ਚੰਡੀਗੜ੍ਹ – ਕੇਂਦਰ ਦੀ ਵਿਕਸਿਤ ਭਾਰਤ ਸੰਕਲਪ ਯਾਤਰਾ ਤੋਂ ਸਮਰਥਨ ਵਾਪਸ ਲੈਣ ਲਈ ਸੂਬਾ ਸਰਕਾਰ ਦੇ ਸਿਆਸੀ ਤੌਰ ਤੇ ਬੇਤੁਕੇ ਫੈਸਲੇ ਦੀ ਨਿੰਦਾ ਕਰਦਿਆਂ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਆਪ ਸਰਕਾਰ ਦੀ ਟਕਰਾਅ ਪੈਦਾ ਕਰਨ ਦੀ ਸੋਚ ਪੰਜਾਬ ਦੇ ਲੰਮੇ ਸਮੇਂ ਦੇ ਹਿੱਤਾਂ ਲਈ ਨੁਕਸਾਨਦੇਹ ਹੈ।
ਜਾਖੜ ਨੇ ਕਿਹਾ ਕਿ ਮੁੱਖ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਆਪ ਦੇ ਇਸ ਰਵੱਈਏ ਕਾਰਨ ਪੰਜਾਬ ਦੇ ਲੋਕ ਸਭ ਤੋਂ ਵੱਧ ਪੀੜਤ ਹਨ ਜਦ ਕਿ ਇਹ ਯਾਤਰਾ ਪਿੰਡਾਂ ਦੇ ਲੋਕਾਂ ਨੂੰ ਕਈ ਬਿਮਾਰੀਆਂ ਦੀ ਜਾਂਚ ਕਰਕੇ ਸਿਹਤ ਲਾਭ ਪਹੁੰਚਾ ਰਹੀ ਹੈ।
ਜਾਖੜ ਨੇ ਅਖੌਤੀ ਸਿਹਤ ਕ੍ਰਾਂਤੀ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਇਸਦਾ ਸਵਾਗਤ ਕਰਨਾ ਚਾਹੀਦਾ ਸੀ ਕਿਉਂਕਿ ਰਾਜ ਦਾ ਪ੍ਰਬੰਧ ਆਪਣੇ ਤੌਰ ਤੇ ਨਾਗਰਿਕਾਂ ਨੂੰ ਹੈਲਥ ਸੁਵਿਧਾਵਾਂ ਯਕੀਨੀ ਬਣਾਉਣ ਵਿੱਚ ਬੁਰੀ ਤਰਾਂ ਅਸਫਲ ਰਿਹਾ ਹੈ, ਜਿਸ ਨੂੰ ਕੇਜਰੀਵਾਲ ਪਟਿਆਲਾ ਵਿੱਚ 10 ਬਿਸਤਰਿਆਂ ਵਾਲੇ ਹਸਪਤਾਲ ਦਾ ਉਦਘਾਟਨ ਕਰਕੇ ਸ਼ੁਰੂ ਕਰਨਾ ਚਾਹੁੰਦੇ ਸਨ।
ਦਿੱਲੀ ਦੇ ਆਕਾਵਾਂ ਦੇ ਦਬਾਅ ਹੇਠ ਲਏ ਇਸ ਫੈਸਲੇ ਨੂੰ ਊਨ੍ਹਾਂ ਨੇ ਕਾਹਲੀ ਵਿਚ ਲਿਆ ਗਿਆ ਫੈਸਲਾ ਕਰਾਰ ਦਿੰਦਿਆਂ ਇਸ ਤੇੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਇਸ ਤਰਕਹੀਣ ਕਦਮ ਦੇ ਕਾਰਨਾਂ ਬਾਰੇ ਸਫਾਈ ਦੇਣ। ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਜਾਰੀ ਪੱਤਰ ਵਿੱਚ ਵਾਪਸੀ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ।
ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਜੀ ਦੇ 4000 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਸਮਰਪਿਤ ਕਰਨ ਲਈ ਰੱਖੇ ਸਮਾਗਮ ਵਿਚ ਜਾਣਬੁੱਝ ਕੇ ਨਾ ਆਉਣ ਦੀ ਚੋਣ ਕਰਨ ਲਈ ਸੂਬਾ ਆਪ ਲੀਡਰਸ਼ਿੱਪ ਨੂੰ ਕਰੜੇ ਹੱਥੀਂ ਲੈੱਦਿਆਂ ਉਨ੍ਹਾਂ ਨੇ ਕਿਹਾ ਕਿ ਹੁਸਿਆਰਪੁਰ ਵਿਖੇ ਨਾ ਕੇ ਆਪ ਸਰਕਾਰ ਦੇ ਆਗੂਆਂ ਨੇ ਆਪਣਾ ਵਿਕਾਸ ਵਿਰੋਧੀ ਚਿਹਰਾ ਬੇਨਕਾਬ ਕਰ ਲਿਆ ਹੈ।
