International

ਟੋਮਾਹਾਕ ਮਿਜ਼ਾਈਲ ਨਾਲ ਹਾਉਥੀ ਦੀ ਰਾਡਾਰ ਸਾਈਟ ਨੂੰ ਨਿਸ਼ਾਨਾ ਬਣਾਇਆ

ਵਾਸ਼ਿੰਗਟਨ – ਅਮਰੀਕਾ ਨੇ ਸ਼ਨੀਵਾਰ ਨੂੰ ਲਗਾਤਾਰ ਦੂਜੇ ਦਿਨ ਯਮਨ ‘ਚ ਹਾਊਥੀਆਂ ‘ਤੇ ਹਮਲਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਦੀ ਰਾਡਾਰ ਸਹੂਲਤ ਨੂੰ ਨਿਸ਼ਾਨਾ ਬਣਾਇਆ ਗਿਆ। ਅਮਰੀਕੀ ਜੰਗੀ ਬੇੜੇ ”SS ਕਾਰਨੇ ਨੇ ਯਮਨ ਦੇ ਸਮੇਂ ਅਨੁਸਾਰ ਤੜਕੇ 3:45 ਵਜੇ ਟੋਮਾਹਾਕ ਮਿਜ਼ਾਈਲ ਨਾਲ ਹਮਲਾ ਕੀਤਾ। ਹੋਤੀ ਮੀਡੀਆ ਹਾਊਸ ਅਲ-ਮਸੀਰਾਹ ਨੇ ਕਿਹਾ ਹੈ ਕਿ ਅਮਰੀਕਾ ਨੇ ਯਮਨ ਦੀ ਰਾਜਧਾਨੀ ਸਨਾ ‘ਚ ਕਈ ਹਵਾਈ ਹਮਲੇ ਕੀਤੇ ਹਨ।ਖ਼ਬਰ ਮੁਤਾਬਕ ਅਮਰੀਕਾ ਨੇ ਕਿਹਾ ਹੈ ਕਿ ਇਹ ਰਾਡਾਰ ਸਾਈਟ ਲਾਲ ਸਾਗਰ ਵਿੱਚ ਜਹਾਜ਼ਾਂ ਲਈ ਖ਼ਤਰਾ ਸੀ। ਇਹ ਹਮਲਾ 12 ਜਨਵਰੀ ਦੇ ਵਿਸ਼ੇਸ਼ ਫੌਜੀ ਆਪ੍ਰੇਸ਼ਨ ਤੋਂ ਬਾਅਦ ਕੀਤਾ ਗਿਆ ਸੀ। ਇਸ ਦਾ ਮਕਸਦ ਹਾਉਥੀ ਦੀ ਸਮੁੰਦਰ ‘’ਤੇ ਹਮਲਾ ਕਰਨ ਦੀ ਸਮਰੱਥਾ ਨੂੰ ਘੱਟ ਕਰਨਾ ਹੈ।ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵ੍ਹਾਈਟ ਹਾਊਸ ਦੇ ਬੁਲਾਰੇ ਜੌਨ ਕਿਰਬੀ ਨੇ ਕਿਹਾ ਸੀ ਕਿ ਅਸੀਂ ਜੋ ਵੀ ਕਰ ਰਹੇ ਹਾਂ, ਉਸ ਦਾ ਉਦੇਸ਼ ਤਣਾਅ ਵਧਾਉਣਾ ਨਹੀਂ ਹੈ, ਸਗੋਂ ਇਸ ਨੂੰ ਘੱਟ ਕਰਨਾ ਹੈ। ਦੂਜੇ ਪਾਸੇ ਸਨਾ ‘’ਚ ਲੱਖਾਂ ਲੋਕਾਂ ਨੇ ਅਮਰੀਕੀ ਹਮਲੇ ਦੇ ਵਿਰੋਧ ‘’ਚ ਪ੍ਰਦਰਸ਼ਨ ਕੀਤਾ।ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅਮਰੀਕਾ ਅਤੇ ਬਿ੍ਰਟੇਨ ਨੇ ਮਿਲ ਕੇ ਯਮਨ ‘’ਚ ਹਾਊਥੀਆਂ ਦੇ ਕਬਜ਼ੇ ਵਾਲੇ ਇਲਾਕਿਆਂ ‘ਤੇ ਹਮਲਾ ਕੀਤਾ ਸੀ। ਟਾਈਮਜ਼ ਮੁਤਾਬਕ ਇਸ ਦੌਰਾਨ 30 ਥਾਵਾਂ ‘’ਤੇ 60 ਨਿਸ਼ਾਨੇ ਬਣਾਏ ਗਏ। ਹਮਲੇ ਲਈ 150 ਮਿਜ਼ਾਈਲਾਂ ਅਤੇ ਬੰਬਾਂ ਦੀ ਵਰਤੋਂ ਕੀਤੀ ਗਈ ਸੀ।

Related posts

15 ਸਾਲਾਂ ਬਾਅਦ ਬ੍ਰਾਜ਼ੀਲ ਨੂੰ ਪਛਾੜ ਕੇ ਭਾਰਤ ਬਣਿਆ ਅਰਬ ਦੇਸ਼ਾਂ ਨੂੰ ਭੋਜਨ ਸਪਲਾਈ ਕਰਨ ਵਾਲਾ ਨੰਬਰ ਵਨ ਦੇਸ਼

Bunty

ਅਦਾਲਤ ’ਚ ਪਾਕਿ ਦੇ ਸਾਬਕਾ ਵਿਦੇਸ਼ ਮੰਤਰੀ ਕੁਰੈਸ਼ੀ ਨੇ ਕਿਹਾ- ਜੇਲ੍ਹ ’ਚ ਮੇਰੇ ’ਤੇ ਤਸ਼ੱਦਦ ਹੋਇਆ

Bunty

ਧੌਲਾਗਿਰੀ ਪਰਬਤ ਤੋਂ ਬਰਾਮਦ ਹੋਈਆਂ ਲਾਪਤਾ 5 ਰੂਸੀ ਪਰਬਤਾਰੋਹੀਆਂ ਦੀਆਂ ਲਾਸ਼ਾਂ

Bunty