International

ਜਜ਼ਬੇ ਨੂੰ ਸਲਾਮ ! ਪਾਕਿਸਤਾਨ ‘ਚ ਪਹਿਲੀ ਹਿੰਦੂ ਮਹਿਲਾ ਮਨੀਸ਼ਾ ਰੋਪੇਟਾ ਬਣੀ ਡੀਐਸਪੀ

ਸਿੰਧ /ਜਾਕੂਬਾਬਾਦ – ਪਾਕਿਸਤਾਨ ‘ਚ ਮਨੀਸ਼ਾ ਰੋਪੇਟਾ ਨੂੰ ਪਹਿਲੀ ਹਿੰਦੂ ਮਹਿਲਾ ਡੀਐਸਪੀ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ ਹੈ। ਸਿੰਧ ਲੋਕ ਸੇਵਾ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਨ•ਾਂ ਨੇ ਇਹ ਉਪਲਬਧੀ ਹਾਸਿਲ ਕੀਤੀ ਹੈ। ਪਾਕਿਸਤਾਨ ਵਿੱਚ ਆਮ ਤੌਰ ‘ਤੇ ਮਹਿਲਾਵਾਂ ਪੁਲਿਸ ਸਟੇਸ਼ਨ ਤੇ ਅਦਾਲਤਾਂ ਦੇ ਅੰਦਰ ਨਹੀਂ ਜਾਂਦੀਆਂ। ਇਨ•ਾਂ ਥਾਵਾਂ ਨੂੰ ਮਹਿਲਾਵਾਂ ਲਈ ਸਹੀ ਨਹੀਂ ਮੰਨਿਆ ਜਾਂਦਾ, ਇਸ ਲਈ ਲੋੜ ਪੈਣ ‘ਤੇ ਇੱਥੇ ਆਉਣ ਵਾਲੀਆਂ ਮਹਿਲਾਵਾਂ ਪੁਰਸ਼ਾਂ ਦੇ ਨਾਲ ਆਉਂਦੀਆਂ ਹਨ। ਅਜਿਹੇ ਮਾਹੌਲ ਵਿੱਚ ਮਨੀਸ਼ਾ ਨੇ ਪੁਲਿਸ ਫੋਰਸ ਜੁਆਇਨ ਕਰਨ ਦਾ ਫੈਂਸਲਾ ਕੀਤਾ। ਉਨ•ਾਂ ਨੇ ਕਿਹਾ ਕਿ ਉਹ ਇਸ ਧਾਰਨਾ ਨੂੰ ਬਦਲਣਾ ਚਾਹੁੰਦੀ ਸੀ ਕਿ ਚੰਗੇ ਪਰਿਵਾਰ ਦੀਆਂ ਕੁੜੀਆਂ ਪੁਲਿਸ ਵਿੱਚ ਨਹੀਂ ਜਾਂਦੀਆਂ ਹਨ।ਸਿੰਧ ਜ਼ਿਲ•ੇ ਦੇ ਪਿਛੜੇ ਤੇ ਛੋਟੇ ਜਿਹੇ ਜ਼ਿਲ•ੇ ਜਾਕੂਬਾਬਾਦ ਦੀ ਮਨੀਸ਼ਾ ਨੇ ਇੱਥੋਂ ਹੀ ਆਪਣੀ ਮੁੱਢਲੀ ਤੇ ਦਰਮਿਆਨੀ ਸਿੱਖਿਆ ਹਾਸਿਲ ਕੀਤੀ। ਮਨੀਸ਼ਾ ਨੇ ਡਾਕਟਰ ਬਣਨ ਦੀ ਕੋਸ਼ਿਸ਼ ਕੀਤੀ ਸੀ, ਪਰ ਮਹਿਜ਼ ਇੱਕ ਨੰਬਰ ਘੱਟ ਹੋਣ ਕਾਰਨ ਉਨ• ਨੂੰ M22S ਵਿੱਚ ਦਾਖਲਾ ਨਹੀਂ ਮਿਲਿਆ ਸੀ। ਇਸਦੇ ਬਾਅਦ ਉਨ•ਾਂ ਨੇ ਡਾਕਟਰ ਆਫ਼ ਫਿਜ਼ੀਕਲ ਥੈਰੇਪੀ ਦੀ ਡਿਗਰੀ ਲਈ। ਇਸ ਦੌਰਾਨ ਬਿਨ•ਾਂ ਕਿਸੇ ਨੂੰ ਦੱਸੇ ਉਹ ਸਿੰਧ ਲੋਕ ਸੇਵਾ ਆਯੋਗ ਦੀ ਪ੍ਰੀਖਿਆ ਦੀ ਤਿਆਰੀ ਕਰਦੀ ਰਹੀ। ਉਨ•ਾਂ ਨੇ ਨਾ ਸਿਰਫ਼ ਇਸ ਪ੍ਰੀਖਿਆ ਵਿੱਚ ਕਾਮਯਾਬੀ ਹਾਸਿਲ ਕੀਤੀ ਬਲਕਿ 438 ਸਫਲ ਉਮੀਦਵਾਰਾਂ ਵਿੱਚ 16ਵੇਂ ਸਥਾਨ ‘ਤੇ ਰਹੀ।ਉਨ•ਾਂ ਦੱਸਿਆ ਕਿ ਸਾਨੂੰ ਇਹ ਸਪੱਸ਼ਟ ਤੌਰ ‘ਤੇ ਪਤਾ ਹੈ ਕਿ ਕਿਹੜਾ ਪੇਸ਼ਾ ਮਹਿਲਾਵਾਂ ਦੇ ਲਈ ਹੈ ਤੇ ਕਿਹੜਾ ਸੀ। ਪਰ ਮੈਨੂੰ ਹਮੇਸ਼ਾਂ ਪੁਲਿਸ ਦਾ ਪੇਸ਼ਾ ਆਕਰਸ਼ਿਤ ਕਰਦਾ ਰਿਹਾ ਅਤੇ ਪ੍ਰੇਰਿਤ ਵੀ ਕਰਦਾ ਰਿਹਾ। ਮੈਨੂੰ ਲੱਗਦਾ ਇਹ ਪੇਸ਼ਾ ਮਹਿਲਾਵਾਂ ਦੀ ਸਥਿਤੀ ਨੂੰ ਮਜ਼ਬੂਤ ਕਰਦਾ ਹੈ। ਉਨ•ਾਂ ਇਹ ਵੀ ਦੱਸਿਆ ਕਿ ਉਨ•ਾਂ ਦਾ ਮੁੱਖ ਟੀਚਾ ਪੁਲਿਸ ਦੇ ਪੇਸ਼ੇ ਨੂੰ ਮਹਿਲਾਵਾਂ ਨਾਲ ਜੋੜਨ ਦੀ ਕੋਸ਼ਿਸ਼ ਕਰਨਾ ਸੀ।

Related posts

ਅਮਰੀਕਨ ਕੋਰਟ ਵਲੋਂ ਨਵੇਂ ਐੱਚ-1ਬੀ ਵੀਜ਼ਾ ‘ਤੇ 1 ਲੱਖ ਡਾਲਰ ਫੀਸ ਗੈਰ-ਕਾਨੂੰਨੀ ਕਰਾਰ !

admin

ਈਰਾਨ ਵਿਰੁੱਧ ਫੌਜੀ ਕਾਰਵਾਈ ਰੋਕਣ ਲਈ ਅਮਰੀਕਨ ਕਾਂਗਰਸ ਵਲੋਂ ਮਤਾ ਪਾਸ

admin

ਟਰੰਪ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ‘ਤੇ ਖਫ਼ਾ ਕਿਉਂ ਹੈ?

admin