Punjab

ਜ਼ਿੰਦਗੀ ਦੀ ਜੰਗ ਹਾਰਿਆ ਬੋਰਵੈੱਲ ‘ਚੋਂ ਕੱਢਿਆ ਰਿਤਿਕ, ਡਾਕਟਰਾਂ ਨੇ ਮ੍ਰਿਤਕ ਐਲਾਨਿਆ

ਗੜ੍ਹਦੀਵਾਲਾ – ਗੜ੍ਹਦੀਵਾਲਾ ਦੇ ਪਿੰਡ ਖਿਆਲਾ ਦੇ ਕੱਚੇ ਰਸਤੇ ‘ਚ 6 ਸਾਲਾ ਇਕ ਬੱਚਾ ਐਤਵਾਰ ਸਵੇਰੇ ਬੋਰਵੈੱਲ (Borewell) ‘ਚੋਂ ਬਾਹਰ ਕੱਢਿਆ ਰਿਤਿਕ ਰੋਸ਼ਨ ਆਖ਼ਰ ਜ਼ਿੰਦਗੀ ਦੀ ਜੰਗ ਹਾਰ ਗਿਆ। ਬੋਰਵੈੱਲ ‘ਚੋਂ ਬਾਹਰ ਕੱਢਣ ਤੋਂ ਬਾਅਦ NDRF ਤੇ ਆਰਮੀ ਵੱਲੋਂ ਉਸ ਨੂੰ ਹਸਪਤਾਲ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਰਿਤਿਕ ਨੂੰ ਵੀ ਉਸੇ ਜਵਾਨ ਗੁਰਿੰਦਰ ਸਿੰਘ ਨੇ ਬੋਰਵੈਲ ਚੋਂ ਸਹੀ ਸਲਾਮਤ ਬਾਹਰ ਕੱਢਿਆ ਸੀ ਜਿਸ ਨੇ ਸੰਗਰੂਰ ਦੇ ਫਤਿਹਵੀਰ ਨੂੰ ਬੋਰਵੈੱਲ ‘ਚੋਂ ਬਾਹਰ ਕੱਢਿਆ ਸੀ। ਟੀਮ ਨੇ ਰਿਤਿਕ ਨੂੰ ਬੋਰਵੈੱਲ ਵਿਚ ਰੱਸੀ ਪਾ ਕੇ ਬਾਹਰ ਕੱਢਿਆ।
ਜਾਣਕਾਰੀ ਮੁਤਾਬਕ, ਗੁਰਿੰਦਰ ਸਿੰਘ ਜਿਸ ਨੇ ਫਤਹਿਵੀਰ ਸਿੰਘ ਨੂੰ ਬਾਹਰ ਕੱਢਿਆ ਸੀ ਉਸ ਨੇ ਹੀ ਅੱਜ ਰਿਤਿਕ ਨੂੰ ਬੋਰਵੈਲ ਚੋ ਬਾਹਰ ਕੱਢਿਆ ਇਸ ਮੌਕੇ ਗੁਰਿੰਦਰ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਸਾਬ ਦੀ ਸਾਇਕਲ ਰੈਲੀ ਵਿਚੋਂ ਹੀ ਸਿੱਧਾ ਇਧਰ ਨੂੰ ਆ ਗਿਆ।
ਜ਼ਿਕਰਯੋਗ ਹੈ ਕਿ ਪਰਵਾਸੀ ਮਜ਼ਦੂਰ ਰਜਿੰਦਰ ਸਿੰਘ ਦਾ 6 ਸਾਲਾ ਬੇਟਾ ਰਿਤਿਕ ਰੋਸ਼ਨ ਥੋੜ੍ਹਾ ਮੰਦਬੁੱਧੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਬੱਚੇ ਦੇ ਪਿੱਛੇ ਕੁੱਤੇ ਪਏ ਸਨ। ਕੁੱਤਿਆਂ ਤੋਂ ਡਰਦਾ ਹੋਇਆ ਇਹ ਬੋਰਵੈੱਲ ਦੇ ਉੱਪਰ ਜਾ ਚੜ੍ਹਿਆ ਤੇ ਅਚਾਨਕ ਉਸ ਅੰਦਰ ਡਿੱਗ ਗਿਆ। ਇਸ ਮੌਕੇ ‘ਤੇ ਪਿੰਡ ਵਾਸੀਆਂ ਵੱਲੋਂ ਬੱਚੇ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ, ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਤੇ ਵੱਡੀ ਗਿਣਤੀ ‘ਚ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਹੈ। ਬੱਚੇ ਨੂੰ ਕੱਢਣ ਲਈ ਜੱਦੋਜਹਿਦ ਚੱਲ ਰਹੀ ਹੈ। ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁਖੀ ਮਨਜੋਤ ਸਿੰਘ ਤਲਵੰਡੀ ਵੱਲੋਂ ਆਕਸੀਜਨ ਦਾ ਸਿਲੰਡਰ ਅਤੇ ਕੈਮਰਾ ਬੋਰਵੈੱਲ ‘ਚ ਪਾਇਆ ਗਿਆ। ਕੈਮਰੇ ਰਾਹੀਂ ਬੱਚੇ ਦੀ ਹਰ ਹਰਕਤ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਜਦੋਂ ਹਲਕਾ ਵਿਧਾਇਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਢੇ ਵੱਲੋਂ ਆਰਮੀ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਬੁਲਾ ਲਈਆਂ ਗਈਆਂ ਹਨ। ਕੈਮਰੇ ਰਾਹੀਂ ਬੱਚੇ ਨੂੰ ਦੇਖਣ ‘ਤੇ੍ ਪਤਾ ਲੱਗਦਾ ਹੈ ਕਿ ਬੱਚਾ ਲਗਪਗ 100 ਫੁੱਟ ਹੇਠਾਂ ਫਸਿਆ ਹੈ। ਡਾਕਟਰਾਂ ਦੀਆਂ ਟੀਮਾਂ ਵੀ ਬੁਲਾ ਲਈਆਂ ਗਈਆਂ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਕਿਹਾ ਹੈ ਕਿ ਹੁਸ਼ਿਆਰਪੁਰ ‘ਚ 6 ਸਾਲਾ ਬੱਚਾ ਬੋਰਵੈੱਲ ‘ਚ ਡਿੱਗ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਸਥਾਨਕ ਵਿਧਾਇਕ ਮੌਕੇ ‘ਤੇ ਮੌਜੂਦ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੇਰਾ ਲਗਾਤਾਰ ਰਾਬਤਾ ਹੈ। ਬਚਾਅ ਕਾਰਜ ਜਾਰੀ ਹਨ।

