Bollywood

ਚੰਗੇ ਕਿਰਦਾਰਾਂ ਲਈ ਤਰਸਦੀ ਹਾਂ : ਸੰਦੀਪਾ ਧਰ

ਬਹੁਮੁਖੀ ਪ੍ਰਤਿਭਾ ਦੀ ਧਨੀ ਸੰਦੀਪਾ ਧਰ ਦੀ ਪਰਵਰਿਸ਼ ਕਸ਼ਮੀਰ ਦੀ ਹੈ ਅਤੇ ਭਰਤ ਨਾਟਿਅਮ ਉਸ ਨੇ ਦੱਖਣੀ ਭਾਰਤੀ ਵਿੱਚ ਸਿੱਖਿਆ ਅਤੇ ਯੂ-ਟਿਊਬ ਉੱਤੇ ਮੈਲਵਿਨ ਲੂਈਸ ਨਾਲ ਉਸ ਦੇ ਡਾਂਸ ਵੀਡੀਓ ਦੇਖਣ ਵਾਲੇ ਕਰੋੜਾਂ ਵਿੱਚ ਹਨ।ਸਾਲ 2010 ਵਿੱਚ ਰਾਜਸ੍ਰੀ ਦੀ ਫਿਲਮ ‘ਇਸੀ ਲਾਈਫ ਮੇਂ…’ ਨਾਲ ਬਾਲੀਵੁੱਡ ਵਿੱਚ ਡੈਬਿਊ ਕਰ ਕੇ ਸੰਦੀਪਾ ਅੱਜ ਤੱਕ ‘ਦਬੰਗ 2’ ਤੋਂ ਲੈ ਕੇ ‘ਹੀਰੋਪੰਤੀ’ ਤੱਕ ਫਿਲਮਾਂ ਵਿੱਚ ਨਜ਼ਰਆ ਚੁੱਕੀ ਹੈ। ਦਿ੍ਰੜ੍ਹਤਾ ਨਾਲ ਆਪਣੇ ਐਕਟਿੰਗ ਕਰੀਅਰ ਨੂੰ ਅੱਗੇ ਵਧਦੀ ਸੰਦੀਪਾ ਨੂੰ ਓ ਟੀ ਟੀ ਦੇ ਰੁਝਾਨ ਦਾ ਵੱਡਾ ਲਾਭ ਹੋਇਆ ਹੈ। ‘ਅਭੈ’, ‘ਮੁਮ ਭਾਈ’, ‘ਬਿਸਾਤ : ਖੇਲ ਸ਼ਤਰੰਜ ਕਾ’, ‘ਛੱਤੀਸ ਅਤੇ ਮੈਨਾ’, ‘ਮਾਈ’ ਵਰਗੀਆਂ ਵੈੱਬ ਸੀਰੀਜ਼ ਅਤੇ ਵੈੱਬ ਸ਼ੋਅ ਵਿੱਚ ਕੰਮ ਕਰ ਚੁੱਕੀ ਹੈ। ਸੰਦੀਪਾ ਜਲਦੀ ਹੀ ਇੱਕ ਹੋਰ ਵੈੱਬ ਸ਼ੋਅ ਉੱਤੇਰਾ ਛਲਾਵਾ’ ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਵਿੱਚ ਪਿਆਰ, ਧੋਖੇ ਤੇ ਹੱਤਿਆ ਦੀਆਂ ਪੰਜ ਕਹਾਣੀਆਂ ਦਿਖਾਈਆਂ ਜਾਣਗੀਆਂ। ਇਨ੍ਹਾਂ ਵਿੱਚੋਂ ਇੱਕ ਕਹਾਣੀ ਵਿੱਚ ਸੰਦੀਪਾ ਨਜ਼ਰ ਆਵੇਗੀ। ਇਸ ਦੇ ਇਲਾਵਾ ਵੀ ਉਸ ਦੇ ਹੱਥਾਂ ਵਿੱਚ ਇੱਕ ਵੱਡਾ ਸ਼ੋਅ ਹੈ। ਉਹ ਫਿਲਮ ਨਿਰਮਾਤਾ ਇਮਤਿਆਜ਼ ਅਲੀ ਦੇ ਅਗਲੇ ਵੈੱਬ ਸ਼ੋਅ ‘ਡਾਕਟਰ ਅਰੋੜਾ’ ਵਿੱਚ ਕੰਮ ਕਰ ਰਹੀ ਹੈ। ਇਸ ਦਿਲਚਸਪ ਸ਼ੋਅ ਨਾਲ ਸੰਦੀਪਾ ਕਾਮੇਡੀ ਸ਼ੈਲੀ ਨੂੰ ਅਜਮਾਉਣ ਵਾਲੀ ਹੈ। ਇਸ ਦੀ ਕਹਾਣੀ ਇਮਤਿਆਜ ਅਲੀ ਨੇ ਖੁਦ ਲਿਖੀ ਹੈ। ਇਸ ਬਾਰੇ ਗੱਲ ਸੰਦੀਪਾ ਕਹਿੰਦੀ ਹੈ ਕਿ ਮੈਂ ਇਸ ਬਾਰੇ ਬਹੁਤ ਉਤਸ਼ਾਹਤ ਹਾਂ, ਕਿਉਂਕਿ ਇਮਤਿਆਜ ਨਾਲ ਕੰਮ ਕਰਨਾ ਹਰ ਅਭਿਨੇਤਰੀ ਦਾ ਸੁਫਨਾ ਹੁੰਦਾ ਹੈ ਅਤੇ ਮੈਂ ਅਸਲ ਵਿੱਚ ਖੁਸ਼ਕਿਸਮਤ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ ਹੈ। ਮੈਂ ਐਕਸਾਈਟਿਡ ਅਤੇ ਨਰਵਸ ਦੋਵੇਂ ਹਾਂ। ਇਮਤਿਆਜ਼ ਅਲੀ ਵਰਗੇ ਸ਼ਾਨਦਾਰ ਕਹਾਣੀਕਾਰ ਨਾਲ ਕੰਮ ਕਰਨਾ ਇੱਕ ਵਧੀਆ ਮੌਕਾ ਹੈ। ਉਨ੍ਹਾਂ ਦੀਆਂ ਕਹਾਣੀਆਂ ਦੇ ਪਾਤਰ ਪਰਦੇ ਉੱਤੇ ਬਹੁਤ ਖੂਬਸੂਰਤੀ ਨਾਲ ਜੀਵੰਤ ਹੁੰਦੇ ਹਨ ਅਤੇ ਮੈਂ ਹਮੇਸ਼ਾ ਅਜਿਹੀਆਂ ਭੂਮਿਕਾਵਾਂ ਲਈ ਤਰਸਦੀ ਰਹੀ ਹਾਂ।ਸੰਦੀਪਾ ਧਰ ਮੂਲ ਤੌਰ ਉੱਤੇ ਕਸ਼ਮੀਰਨ ਹੈ। ਉਸ ਦੇ ਅਨੁਸਾਰ ਜਿਸ ਦਿਨ ਐਲਾਨ ਹੋਇਆ ਕਿ ਕਸ਼ਮੀਰੀ ਪੰਡਤ ਆਪਣੀਆਂ ਔਰਤਾਂ ਛੱਡ ਕੇ ਕਸ਼ਮੀਰ ਤੋਂ ਨਿਕਲ ਜਾਣ, ਮੇਰੇ ਪਰਵਾਰ ਨੇ ਆਪਣੀ ਜਨਮ ਭੂਮੀ ਛੱਡਣ ਦਾ ਫੈਸਲਾ ਲਿਆ। ਇੱਕ ਟਰੱਕ ਦੇ ਪਿੱਛੇ ਆਪਣੇ ਪਾਪਾ ਦੀ ਸੀਟ ਦੇ ਹੇਠਾਂ ਉਨ੍ਹਾਂ ਦੇ ਪੈਰਾਂ ਦੇ ਪਿੱਛੇ ਲੁਕ ਕੇ ਅੱਧੀ ਰਾਤ ਨੂੰ ਉਹ ਚੁੱਪਚਾਪ ਭੱਜੇ ਸੀ।

Related posts

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

admin

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !

admin