India

ਜੇ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਕੋਲਕਾਤਾ ਜਾਂ ਮੁੰਬਈ ’ਚ ਹੁੰਦਾ ਤਾਂ ਭਾਰਤ ਜਿੱਤ ਜਾਂਦਾ: ਮਮਤਾ

ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਜੇ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੈਚ ਕੋਲਕਾਤਾ ਜਾਂ ਮੁੰਬਈ ’ਚ ਖੇਡਿਆ ਜਾਂਦਾ ਤਾਂ ਭਾਰਤ ਜਿੱਤ ਜਾਂਦਾ। ਇੱਥੇ ਨੇਤਾਜੀ ਇਨਡੋਰ ਸਟੇਡੀਅਮ ’ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੀ ਕ੍ਰਿਕਟ ਟੀਮ ਦਾ ‘ਭਗਵਾਕਰਨ’ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਿ੍ਰਣਮੂਲ ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ, “ਉਨ੍ਹਾਂ ਨੇ (ਭਾਜਪਾ) ਭਗਵਾ ਜਰਸੀ ਪੇਸ਼ ਕਰ ਕੇ ਟੀਮ ਦਾ ‘ਭਗਵਾਕਰਨ’ ਕਰਨ ਦੀ ਕੋਸ਼ਿਸ਼ ਕੀਤੀ। ਖਿਡਾਰੀਆਂ ਨੇ ਵਿਰੋਧ ਕੀਤਾ ਅਤੇ ਨਤੀਜੇ ਵਜੋਂ, ਉਨ੍ਹਾਂ ਨੂੰ ਮੈਚਾਂ ਦੌਰਾਨ ਉਹ ਜਰਸੀ ਨਹੀਂ ਪਹਿਨਣੀ ਪਈ।’’ ਭਾਜਪਾ ’ਤੇ ਆਪਣਾ ਹਮਲਾ ਜਾਰੀ ਰੱਖਦਿਆਂ ਬੈਨਰਜੀ ਨੇ ਕਿਹਾ, ‘‘ਪਾਪੀ ਲੋਕ ਜਿੱਥੇ ਵੀ ਜਾਂਦੇ ਹਨ, ਆਪਣੇ ਪਾਪ ਨਾਲ ਲੈ ਕੇ ਜਾਂਦੇ ਹਨ।’’ ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਕਿਹਾ, ‘‘ਭਾਰਤੀ ਟੀਮ ਨੇ ਇੰਨਾ ਵਧੀਆ ਖੇਡਿਆ ਕਿ ਉਸ ਨੇ ਵਿਸ਼ਵ ਕੱਪ ਦੇ ਸਾਰੇ ਮੈਚ ਜਿੱਤੇ, ਸਿਵਾਏ ਉਸ ਮੈਚ ਨੂੰ ਛੱਡ ਕੇ ਜਿਸ ’ਚ ਪਾਪੀ ਲੋਕਾਂ ਨੇ ਹਿੱਸਾ ਲਿਆ ਸੀ।’’ ਮਮਤਾ ਬੈਨਰਜੀ ਨੇ ਇਸ ਤੋਂ ਪਹਿਲਾਂ ਦਾਅਵਾ ਕੀਤਾ ਕਿ ਜੋ ਕੇਂਦਰੀ ਏਜੰਸੀਆਂ ਇਸ ਵੇਲੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ, ਉਹ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਭਾਜਪਾ ਦੇ ਪਿੱਛੇ ਪੈ ਜਾਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ 3 ਮਹੀਨੇ ਹੋਰ ਚੱਲੇਗੀ।

 

Related posts

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਈਸਾਈਆਂ ‘ਤੇ ਹਮਲੇ ਦੇ ਦੋਸ਼ਾਂ ਵਾਲੀ ਪਟੀਸ਼ਨ ‘ਤੇ ਸੂਬਿਆਂ ਤੋਂ ਮੰਗੀ ਰਿਪੋਰਟ

Bunty

ਪਹਿਲੀ ਵਾਰ ਦਿੱਲੀ ਤੋਂ ਬਾਹਰ ਜੈਸਲਮੇਰ ’ਚ ਮਨਾਇਆ ਜਾਵੇਗਾ ਬੀਐੱਸਐੱਫ ਦਾ ਸਥਾਪਨਾ ਦਿਵਸ ਸਮਾਰੋਹ

Bunty

ਓਡੀਸ਼ਾ ‘ਚ ਹੈ ਇੰਨੀ ਗਰਮੀ ਕਿ ਇਕ ਔਰਤ ਨੇ ਕਾਰ ਦੇ ਬੋਨਟ ‘ਤੇ ਬਣਾ ਲਈਆਂ ਰੋਟੀਆਂ

Bunty