News Breaking News Latest News Sport

ਟੇਬਲ ਟੈਨਿਸ ਖਿਡਾਰਨ ਭਾਵਿਨਾ ਪੁੱਜੀ ਪ੍ਰੀਕੁਆਰਟਰ ਫਾਈਨਲ ‘ਚ

ਟੋਕੀਓ – ਭਾਰਤੀ ਖਿਡਾਰਨ ਭਾਵਿਨਾ ਪਟੇਲ ਵੀਰਵਾਰ ਨੂੰ ਇੱਥੇ ਗ੍ਰੇਟ ਬਿ੍ਟੇਨ ਦੀ ਮੇਗਾਨ ਸ਼ੈਕਲਟਨ ‘ਤੇ 3-1 ਦੀ ਜਿੱਤ ਨਾਲ ਟੋਕੀਓ ਪੈਰਾ-ਓਲੰਪਿਕ ਖੇਡਾਂ ਦੇ ਟੇਬਲ ਟੈਨਿਸ ਮੁਕਾਬਲੇ ਦੇ ਮਹਿਲਾ ਸਿੰਗਲਜ਼ ਕਲਾਸ-4 ਦੇ ਪ੍ਰਰੀਕੁਆਰਟਰ ਫਾਈਨਲ ਵਿਚ ਪੁੱਜ ਗਈ। ਭਾਰਤ ਦੀ 34 ਸਾਲਾ ਖਿਡਾਰਨ ਨੇ ਵਿਸ਼ਵ ਵਿਚ ਨੌਵੇਂ ਨੰਬਰ ਦੀ ਸ਼ੈਕਲਟਨ ਨੂੰ 41 ਮਿੰਟ ਤਕ ਚੱਲੇ ਮੈਚ ਵਿਚ 11-7, 9-11, 17-15, 13-11 ਨਾਲ ਹਰਾਇਆ। ਭਾਰਤੀ ਖਿਡਾਰਨ ਲਈ ਇਹ ਕਰੋ ਜਾਂ ਮਰੋ ਵਾਲਾ ਮੈਚ ਸੀ। ਉਨ੍ਹਾਂ ਨੇ ਪਹਿਲੀ ਗੇਮ ਸਿਰਫ਼ ਅੱਠ ਮਿੰਟ ਵਿਚ ਜਿੱਤੀ ਪਰ ਸ਼ੈਕਲਟਨ ਨੇ ਦੂਜੀ ਗੇਮ ਜਿੱਤ ਕੇ ਚੰਗੀ ਵਾਪਸੀ ਕੀਤੀ। ਇਸ ਤੋਂ ਬਾਅਦ ਅਗਲੀਆਂ ਦੋ ਗੇਮਾਂ ਵਿਚ ਦੋਵਾਂ ਖਿਡਾਰੀਆਂ ਨੇ ਆਪਣਾ ਪੂਰਾ ਤਜਰਬਾ ਲਾ ਦਿੱਤਾ ਪਰ ਭਾਰਤੀ ਖਿਡਾਰਨ ਨੇ ਮਹੱਤਵਪੂਰਨ ਮੌਕਿਆਂ ‘ਤੇ ਅੰਕ ਬਣਾਏ ਤੇ ਜਿੱਤ ਹਾਸਲ ਕਰਨ ਵਿਚ ਕਾਮਯਾਬ ਰਹੀ। ਭਾਵਨਾ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਂ ਅਗਲੇ ਮੈਚਾਂ ਵਿਚ ਬਿਹਤਰ ਪ੍ਰਦਰਸ਼ਨ ਕਰਨਾ ਚਾਹੁੰਦੀ ਹਾਂ। ਮੈਂ ਮੈਚ ਵਿਚ ਧੀਰਜ ਬਣਾਈ ਰੱਖਣ ਦੀ ਤੇ ਗੇਂਦ ‘ਤੇ ਧਿਆਨ ਲਾਈ ਰੱਖਣ ਦੀ ਕੋਸ਼ਿਸ਼ ਕੀਤੀ। ਮੈਂ ਕਿਸੇ ਨਕਾਰਾਤਮਕ ਵਿਚਾਰ ਨਾਲ ਆਪਣਾ ਧਿਆਨ ਭਟਕਣ ਨਹੀਂ ਦਿੱਤਾ। ਮੈਨੂੰ ਖ਼ੁਸ਼ੀ ਹੈ ਕਿ ਮੈਂ ਇਸ ਵੱਡੇ ਮੁਕਾਬਲੇ ਵਿਚ ਜਿੱਤ ਦਰਜ ਕਰਨ ਵਿਚ ਕਾਮਯਾਬ ਰਹੀ। ਮੈਂ ਇਕ-ਇਕ ਅੰਕ ਲਈ ਸੰਘਰਸ਼ ਕੀਤਾ। ਮੈਂ ਹਾਰ ਨਹੀਂ ਮੰਨੀ। ਭਾਵਿਨਾ ਦੀ ਇਹ ਟੂਰਨਾਮੈਂਟ ਵਿਚ ਪਹਿਲੀ ਜਿੱਤ ਹੈ ਕਿਉਂਕਿ ਉਹ ਪਹਿਲੇ ਮੈਚ ਵਿਚ ਵਿਸ਼ਵ ਦੀ ਨੰਬਰ ਇਕ ਚੀਨੀ ਖਿਡਾਰਨ ਝੋਊ ਿਯੰਗ ਹੱਥੋਂ 0-3 ਨਾਲ ਹਾਰ ਗਈ ਸੀ। ਭਾਵਿਨਾ ਦੇ ਦੋ ਮੈਚਾਂ ਵਿਚ ਤਿੰਨ ਅੰਕ ਰਹੇ ਤੇ ਉਹ ਿਯੰਗ ਦੇ ਨਾਲ ਨਾਕਆਊਟ ਗੇੜ ਵਿਚ ਪੁੱਜਣ ਵਿਚ ਕਾਮਯਾਬ ਰਹੀ। ਵਿਸ਼ਵ ਰੈਂਕਿੰਗ ਵਿਚ ਅੱਠਵੇਂ ਸਥਾਨ ‘ਤੇ ਮੌਜੂਦ ਭਾਵਿਨਾ ਨੇ ਬਿ੍ਟਿਸ਼ ਖਿਡਾਰਨ ਨੂੰ ਹਰਾਉਣ ਦੇ ਨਾਲ ਹੀ ਮੈਡਲ ਗੇੜ ਵਿਚ ਜਾਣ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ।

Related posts

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin