Sport

ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸ਼ਮੀ ਨੂੰ ਟੀ-20 ਵਿਸ਼ਵ ਕੱਪ 2022 ਲਈ ਟੀਮ ਇੰਡੀਆ ‘ਚ ਮਿਲੀ ਜਗ੍ਹਾ

ਨਵੀਂ ਦਿੱਲੀ : ਜਸਪ੍ਰੀਤ ਬੁਮਰਾਹ ਸੱਟ ਕਾਰਨ ਟੀ-20 ਵਿਸ਼ਵ ਕੱਪ 2022 ਦੀ ਟੀਮ ਤੋਂ ਬਾਹਰ ਹੋ ਗਏ ਸਨ ਅਤੇ ਹੁਣ ਉਨ੍ਹਾਂ ਦੇ ਬਦਲ ਦਾ ਐਲਾਨ ਕਰ ਦਿੱਤਾ ਗਿਆ ਹੈ। ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸ਼ਮੀ ਨੂੰ ਟੀ-20 ਵਿਸ਼ਵ ਕੱਪ 2022 ਲਈ 15 ਮੈਂਬਰੀ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਸ਼ਮੀ ਨੇ ਸਾਲ 2021 ‘ਚ ਟੀ-20 ਵਿਸ਼ਵ ਕੱਪ ‘ਚ ਵੀ ਭਾਰਤ ਲਈ ਖੇਡਿਆ ਸੀ ਪਰ ਉਦੋਂ ਤੋਂ ਉਸ ਨੇ ਟੀਮ ਇੰਡੀਆ ਲਈ ਇਕ ਵੀ ਟੀ-20 ਮੈਚ ਨਹੀਂ ਖੇਡਿਆ ਹੈ।
ਮੁਹੰਮਦ ਸ਼ਮੀ ਨੂੰ ਪਹਿਲਾਂ ਟੀ-20 ਵਿਸ਼ਵ ਕੱਪ 2022 ਲਈ ਰਿਜ਼ਰਵ ਖਿਡਾਰੀ ਦੇ ਰੂਪ ‘ਚ ਟੀਮ ਇੰਡੀਆ ‘ਚ ਸ਼ਾਮਲ ਕੀਤਾ ਗਿਆ ਸੀ ਪਰ ਹੁਣ ਬੁਮਰਾਹ ਦੇ ਬਾਹਰ ਹੋਣ ਤੋਂ ਬਾਅਦ ਉਹ ਇਕ ਵਾਰ ਫਿਰ ਆਸਟ੍ਰੇਲੀਆ ‘ਚ ਹੋਣ ਵਾਲੇ ਆਈ.ਸੀ.ਸੀ. ਦੇ ਇਸ ਮਹੱਤਵਪੂਰਨ ਟੂਰਨਾਮੈਂਟ ‘ਚ ਭਾਰਤੀ ਟੀਮ ਦੀ ਨੁਮਾਇੰਦਗੀ ਕਰਦੇ ਨਜ਼ਰ ਆਉਣਗੇ। ਮੋ. ਸ਼ਮੀ ਨੂੰ ਟੀਮ ਇੰਡੀਆ ‘ਚ ਸ਼ਾਮਲ ਕਰਨ ਪਿੱਛੇ ਵੀ ਉਨ੍ਹਾਂ ਦਾ ਤਜਰਬਾ ਹੈ ਅਤੇ ਸ਼ਮੀ ਕੋਲ ਆਸਟ੍ਰੇਲੀਆ ਦੀ ਧਰਤੀ ‘ਤੇ ਗੇਂਦਬਾਜ਼ੀ ਦਾ ਕਾਫੀ ਤਜਰਬਾ ਹੈ।
ਮੁਹੰਮਦ ਸ਼ਮੀ ਨੂੰ ਇਸ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਦੱਖਣੀ ਅਫ਼ਰੀਕਾ ਖ਼ਿਲਾਫ਼ ਭਾਰਤੀ ਧਰਤੀ ‘ਤੇ ਖੇਡੀ ਗਈ ਟੀ-20 ਸੀਰੀਜ਼ ਲਈ ਭਾਰਤੀ ਟੀ-20 ਟੀਮ ‘ਚ ਸ਼ਾਮਲ ਕੀਤਾ ਗਿਆ ਸੀ ਪਰ ਉਹ ਜ਼ਖਮੀ ਹੋ ਗਿਆ ਸੀ ਅਤੇ ਦੋਵਾਂ ਦੇਸ਼ਾਂ ਖ਼ਿਲਾਫ਼ ਨਹੀਂ ਖੇਡ ਸਕਿਆ ਸੀ। ਇਸ ਤੋਂ ਬਾਅਦ ਉਹ ਫਿੱਟ ਹੋਣ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਫਿੱਟ ਹੁੰਦੇ ਹੀ ਉਨ੍ਹਾਂ ਨੂੰ ਬੁਮਰਾਹ ਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤਾ ਗਿਆ। ਸ਼ਮੀ ਆਸਟ੍ਰੇਲੀਆ ਪਹੁੰਚ ਗਿਆ ਹੈ ਅਤੇ ਬ੍ਰਿਸਬੇਨ ‘ਚ ਅਭਿਆਸ ਮੈਚ ਤੋਂ ਪਹਿਲਾਂ ਟੀਮ ਨਾਲ ਜੁੜ ਜਾਵੇਗਾ।
ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਦੀਪਕ ਹੁੱਡਾ, ਰਿਸ਼ਭ ਪੰਤ, ਦਿਨੇਸ਼ ਕਾਰਤਿਕ, ਹਾਰਦਿਕ ਪੰਡਯਾ, ਆਰ ਅਸ਼ਵਿਨ, ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਅਰਸ਼ਦੀਪ ਸਿੰਘ, ਮੁਹੰਮਦ ਸ਼ਮੀ।
ਸਟੈਂਡਬਾਏ ਖਿਡਾਰੀ-ਮੁਹੰਮਦ ਸਿਰਾਜ, ਸ਼੍ਰੇਅਸ ਅਈਅਰ, ਰਵੀ ਬਿਸ਼ਨੋਈ, ਸ਼ਾਰਦੁਲ ਠਾਕੁਰ।

Related posts

ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਕੁਆਲੀਫਿਕੇਸ਼ਨ ਗੇੜ ‘ਚ ਹਾਰੀ ਵਿਨੇਸ਼ ਫੋਗਾਟ

Bunty

ਨਿਊਜ਼ੀਲੈਂਡ 259 ਦੌੜਾਂ ‘ਤੇ ਆਲ ਆਊਟ, ਸੁੰਦਰ ਨੇ ਮੈਚ ‘ਚ 7 ਵਿਕਟਾਂ ਲਈਆਂ

Bunty

ਯਸ਼ਸਵੀ ਜਾਇਸਵਾਲ ਆਸਟ੍ਰੇਲੀਆ ਦੌਰੇ ਤੋਂ ਇਕ ਬਿਹਤਰ ਬੱਲੇਬਾਜ਼ ਬਣ ਕੇ ਪਰਤੇਗਾ ; ਰਵੀ ਸ਼ਾਸਤਰੀ

Bunty