India

ਤਿੰਨ ਹੋਟਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਤਿਰੂਪਤੀ – ਤਿੰਨ ਹੋਟਲਾਂ ਨੂੰ ਸ਼ੁੱਕਰਵਾਰ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ। ਹੋਟਲ ਦੇ ਮਾਲਕ ਨੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਹੋਟਲ ਮਾਲਕ ਨੂੰ ਮਿਲੀ ਈਮੇਲ ਵਿਚ ਦੂਜੇ ਹੋਟਲਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪੁਲਿਸ ਨੇ ਧਮਕੀ ਮਿਲੇ ਹੋਟਲਾਂ ਵਿਚ ਚੈਕਿੰਗ ਮੁਹਿੰਮ ਸ਼ੁਰੂ ਕੀਤੀ। ਇਹ ਧਮਕੀ ਭਰੀ ਈਮੇਲ ਆਂਧਰਾ ਪ੍ਰਦੇਸ਼ ਦੇ ਹੋਟਲਾਂ ਨੂੰ ਮਿਲੀ।
ਪੁਲਿਸ ਟੀਮ ਨੂੰ ਕੋਈ ਸ਼ੱਕੀ ਵਸਤੂ ਨਾ ਮਿਲਣ ’ਤੇ ਰਾਹਤ ਦਾ ਸਾਹ ਮਿਲਿਆ ਹੈ। ਤਿਰੂਪਤੀ ਪੂਰਬੀ ਪੁਲਿਸ ਸਟੇਸ਼ਨ ਦੇ ਸਰਕਲ ਇੰਸਪੈਕਟਰ ਸ਼੍ਰੀਨਿਵਾਸਲੁ ਨੇ ਕਿਹਾ ਕਿ ਤਿੰਨ ਹੋਟਲਾਂ ਨੂੰ ਬੰਬ ਦੀ ਧਮਕੀ ਦੀ ਚਿਤਾਵਨੀ ਮਿਲੀ ਹੈ। ਈਮੇਲ ਦੇ ਸਬੰਧ ਵਿਚ ਇਕ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਅਸੀਂ ਜਲਦੀ ਹੀ ਦੋਸ਼ੀਆਂ ਦਾ ਪਤਾ ਲਗਾ ਲਵਾਂਗੇ। ਜਾਂਚ ਪੂਰੀ ਹੋਣ ਤੋਂ ਬਾਅਦ ਪਛਾਣ ਕੀਤੀ ਜਾਵੇਗੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਦੇਸ਼ ਦੀਆਂ ਕਈ ਵੱਖ-ਵੱਖ ਫਲਾਈਟਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ। ਪੁਲਿਸ ਦੀ ਟੀਮ ਅਤੇ ਏਅਰਲਾਈਨਜ਼ ਨਾਲ ਜੁੜੇ ਅਧਿਕਾਰੀ ਇਸ ਧਮਕੀ ਭਰੇ ਈਮੇਲ ਅਤੇ ਐਸ.ਐਮ.ਐਸ. ਦੀ ਜਾਂਚ ਕਰ ਰਹੇ ਹਨ। ਧਮਕੀ ਭਰੇ ਈਮੇਲ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੀ ਰਵੱਈਆ ਸਖ਼ਤ ਹੋ ਗਿਆ ਹੈ।

Related posts

ਹਰ ਸਾਲ ਭਾਰਤ ਆਉਂਦੇ ਹਨ ਇਹ ਪਰਵਾਸੀ ਪੰਛੀ

Bunty

ਦਿੱਲੀ-ਐਨਸੀਆਰ ’ਚ ਸੰਘਣੀ ਧੁੰਦ ਦਾ ਕਹਿਰ, 22 ਰੇਲਾਂ ਤੇ 134 ਫਲਾਈਟਾਂ ਲੇਟ

Bunty

ਮਹਾਰਾਸ਼ਟਰ ਦੇ ਡਿਪਟੀ ਸੀਐਮ ਦੇਵੇਂਦਰ ਫੜਨਵੀਸ ਨੇ ਅਸਤੀਫ਼ੇ ਦੀ ਕੀਤੀ ਪੇਸ਼ਕਸ਼

Bunty