India

ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਕਾਰ ’ਚ ਲੱਗੀ ਅੱਗ, ਤਿੰਨ ਲੋਕ ਜਿਊਂਦੇ ਸੜੇ

ਅਜਮੇਰ – ਰਾਜਸਥਾਨ ’ਚ ਅਜਮੇਰ ਦੇ ਕ੍ਰਿਸ਼ਚਿਅਨਗੰਜ ਥਾਣਾ ਖੇਤਰ ’ਚ ਇਕ ਬੇਕਾਬੂ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ, ਜਿਸ ਨਾਲ ਉਸ ’ਚ ਸਵਾਰ ਤਿੰਨ ਵਿਅਕਤੀਆਂ ਦੀ ਜਿਊਂਦੇ ਸੜ ਕੇ ਮੌਤ ਹੋ ਗਈ ਅਤੇ 2 ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਥਾਣਾ ਇੰਚਾਰਜ ਰਵਿੰਦਰ ਖਿੰਚੀ ਨੇ ਦੱਸਿਆ ਕਿ ਕਾਰ ਸਵਾਰ ਅਜਮੇਰ ’ਚ ਰਹਿਣ ਵਾਲੇ 5 ਦੋਸਤ ਸ਼ਨੀਵਾਰ ਦੇਰ ਰਾਤ ਪੁਸ਼ਕਰ ਤੋਂ ਆ ਰਹੇ ਸਨ ਕਿ ਅਜਮੇਰ-ਸੀਕਰ ਰੋਡ ’ਤੇ ਸਰਕਾਰੀ ਜਨਾਨਾ ਹਸਪਤਾਲ ਮਾਰਗ ’ਤੇ ਪੈਟਰੋਲ ਪੰਪ ਕੋਲ ਤੇਜ਼ ਰਫ਼ਤਾਰ ਨਾਲ ਆਈ ਕਾਰ ਅਸੰਤੁਲਿਤ ਹੋ ਕੇ ਡਿਵਾਈਡਰ ਨਾਲ ਟਕਰਾ ਗਈ, ਜਿਸ ਨਾਲ ਕਾਰ ’ਚ ਅੱਗ ਲੱਗ ਗਈ।
ਅੱਗ ਇੰਨੀ ਭਿਆਨਕ ਸੀ ਕਿ 5 ਨੌਜਵਾਨ ਅੱਗ ਦੀ ਲਪੇਟ ’ਚ ਆ ਗਏ। ਉੱਥੋਂ ਲੰਘ ਰਹੇ ਰਾਹਗੀਰ ਕੱਚ ਤੋੜ ਕੇ ਬਾਹਰ ਕੱਢਿਆ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਮਿ੍ਰਤਕਾਂ ’ਚ ਜੈ ਸਾਂਖਲਾ, ਵੈਸ਼ਾਲੀ ਨਗਰ ਵਾਸੀ ਅਤੇ ਸ਼ਕਤੀ ਸਿੰਘ, ਕਬੀਰ ਮਾਰਗ ਵਾਸੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਚੌਰਸਿਆਵਾਸ ਵਾਸੀ ਸੋਹੇਲ ਖਾਨ ਨੇ ਰਾਤ ਨੂੰ ਹੀ ਹਸਪਤਾਲ ’ਚ ਦਮ ਤੋੜ ਦਿੱਤਾ। ਇਨ੍ਹਾਂ ਤੋਂ ਇਲਾਵਾ ਪ੍ਰਤਾਪਨਗਰ ਲੋਹਾਖਾਨ ਵਾਸੀ ਕ੍ਰਿਸ਼ਨਾ ਮੁਰਾਰੀ ਅਤੇ ਗੁੱਜਰ ਧਰਤੀ ਨਗਰਾ ਵਾਸੀ ਉਮੇਸ਼ ਕੁਮਾਰ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਗੰਭੀਰ ਜ਼ਖ਼ਮੀ ਉਮੇਸ਼ ਨੂੰ ਜੈਪੁਰ ਰੈਫਰ ਕੀਤਾ ਗਿਆ ਹੈ।

Related posts

ਲੋਕ ਸਭਾ ਚੋਣਾਂ-2024 ਚੌਥੇ ਪੜਾਅ ਦੌਰਾਨ ਪਈਆਂ 62.31 ਫ਼ੀਸਦੀ ਵੋਟਾਂ

Bunty

ਕੇਰਲ ’ਚ ਦੋ ਦਿਨਾਂ ’ਚ 2 ਨੇਤਾਵਾਂ ਦੀ ਹੱਤਿਆ, ਭਾਜਪਾ ਨੇ ਕਿਹਾ – ‘ਇਸਲਾਮਿਕ ਅੱਤਵਾਦੀਆਂ ਦੀ ਕਰਤੂਤ

Bunty

24 ਘੰਟਿਆਂ ‘ਚ ਕੋਰੋਨਾ ਦੇ 1150 ਨਵੇਂ ਮਾਮਲੇ, ਚਾਰ ਮਰੀਜ਼ਾਂ ਦੀ ਮੌਤ, ਦਿੱਲੀ ‘ਚ ਚਿੰਤਾ ਵਧੀ

Bunty