ਜੋਧਪੁਰ – ਦੇਸ਼ ਦੇ ਸੈਨਿਕ ਇਤਿਹਾਸ ‘ਚ ਇਕ ਹੋਰ ਸੁਨਹਿਰਾ ਪੰਨਾ ਵੀਰਵਾਰ ਨੂੰ ਉਸ ਵੇਲੇ ਜੁੜ ਗਿਆ ਜਦੋਂ ਰਾਸ਼ਟਰੀ ਰਾਜਮਾਰਗ (ਐੱਨਐੱਚ) ‘ਤੇ ਪਹਿਲੀ ਵਾਰ ਹਵਾਈ ਫ਼ੌਜ ਦੇ ਜੰਗੀ ਤੇ ਮਾਲਵਾਹਕ ਜਹਾਜ਼ਾਂ ਨੇ ਸਫਲਤਾ ਨਾਲ ਲੈਂਡਿੰਗ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਲੈ ਕੇ ਰਾਜਸਥਾਨ ਦੇ ਬਾੜਮੇਰ-ਜਾਲੌਰ ਦੀ ਸਰਹੱਦ ‘ਤੇ ਸੱਤਾ-ਗਾਂਧਵ ਦਰਮਿਆਨ ਰਾਸ਼ਟਰੀ ਰਾਜਮਾਰਗ 925ਏ ‘ਤੇ ਬਣੀ ਐਮਰਜੈਂਸੀ ਲੈਂਡਿੰਗ ਫੈਸਿਲਿਟੀ (ਈਐੱਲਐੱਫ) ‘ਤੇ ਉੱਤਰੇ ਭਾਰਤੀ ਹਵਾਈ ਫ਼ੌਜ ਦੇ ਹਰਕਿਊਲੀਸ ਸੀ-130ਜੇ ਜਹਾਜ਼ ਨੇ ਇਤਿਹਾਸ ਰਚ ਦਿੱਤਾ। ਜਹਾਜ਼ ‘ਚ ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਬਿਪਿਨ ਰਾਵਤ ਵੀ ਦੋਵਾਂ ਕੇਂਦਰੀ ਮੰਤਰੀਆਂ ਨਾਲ ਸਵਾਰ ਸਨ। ਉਦਘਾਟਨ ਮੌਕੇ ਹਵਾਈ ਫ਼ੌਜ ਮੁਖੀ ਆਰਕੇਐੱਸ ਭਦੌਰੀਆ ਵੀ ਮੌਜੂਦ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੌਮਾਂਤਰੀ ਸਰਹੱਦ ਦੇ ਐਨਾ ਨੇੜੇ ਐਮਰਜੈਂਸੀ ਲੈਂਡਿੰਗ ਸਟਿ੍ਪ ਬਣਾ ਕੇ ਅਸੀਂ ਦੁਨੀਆ ਨੂੰ ਸੰਦੇਸ਼ ਦਿੱਤਾ ਹੈ ਕਿ ਅਸੀਂ ਆਪਣੇ ਦੇਸ਼ ਦੀ ਏਕਤਾ, ਅਖੰਡਤਾ ਤੇ ਖ਼ੁਦਮੁਖਤਾਰੀ ਦੀ ਰਾਖੀ ਕਰਨ ਲਈ ਦਿ੍ੜ ਸੰਕਲਪ ਹਾਂ।
ਤਿੰਨ ਕਿਲੋਮੀਟਰ ਲੰਬੀ ਈਐੱਲਐੱਫ ‘ਤੇ ਹਰਕਿਊਲੀਸ ਜਹਾਜ਼ ਤੋਂ ਬਾਅਦ ਸੁਖੋਈ 30-ਐੱਮਕੇਆਈ, ਏਐੱਨ-32 ਤੇ ਐੱਮਆਈ-17 ਹੈਲੀਕਾਾਪਟਰ ਨੇ ਪਹਿਲੀ ਵਾਰ ਕਿਸੇ ਰਾਸ਼ਟਰੀ ਰਾਜਮਾਰਗ ‘ਤੇ ਬਣੀ ਹਵਾਈ ਪੱਟੀ ‘ਤੇ ਸਫਲਤਾਪੂਰਵਕ ਲੈਂਡਿੰਗ ਕੀਤੀ। ਜੰਗੀ ਜਹਾਜ਼ਾਂ ਨੇ ਰਾਸ਼ਟਰੀ ਰਾਜਮਾਰਗ ‘ਤੇ ਪਾਰਕਿੰਗ ਤੇ ਫਿਊਲ ਰੀਫਿਲਿੰਗ ਨੂੰ ਵੀ ਅੰਜਾਮ ਦਿੱਤਾ। ਇਸ ਹਵਾਈ ਪੱਟੀ ‘ਤੇ ਹਵਾਈ ਫ਼ੌਜ ਦੇ ਹਰ ਕਿਸਮ ਦੇ ਜਹਾਜ਼ ਲੈਂਡ ਕਰ ਸਕਣਗੇ। ਇਸ ਤੋਂ ਪਹਿਲਾਂ 2017 ‘ਚ ਆਗਰਾ-ਲਖਨਊ ਐਕਸਪ੍ਰਰੈੱਸ ਵੇਅ ਹਵਾਈ ਫ਼ੌਜ ਦੇ ਜਹਾਜ਼ਾਂ ਨੇ ਲੈਂਡਿੰਗ ਕੀਤੀ ਸੀ, ਪਰ ਇਹ ਰਾਸ਼ਟਰੀ ਰਾਜਮਾਰਗ ਨਹੀਂ ਹੈ। ਇਹ ਉੱਤਰ ਪ੍ਰਦੇਸ਼ ਸਰਕਾਰ ਦਾ ਪ੍ਰਰਾਜੈਕਟ ਹੈ। ਯੂਪੀ ‘ਚ ਹੀ ਬਣ ਰਹੇ ਪੂਰਵਾਂਚਲ ਐਕਸਪ੍ਰਰੈੱਸ ਵੇਅ ‘ਤੇ ਵੀ ਹਵਾਈ ਫ਼ੌਜ ਦੇ ਜਹਾਜਾਂ ਦੀ ਐਮਰਜੈਂਸੀ ਲੈਂਡਿੰਗ ਦੀ ਵਿਵਸਥਾ ਕੀਤੀ ਗਈ ਹੈ।
ਉਦਘਾਟਨ ਪਿੱਛੋਂ ਰਾਜਨਾਥ ਸਿੰਘ ਨੇ ਹਵਾਈ ਫ਼ੌਜ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਾਲ 1971 ਦੀ ਜੰਗ ਦਾ ਗੋਲਡਨ ਜੁਬਲੀ ਸਾਲ ਹੈ। ਭਾਰਤ ਆਜ਼ਾਦੀ ਦਾ ਅੰਮਿ੍ਤ ਮਹਾਉਤਸਵ ਵੀ ਮਨਾ ਰਿਹਾ ਹੈ, ਅਜਿਹੇ ‘ਚ ਇਹ ਹਵਾਈ ਪੱਟੀ ਸਬੂਤ ਹੈ ਕਿ ਭਾਰਤ ਸਾਰੇ ਖੇਤਰਾਂ ‘ਚ ਤਰੱਕੀ ਕਰ ਰਿਹਾ ਹੈ। ਰਣਨੀਤਕ ਲੋੜਾਂ ਦੇ ਹਿਸਾਬ ਨਾਲ ਇਹ ਤਜਰਬਾ ਮੀਲ ਦਾ ਪੱਥਰ ਸਾਬਤ ਹੋਵੇਗਾ। ਕਦੇ ਕਿਹਾ ਜਾਂਦਾ ਸੀ ਕਿ ਰੱਖਿਆ ਦੇ ਖੇਤਰ ‘ਚ ਜ਼ਿਆਦਾ ਖ਼ਰਚ ਨਾਲ ਵਿਕਾਸ ਪ੍ਰਭਾਵਿਤ ਹੋਵੇਗਾ ਪਰ ਹੁਣ ਮੈਂ ਕਹਿ ਸਕਦਾ ਹਾਂ ਕਿ ਦੇਸ਼ ‘ਚ ਰੱਖਿਆ ਤੇ ਵਿਕਾਸ ਨਾਲ-ਨਾਲ ਕੀਤੇ ਜਾ ਸਕਦੇ ਹਨ। ਇਸ ਹਵਾਈ ਪੱਟੀ ਦੀ ਵਰਤੋਂ ਆਫ਼ਤ ਵੇਲੇ ਵੀ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਦੇਸ਼ ‘ਚ 20 ਅਜਿਹੀਆਂ ਹੀ ਹੋਰ ਹਵਾਈ ਪੱਟੀਆਂ ਬਣਾਈਆਂ ਜਾਣਗੀਆਂ। ਨਿਤਿਨ ਗਡਕਰੀ ਨੇ ਇਸ ਨੂੰ ਇਤਿਹਾਸਕ ਪਲ ਦੱਸਿਆ ਕਿ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਸੜਕ ਤੇ ਟਰਾਂਸਪੋਰ ਮੰਤਰਾਲੇ ਨੇ ਵੀ ਤਿੰਨ ਵਿਸ਼ਵ ਰਿਕਾਰਡ ਬਣਾਏ ਹਨ। ਜਹਾਜ਼ਾਂ ਨੂੰ ਸੜਕਾਂ ‘ਤੇ ਅਤੇ ਹਾਈਵੇਅ ‘ਤੇ ਲੈਂਡਿੰਗ ਹੋਣੀ ਮਾਣ ਦੀ ਗੱਲ ਹੈ ਤੇ ਨੇੜ ਭਵਿੱਖ ‘ਚ ਅਜਿਹੇ ਹੋਰ ਪ੍ਰਾਜੈਕਟਾਂ ਨੂੰ ਵੀ ਸਿਰੇ ਲਾਏ ਜਾਣਗੇ।