LiteraturePunjab

‘ਚਾਲ਼ੀ ਦਿਨ’ ਦੇ ਲੇਖਕ ਨਾਲ ‘ਮੁਲਾਕਾਤ ਅਤੇ ਗੱਲਬਾਤ’ ਸਮਾਗਮ ਕਰਵਾਇਆ

ਇਸ ਸਮਾਗਮ ਮੌਕੇ ਪ੍ਰਿੰਸੀਪਲ ਡਾæ ਆਤਮ ਸਿੰਘ ਰੰਧਾਵਾ ਪ੍ਰਸਿੱਧ ਲੇਖਕ ਡਾ ਗੁਰਪ੍ਰੀਤ ਧੁੱਗਾ ਅਤੇ ਹੋਰ।

ਅੰਮ੍ਰਿਤਸਰ – ਖ਼ਾਲਸਾ ਕਾਲਜ ਵਿਖੇ ਬਹੁ—ਚਰਚਿਤ ਪੁਸਤਕ ‘ਚਾਲ਼ੀ ਦਿਨ’ ਸਬੰਧੀ ਲੇਖਕ ਨਾਲ ‘ਮੁਲਾਕਾਤ ਅਤੇ ਗੱਲਬਾਤ’ ਸਮਾਗਮ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਅਗਵਾਈ ਅਤੇ ਪੰਜਾਬੀ ਅਧਿਐਨ ਵਿਭਾਗ ਤੇ ਪੰਜਾਬੀ ਅਕਾਦਮੀ, ਅੰਮ੍ਰਿਤਸਰ ਦੇ ਸਹਿਯੋਗ ਨਾਲ ਪ੍ਰਸਿੱਧ ਲੇਖਕ ਡਾ. ਗੁਰਪ੍ਰੀਤ ਧੁੱਗਾ ਦੀ ਉਕਤ ਪੁਸਤਕ ਸਬੰਧੀ ਵਿਚਾਰ ਸਾਂਝੇ ਕੀਤੇ ਗਏ।

ਸਮਾਗਮ ਦੀ ਸ਼ੁਰੂਆਤ ’ਚ ਪ੍ਰਿੰ: ਡਾ. ਰੰਧਾਵਾ ਨੇ ਵਿਸ਼ੇਸ਼ ਮਹਿਮਾਨ ਡਾ. ਧੁੱਗਾ ਨੂੰ ਪੌਦਾ ਭੇਂਟ ਕਰਕੇ ਸਵਾਗਤ ਕੀਤਾ।ਉਪਰੰਤ ਪ੍ਰਿੰ: ਡਾ. ਰੰਧਾਵਾ ਨੇ ਡਾ. ਧੁੱਗਾ ਦੀ ਪੁਸਤਕ ‘ਚਾਲੀ ਦਿਨ’ ਸਬੰਧੀ ਵਿਚਾਰ ਪੇਸ਼ ਕਰਦਿਆਂ ਕਿਹਾ ਇਹ ਪੁਸਤਕ ਹੀ ਨਹੀਂ, ਬਲਕਿ ਇਕ ਯਾਤਰਾ ਹੈ ਜੋ ਹਰੇਕ ਮਨੁੱਖ ਅੰਦਰ ਚੱਲਦੀ ਹੈ।  ਡਾ. ਧੁੱਗਾ ਨੇ ਇਸ ਯਾਤਰਾ ਨੂੰ ਪਛਾਣ ਕੇ ਆਪਣੇ ਸ਼ਬਦਾਂ ’ਚ ਪੇਸ਼ ਕੀਤਾ ਹੈ।ਉਨ੍ਹਾਂ ਕਿਹਾ ਕਿ ਹਰ ਪਾਠਕ ਇਸ ਪੁਸਤਕ ਪੜ੍ਹਨ ਤੋਂ ਬਾਅਦ ਇਸਦੀ ਕਹਾਣੀ ਨੂੰ ਖੁਦ ਨਾਲ ਜੋੜ ਲੈਂਦਾ ਹੈ। ਇਸ ਪੁਸਤਕ ’ਚ ਪੇਸ਼ ਘਟਨਾਵਾਂ ਸਾਨੂੰ ਆਪਣੇ ਆਲੇ—ਦੁਆਲੇ ਵਾਪਰੀਆਂ ਪ੍ਰਤੀਤ ਹੁੰਦੀਆਂ ਹਨ।ਇਸ ਦਾਰਸ਼ਨਿਕ ਕਿਸਮ ਦੀ ਪੁਸਤਕ ’ਚ ਜ਼ਿੰਦਗੀ ਦੇ ਸਿਰਜਨਾਤਮਕ ਪਹਿਲੂਆਂ ਨੂੰ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸਲ ’ਚ ਇਹ ਪੁਸਤਕ ਫਲਸਫੇ ਦਾ ਦਸਤਾਵੇਜ਼ ਹੈ ਲੋਕਮਨਾਂ ਨੂੰ ਛੂੰਹਦੀ ਹੋਈ ਇਹ ਪੁਸਤਕ ਆਪਣੇ ਅਸਲ ਮਨੋਰਥ ਵੱਲ ਵੱਧਦੀ ਨਜ਼ਰ ਆਉਂਦੀ ਹੈ। ਇਸਦੀ ਲੋਕਪ੍ਰਿਯਤਾ ਇਸ ਗੱਲ ਦਾ ਸੰਕੇਤ ਹੈ।

ਇਸ ਉਪਰੰਤ ਵਿਭਾਗ ਮੁਖੀ ਡਾ. ਪਰਮਿੰਦਰ ਸਿੰਘ ਨੇ ਲੇਖਕ ਨਾਲ ਪੁਸਤਕ ਸਬੰਧੀ ਵਿਚਾਰ—ਚਰਚਾ ਸਿਲਸਿਲਾ ਰਚਾਇਆ। ਇਸ ਤੋਂ ਬਾਅਦ ’ਚ ਵੱਖ—ਵੱਖ ਵਿਭਾਗਾਂ ਤੋਂ ਪਹੁੰਚੇ ਅਧਿਆਪਕਾਂ ਅਤੇ ਵਿਦਿਆਰੀਆਂ ਨੇ ਡਾ. ਧੁੱਗਾ ’ਤੋਂ ਪੁਸਤਕ ਸਬੰਧੀ ਸਵਾਲ ਪੁੱਛੇ। ਉਨ੍ਹਾਂ ਕਿਹਾ ਕਿ ਇਹ ਪੁਸਤਕ ਉਨ੍ਹਾਂ ਦੇ ਨਿੱਜੀ ਅਨੁਭਵ ਦਾ ਹਿੱਸਾ ਹੈ। ਪੁਸਤਕ ’ਚ ਵਾਪਰੀਆਂ ਘਟਨਾਵਾਂ ਉਸਦੇ ਜੀਵਨ ਦੇ ਪਿਛੋਕੜ ’ਚੋਂ ਪੈਦਾ ਹੋਈਆਂ ਹਨ। ਕਿੱਤੇ ਵਜੋਂ ਇਕ ਮੈਡੀਕਲ ਡਾਕਟਰ ਹੋਣ ਦੇ ਨਾਲ—ਨਾਲ ਉਹ ਇਕ ਸਾਹਿਤ ਪ੍ਰੇਮੀ ਵੀ ਹਨ। ਆੳਣ ਵਾਲੇ ਸਮੇਂ ’ਚ ਇਸ ਪੁਸਤਕ ’ਤੇ ਫ਼ਿਲਮ ਰੀਲੀਜ ਹੋ ਰਹੀ ਹੈ।

ਸਮਾਗਮ ’ਚ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ, ਡਾ. ਦਲਜੀਤ ਸਿੰਘ, ਡਾ. ਗੁਰਬਖਸ਼ ਸਿੰਘ, ਡਾ. ਸਤਨਾਮ ਸਿੰਘ, ਡਾ. ਜਸਪ੍ਰੀਤ ਕੌਰ, ਮੰਤਵ ਮੈਗਜ਼ੀਨ ਦੇ ਸੰਪਾਦਕ ਵਿਸ਼ਾਲ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਪ੍ਰੋ. ਹਰਵਿੰਦਰ ਕੌਰ, ਡਾ. ਦਯਾ ਸਿੰਘ, ਡਾ. ਗੁਰਿੰਦਰ ਕੌਰ, ਡਾ. ਪਰਮਿੰਦਰਜੀਤ ਕੌਰ, ਡਾ. ਪ੍ਰਭਜੀਤ ਕੌਰ, ਡਾ. ਪ੍ਰਭਜੀਤ ਸਿੰਘ, ਪ੍ਰੋ. ਅੰਮ੍ਰਿਤਪਾਲ ਕੌਰ, ਡਾ. ਸੰਦੀਪ ਕੌਰ, ਡਾ. ਗੁਰਪ੍ਰੀਤ ਸਿੰਘ, ਡਾ. ਉਪਿੰਦਰ ਕੌਰ, ਪ੍ਰੋ. ਸਤਨਾਮ ਸਿੰਘ, ਪ੍ਰੋ. ਬਲਗੇਰ ਸਿੰਘ ਆਦਿ ਵੀ ਹਾਜ਼ਰ ਸਨ। ਇਸ ਮੌਕੇ ਪੰਜਾਬੀ ਅਕਾਦਮੀ ਦੇ ਪ੍ਰਧਾਨ ਡਾ. ਗੁਰਬੀਰ ਸਿੰਘ ਬਰਾੜ ਵੱਲੋਂ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ।

Related posts

ਪੰਜਾਬ ਸਰਕਾਰ ਵੱਲੋਂ ਗ਼ੈਰ-ਸਰਕਾਰੀ ਸੰਸਥਾਵਾਂ ਲਈ 8 ਕਰੋੜ ਰੁਪਏ ਅਲਾਟ: ਵਿਜੇ ਕੁਮਾਰ ਜੰਜੂਆ

Bunty

ਨਸ਼ਿਆਂ ਵਿਰੁੱਧ ਜੰਗ: ਪੰਜਾਬ ਪੁਲਿਸ ਨੇ 1980 ਅਤੇ 1990 ਦੇ ਦਹਾਕੇ ਤੋਂ ਫਰਾਰ ਭਗੌੜਿਆਂ ਨੂੰ ਕੀਤਾ ਕਾਬੂ

Bunty

ਭਗਵੰਤ ਮਾਨ ਸਰਕਾਰ ਅਧਿਕਾਰਤ ਕਲੋਨੀਆਂ ਵਿੱਚ ਆਲਾ ਦਰਜੇ ਦੀਆਂ ਸਹੂਲਤਾਂ ਯਕੀਨੀ ਬਣਾਏਗੀ-ਅਮਨ ਅਰੋੜਾ

Bunty