International

ਢਾਕਾ ‘ਚ ਵਾਪਰਿਆ ਵੱਡਾ ਹਾਦਸਾ, ਦੋ ਟਰੇਨਾਂ ਦੀ ਟੱਕਰ

BANGLADESH-TRANSPORT-ACCIDENT

ਢਾਕਾ – ਬੰਗਲਾਦੇਸ਼ ਵਿੱਚ ਸੋਮਵਾਰ ਨੂੰ ਦੋ ਟਰੇਨਾਂ ਆਪਸ ਵਿੱਚ ਟਕਰਾ ਗਈਆਂ, ਜਿਸ ਕਾਰਨ 15 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕਈ ਹੋਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਧਾਨੀ ਢਾਕਾ ਤੋਂ ਕਰੀਬ 80 ਕਿਲੋਮੀਟਰ (50 ਮੀਲ) ਦੂਰ ਭੈਰਬ ਵਿਖੇ ਅੱਜ ਸ਼ਾਮ 4.15 ਵਜੇ ਦੇ ਕਰੀਬ ਇੱਕ ਯਾਤਰੀ ਰੇਲ ਗੱਡੀ ਦੀ ਮਾਲ ਗੱਡੀ ਨਾਲ ਟੱਕਰ ਹੋ ਗਈ।
ਟਰੇਨ ਕਿਸ਼ੋਰਗੜ੍ਹ ਤੋਂ ਢਾਕਾ ਜਾ ਰਹੀ ਸੀ। ਸਥਾਨਕ ਪੁਲਿਸ ਅਧਿਕਾਰੀ ਸਿਰਾਜੁਲ ਇਸਲਾਮ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਰਹਿਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਮਰਨ ਵਾਲਿਆਂ ਦੀ ਗਿਣਤੀ 15 ਤੱਕ ਪਹੁੰਚ ਗਈ ਹੈ। 13 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਕਈ ਲੋਕ ਅਜੇ ਵੀ ਨੁਕਸਾਨੇ ਗਏ ਡੱਬਿਆਂ ਦੇ ਅੰਦਰ ਫਸੇ ਹੋਏ ਹਨ। ਰੇਲਵੇ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਭੈਰਬ ਵਿਖੇ ਯਾਤਰੀ ਰੇਲਗੱਡੀ ਨਾਲ ਟਕਰਾਅ ਗਈ ਮਾਲ ਗੱਡੀ ਨੇ ਸਿਗਨਲ ਨੂੰ ਨਜ਼ਰਅੰਦਾਜ਼ ਕੀਤਾ ਸੀ।

Related posts

ਨਿਊਜ਼ੀਲੈਂਡ ‘ਚ ਯੂਥ ਕੌਂਸਲ ‘ਚ ਮੋਹਰੀ ਬਣੇ ਪੰਜਾਬੀ

Bunty

ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਨੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਤੇ ਉਨ੍ਹਾਂ ਦੇ ਪੁੱਤਰ ਹਮਜ਼ਾ ਸ਼ਾਹਬਾਜ਼ ਦੀ ਜ਼ਮਾਨਤ ‘ਤੇ ਫ਼ੈਸਲਾ ਰੱਖਿਆ ਸੁਰੱਖਿਅਤ

Bunty

ਮਲਾਵੀ ਦੇ ਉਪ ਰਾਸ਼ਟਰਪਤੀ ਸਣੇ 10 ਵਿਅਕਤੀਆਂ ਦੀ ਹਵਾਈ ਹਾਦਸੇ ’ਚ ਮੌਤ

Bunty