India

ਚੱਕਰਵਾਤੀ ਤੂਫ਼ਾਨ ‘ਗੁਲਾਬ’ ਨੂੰ ਲੈ ਕੇ ਇਨ੍ਹਾਂ ਸੂਬਿਆਂ ’ਚ ਜਾਰੀ ਹੋਇਆ Red Alert

ਨਵੀਂ ਦਿੱਲੀ – ਬੰਗਾਲ ਦੀ ਖਾੜੀ ਤੋਂ ਉੱਠ ਰਿਹਾ ਚੱਕਰਵਾਤੀ ਤੂਫ਼ਾਨ ਉਡੀਸ਼ਾ ਅਤੇ ਆਂਧਰ ਪ੍ਰਦੇਸ਼ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਇਸਦਾ ਸਭ ਤੋਂ ਵੱਧ ਪ੍ਰਭਾਵ ਉਡੀਸ਼ਾ ਦੇ ਗੋਪਾਲਪੁਰ ਦੇ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ’ਚ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਬੰਗਾਲ ’ਚ ਵੀ ਭਾਰੀ ਬਾਰਿਸ਼ ਦੇ ਆਸਾਰ ਹਨ। ਇਨ੍ਹਾਂ ਸੂਬਿਆਂ ’ਚ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ। ਇਨ੍ਹਾਂ ਸੂਬਿਆਂ ਦੇ ਕਈ ਜ਼ਿਲ੍ਹਿਆਂ ’ਚ ਅਗਲੇ ਤਿੰਨ ਦਿਨਾਂ ’ਚ ਭਾਰੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਇਸਨੂੰ ਲੈ ਕੇ ਮੌਸਮ ਵਿਭਾਗ ਨੇ ਹਾਈ ਅਲਰਟ ਜਾਰੀ ਕੀਤਾ ਹੈ। ਅਗਲੇ ਤਿੰਨ ਦਿਨਾਂ ਦੌਰਾਨ ਸਮੁੰਦਰ ’ਚ ਉੱਚੀਆਂ ਲਹਿਰਾਂ ਉੱਠਣਗੀਆਂ ਅਤੇ ਉਡੀਸ਼ਾ, ਪੱਛਮੀ ਬੰਗਾਲ ਅਤੇ ਆਂਧਰ ਪ੍ਰਦੇਸ਼ ’ਚ ਮਛੇਰਿਆਂ ਨੂੰ 25 ਤੋਂ 27 ਸਤੰਬਰ ਤਕ ਬੰਗਾਲ ਦੀ ਖਾੜੀ ਦੇ ਪੂਰਬੀ-ਮੱਧ ਅਤੇ ਉੱਤਰੀ-ਪੂਰਬੀ ਖੇਤਰ ’ਚ ਸਮੁੰਦਰ ’ਚ ਨਾ ਜਾਣ ਲਈ ਕਿਹਾ ਗਿਆ ਹੈ। ਇਸ ਤੂਫ਼ਾਨ ਦਾ ਨਾਮ ‘ਗੁਲਾਬ’ ਹੈ, ਜੋ ਪਾਕਿਸਤਾਨ ਨੇ ਰੱਖਿਆ ਹੈ। ਬੰਗਾਲ ਦੀ ਖਾੜੀ ਦੇ ਪੂਰਬੀ-ਮੱਧ ਤੋਂ ਇਹ ਤੂਫਾਨ ਉੱਤਰ-ਪੱਛਮ ਵੱਲ ਵੱਧ ਰਿਹਾ ਹੈ। ਇਹ ਆਂਧਰ ਪ੍ਰਦੇਸ਼ ਅਤੇ ਉਡੀਸ਼ਾ ਦੇ ਤੱਟੀ ਇਲਾਕਿਆਂ ਨਾਲ ਜਾ ਕੇ ਟਕਰਾਏਗਾ। ਮੌਸਮ ਵਿਭਾਗ ਅਨੁਸਾਰ ਇਸਦਾ ਲੈਂਡਫਾਲ ਆਂਧਰ ਪ੍ਰਦੇਸ਼ ਦੇ ਕਲਿੰਗਪਟਨਮ ’ਚ ਹੋ ਸਕਦਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਐਤਵਾਰ ਦੀ ਸ਼ਾਮ ਨੂੰ ਚੱਕਰਵਾਤ ਗੁਲਾਬ ਦੇ ਲੈਂਡਫਾਲ ਹੋਣ ਦੀ ਸੰਭਾਵਨਾ ਹੈ।

Related posts

ਜਹਾਜ਼ ਕਰੈਸ਼ ਤੋਂ ਬਾਅਦ ਸਰਕਾਰ ਨੇ ਪਾਇਲਟ ਨੂੰ ਦਿੱਤਾ 85 ਕਰੋੜ ਦਾ ਨੋਟਿਸ

admin

ਕੁੱਲੂ ‘ਚ ਦਰਦਨਾਕ ਹਾਦਸਾ, ਕਾਰ ਖੱਡ ‘ਚ ਡਿੱਗਣ ਕਾਰਨ IIT BHU ਦੇ 7 ਵਿਦਿਆਰਥੀਆਂ ਦੀ ਮੌਤ

Bunty

ਅਰਵਿੰਦ ਕੇਜਰੀਵਾਲ ਨੂੰ ਦਿੱਲੀ ਹਾਈਕੋਰਟ ਤੋਂ ਝਟਕਾ, ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਰੱਦ

Bunty