ਜਾਖੜ ਨੇ ਕਿਹਾ ਕਿ ਜਦੋਂ ਗਡਕਰੀ ਜੀ ਬਕਾਇਆ ਪ੍ਰੋਜੈਕਟਾਂ ਦੇ ਹੱਲ ਬਾਰੇ ਚਰਚਾ ਕਰਨ ਲਈ ਮੁੱਖ ਮੰਤਰੀ ਦੀ ਉਡੀਕ ਕਰ ਰਹੇ ਸਨ, ਤਾਂ ਭਗਵੰਤ ਮਾਨ ਦਾ ਹੈਲੀਕਾਪਟਰ ਕਥਿਤ ਤੌਰ ਤੇ ਅੱਜ ਨਹੀਂ ਉੱਡ ਸਕਿਆ ਜਦੋਂ ਕਿ ਇਹ ਬਿਨਾਂ ਕਿਸੇ ਰੁਕਾਵਟ ਦੇ ਸਾਰੇ ਫਜ਼ੂਲ ਉਦੇਸ਼ਾਂ ਲਈ ਉੱਡਦਾ ਹੈ। ਮੁੱਖ ਮੰਤਰੀ ਨੂੰ ਮੌਸਮ ਦਾ ਪਤਾ ਹੋਣਾ ਚਾਹੀਦਾ ਹੈ ਅਤੇ ਜਿਵੇਂ ਇੱਕ ਆਮ ਆਦਮੀ ਸੜਕ ਦੁਆਰਾ ਸਫ਼ਰ ਕਰ ਸਕਦਾ ਸੀ ਉਨ੍ਹਾਂ ਨੂੰ ਵੀ ਪੰਜਾਬ ਦੇ ਹਿੱਤਾਂ ਲਈ ਆਊਣਾ ਚਾਹੀਦਾ ਸੀ ਪਰ ਇਹ ਨਾ ਸਿਰਫ਼ ਇੱਕ ਸੀਨੀਅਰ ਕੇਂਦਰੀ ਮੰਤਰੀ ਦਾ ਅਪਮਾਨ ਹੈ, ਸਗੋਂ ਮੁੱਖ ਮੰਤਰੀ ਸਮੇਤ ਰਾਜ ਦੇ ਨੇਤਾਵਾਂ ਦੇ ਅਨਾੜੀ ਰਵੱਈਏ ਨੂੰ ਵੀ ਦਰਸਾਉਂਦਾ ਹੈ ਜੋ ਆਸਾਨੀ ਨਾਲ ਇੱਕ ਕੈਬਨਿਟ ਮੰਤਰੀ ਨੂੰ ਨਿਯੁਕਤ ਕਰ ਸਕਦੇ ਸਨ।
ਜਾਖੜ ਨੇ ਆਬਕਾਰੀ ਘੁਟਾਲੇ ਵਿੱਚ ਕੇਜਰੀਵਾਲ ਤੋਂ ਈਡੀ ਦੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਦਾ ਕਾਰਨ ਇਹ ਹੈ ਕਿ ਆਪ ਲੀਡਰਸਿ਼ਪ ਆਪਣੇ ਭ੍ਰਿਸ਼ਟਾਚਾਰ ਕਾਰਨ ਲੋਕਾਂ ਵਿੱਚ ਘਬਰਾਹਟ ਮਹਿਸੂਸ ਕਰ ਰਹੀ ਹੈ ਅਤੇ ਸਿਰਫ ਜਵਾਬਾਂ ਤੋਂ ਬਚਣ ਅਤੇ ਲੋਕਾਂ ਦਾ ਧਿਆਨ ਭਟਕਾਉਣ ਦੀਆਂ ਚਾਲਾਂ ਵਿੱਚ ਸ਼ਾਮਲ ਹੈ।
ਪਿਛਲੇ 2 ਸਾਲਾਂ ਵਿੱਚ ਸੂਬੇ ਦੇ ਅਕਸ ਅਤੇ ਸਮਰੱਥਾ ਨੂੰ ਖ਼ਤਰੇ ਵਿੱਚ ਪਾਉਣ ਲਈ ‘ਆਪ’ ਸਰਕਾਰ ਦੀ ਨਿਖੇਧੀ ਕਰਦਿਆਂ ਜਾਖੜ ਨੇ ਕਿਹਾ ਕਿ ਅੱਜ ਹਰ ਪੰਜਾਬੀ ‘ਆਪ’ ਨੂੰ ਵੋਟ ਪਾਉਣ ’ਤੇ ਪਛਤਾ ਰਿਹਾ ਹੈ ਅਤੇ ਲੋਕ ਇਨ੍ਹਾਂ ਨੂੰ ਸਬਕ ਸਿਖਾਉਣ ਦੇ ਮੌਕੇ ਦੀ ਉਡੀਕ ਕਰ ਰਹੇ ਹਨ। ਜਾਖੜ ਨੇ ਕਿਹਾ ਕਿ 2024 ਦੀਆਂ ਚੋਣਾਂ ਆਪ ਨੂੰ ਉਨ੍ਹਾਂ ਦੀ ਜਗ੍ਹਾ ਦਿਖਾਉਣਗੀਆਂ ਅਤੇ ਪੰਜਾਬ ਦੇ ਲੋਕ ਉਨ੍ਹਾਂ ਨੂੰ ਨਕਾਰ ਦੇਣਗੇ।
