾਂ ਦੀ ਮੱਦਦ ਅਤੇ ਮੈਲਬੌਰਨ ਦੀ ਬਹੁ-ਸੰਸਕ੍ਰਿਤਿਕ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਮਜ਼ਬੂਤ ਵਚਨਬੱਧਤਾ ਦਿਖਾਉਂਦੀ ਹੈ। ਇਸ ਫੰਡ ਨਾਲ ਮੈਲਬੌਰਨ ਚਾਈਨਾਟਾਊਨ ਬਿਜ਼ਨੈਸ ਐਸੋਸੀਏਸ਼ਨ ਅਜਿਹੇ ਪ੍ਰੋਗਰਾਮ ਜਾਰੀ ਰੱਖੇਗੀ ਜੋ ਚਾਈਨਾਟਾਊਨ ਦੇ ਵਪਾਰੀਆਂ ਲਈ ਹੋਰ ਲੋਕਾਂ ਦੀ ਆਮਦ, ਭਰੋਸਾ ਅਤੇ ਲੰਬੇ ਸਮੇਂ ਦੀ ਤਰੱਕੀ ਨੂੰ ਯਕੀਨੀ ਬਣਾਉਣਗੇ।”

Related posts

ਕੀ ਹੁਣ ਆਸਟ੍ਰੇਲੀਆ ਦੇ ਰਾਜਨੀਤਕ ਲੋਕ ਵੀ ਜ਼ੈਡ-ਸਕਿਉਰਟੀ ਲੈ ਕੇ ਘੁੰਮਿਆ ਕਰਨਗੇ?

admin

ਮੈਲਬੌਰਨ ਵਿੱਚ ਹਾਈਟੈਕ ਵਾਹਨ ਚੋਰ ਗਿਰੋਹ ਬੇਨਕਾਬ : ਚੋਰੀ ਤੋਂ ਬਚਾਅ ਲਈ ਸੁਝਾਅ !

admin

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੇ ਓਮਾਨ ਨੂੰ ਹਰਾ ਕੇ ਆਖਰੀ ਮੈਚ ਜਿੱਤਿਆ

admin