Punjab

ਚੰਡੀਗੜ੍ਹ ਪੰਜਾਬ ਤੋਂ ਖੋਹਣ ਦੇ ਸਵਾਲ ‘ਤੇ ਬਿਫਰੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ

ਪਟਿਆਲਾ – ਭਾਜਪਾ ਦੇ ਕੌਮੀ ਨੇਤਾ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਅੱਜ ਪਿੰਡ ਟੌਹੜਾ ਵਿਖੇ ਚੰਡੀਗੜ੍ਹ ਪੰਜਾਬ ਤੋਂ ਖੋਹਣ ਦੇ ਸਵਾਲ ਤੋਂ ਬਿਫਰ ਗਏ ਅਤੇ ਗੱਲਬਾਤ ਵਿਚੋਂ ਹੀ ਛੱਡਕੇ ਨਿਕਲ ਪਏ। ਗਜੇਂਦਰ ਸ਼ੇਖਾਵਤ ਅੱਜ ਇੱਥੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪਿੰਡ ਟੌਹੜਾ ਵਿਖੇ ਮਨਾਈ ਜਾ ਰਹੀ ਯਾਦ ਸਮਾਗਮ ਤੋਂ ਬਾਅਦ ਗੱਲਬਾਤ ਕਰ ਰਹੇ ਸਨ।
ਗਜੇਂਦਰ ਸ਼ੇਖਾਵਤ ਨੇ ਪਹਿਲਾਂ ਤਾਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਬਾਰੇ ਹੀ ਗੱਲਬਾਤ ਕੀਤੀ ਪਰ ਮੁੱਖ ਮੁੱਦਿਆਂ ‘ਤੇ ਗੱਲਬਾਤ ਕਰਨ ਤੋਂ ਦੌੜ ਪਏ। ਉਧਰੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਚੰਡੀਗੜ੍ਹ ਪੰਜਾਬ ਤੋਂ ਖੋਹਣ ਦੇ ਮੱਤਾ ਪਾਸ ਕਰਨ ਤੋਂ ਵੀ ਭਾਜਪਾਈ ਬੇਹਦ ਦੁੱਖੀ ਹੀ ਨਜ਼ਰ ਆਏ।
ਇਸ ਮੌਕੇ ਗਜੇਂਦਰ ਸ਼ੇਖਾਵਤ ਨੇ ਆਖਿਆ ਕਿ ਜਥੇਦਾਰ ਟੌਹੜਾ ਨੇ ਹਮੇਸ਼ਾਂ ਚੜ੍ਹਦੀ ਕਲਾ ਲਈ ਘਾਲਣਾ ਘਾਲੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਰਗੀ ਇਮਾਨਦਾਰੀ ਅੱਜ ਵੀ ਕਿਤੇ ਨਹੀਂ ਮਿਲਦੀ। ਊਨ੍ਹਾਂ ਆਖਿਆ ਕਿ ਸਾਰੀ ਜਿੰਦਗੀ ਪੰਥ ਲਈ ਸਰਬਤ ਦੇ ਭਲੇ ਲਈ ਉਨ੍ਹਾਂ ਨੇ ਸੰਘਰਸ਼ ਕੀਤਾ ਤੇ ਤਿੰਨ ਦਹਾਕੇ ਦੇ ਕਰੀਬ ਜਿੱਥੇ ਐਸਜੀਪੀਸੀ ਦੇ ਪ੍ਰਧਾਨ ਰਹੇ, ਉੱਥੇ ਰਾਜ ਸਭਾ ਮੈਂਬਰ ਵਜੋਂ ਵੀ ਉਨ੍ਹਾਂ ਸੂਬੇ ਦੇ ਮੁੱਦਿਆਂ ਨੂੰ ਦਿੱਲੀ ਦਰਬਾਰ ਅੰਦਰ ਚੁੱਕਿਆ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਬੀਬੀ ਕੁਲਦੀਪ ਕੌਰ ਟੌਹੜਾ, ਇੰਜਨੀਅਰ ਕੰਵਰਦੀਪ ਸਿੰਘ ਟੌਹੜਾ,  ਹਰਿੰਦਰਪਾਲ ਸਿੰਘ ਟੌਹੜਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਸਾਬਕਾ ਚੇਅਰਮੈਨ, ਸ਼ਨੀ ਟੌਹੜਾ ਵੀ ਹਾਜਰ ਸਨ ।

Related posts

ਦੇਸ਼-ਵਿਦੇਸ਼ ਤੱਕ ਪਹੁੰਚੇਗਾ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ 400ਵਾਂ ਪ੍ਰਕਾਸ਼ ਉਸਤਵ ਹਾਈਟੈਕ ਮੀਡੀਆ ਸੈਂਟਰ ਹੋਇਆ ਤਿਆਰ

Bunty

ED ਦ ਛਾਪੇਮਾਰੀ ਨਾਲ ਜੁੜੀ ਵੱਡੀ ਖ਼ਬਰ, ਹੁਣ ਤਕ 10 ਕਰੋੜ ਰੁਪਏ ਜ਼ਬਤ

Bunty

ਮੰਤਰੀ ਮੰਡਲ ਵੱਲੋਂ ਪੰਜਾਬ ਦੇ ਇਨ੍ਹਾਂ ਕਾਲਜਾਂ ‘ਚ 1925 ਸਹਾਇਕ ਪ੍ਰੋਫੈਸਰਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਪ੍ਰਵਾਨਗੀ

Bunty