ਡੀਐੱਸਪੀ ਗੋਪਾਲ ਸਿੰਘ ਨੇ ਦੱਸਿਆ ਕਿ ਸਾਰੀਆਂ ਬਚਾਅ ਟੀਮਾਂ ਨੂੰ ਬੁਲਾ ਲਿਆ ਗਿਆ ਹੈ। ਜਿੰਨੀ ਜਲਦੀ ਹੋ ਸਕੇਗਾ, ਅਸੀਂ ਇਸ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਾਂਗੇ।
ਇਸ ਮੌਕੇ ਡਾਕਟਰਾਂ ਦੀ ਟੀਮ ਵੀ ਪਹੁੰਚ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬੋਰਵੈੱਲ 100 ਫੁੱਟ ਦੇ ਕਰੀਬ ਡੂੰਘਾ ਹੈ। ਇਸ ਬੋਰਵੈੱਲ ਉੱਪਰ ਬੋਰੀ ਬੱਝੀ ਹੋਈ ਸੀ। ਬੱਚਾ ਭੱਜ ਕੇ ਆ ਕੇ ਉਸ ਬੋਰੀ ‘ਤੇ ਬੈਠ ਗਿਆ। ਬੋਰੀ ਪੁਰਾਣੀ ਹੋਣ ਕਾਰਨ ਫੱਟ ਗਈ ਜਿਸ ਕਾਰਨ ਬੱਚਾ ਵਿਚ ਜਾ ਡਿੱਗਿਆ।

Related posts

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !

admin

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਦੂਸ਼ਣਬਾਜ਼ੀ ਅਤੇ ਮੀਡੀਆ ਫੈਸਲੇ ਨਾ ਦੇਣ ਦੇ ਆਦੇਸ਼ !

admin

ਸਰਕਾਰ ਤਾਂ ਚਾਹੁੰਦੀ ਸੀ ਕਿ ਮੈਂ ਬਾਹਰ ਨਾ ਆਵਾਂ – ਬਿਕਰਮ ਮਜੀਠੀਆ

admin