International

ਤਾਲਿਬਾਨ ਤੇ ਅਮਰੀਕਾ ਵਿਚਕਾਰ ਕੈਦੀਆਂ ਦੀ ਅਦਲਾ-ਬਦਲੀ

ਕਾਬੁਲ – ਤਾਲਿਬਾਨ ਨੇ ਕਬਾਇਲੀ ਨੇਤਾ ਬਸ਼ੀਰ ਨੂਰਜ਼ਈ ਦੇ ਬਦਲੇ ਅਮਰੀਕੀ ਇੰਜੀਨੀਅਰ ਮਾਰਕ ਫ੍ਰੈਰਿਚ ਨੂੰ ਆਜ਼ਾਦ ਕਰ ਦਿੱਤਾ ਹੈ। ਬਸ਼ੀਰ ਤਾਲਿਬਾਨ ਦੇ ਸੰਸਥਾਪਕ ਮੁੱਲਾ ਉਮਰ ਦਾ ਨੇੜਲਾ ਮੰਨਿਆ ਜਾਂਦਾ ਹੈ। ਉਸਨੂੰ ਸਾਲ 2005 ’ਚ ਨਿਊਯਾਰਕ ’ਚ ਅਮਰੀਕਾ ਤੇ ਯੂਰਪ ’ਚ ਹੈਰੋਇਨ ਤਸਕਰੀ ਦੇ ਮਾਮਲੇ ’ਚ ਗਿ੍ਫਤਾਰ ਕੀਤਾ ਗਿਆ ਸੀ। ਅਮਰੀਕੀ ਅਦਾਲਤ ਨੇ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਤਾਲਿਬਾਨ ਨਾਲ ਜੁੜੇ ਹੱਕਾਨੀ ਨੈੱਟਵਰਕ ਨੇ ਅਮਰੀਕੀ ਜਲ ਸੈਨਾ ਦੇ ਅਧਿਕਾਰੀ ਤੇ ਇੰਜੀਨੀਅਰ ਫ੍ਰੈਰਿਚ ਨੂੰ ਅਫਗਾਨਿਸਤਾਨ ’ਚ 31 ਜਨਵਰੀ 2020 ਨੂੰ ਅਗਵਾ ਕਰ ਲਿਆ ਸੀ।
ਅਮਰੀਕੀ ਅਗਵਾਈ ਵਾਲੀਆਂ ਵਿਦੇਸ਼ੀ ਫੋਰਸਾਂ ਦਾ ਵਾਪਸੀ ਤੋਂ ਬਾਅਦ ਅਗਸਤ 2021 ’ਚ ਤਾਲਿਬਾਨ ਨੇ ਅਫਗਾਨਿਸਤਾਨ ’ਤੇ ਕਬਜ਼ਾ ਕਰ ਲਿਆ। ਉਸ ਤੋਂ ਬਾਅਦ ਤੋਂ ਅਮਰੀਕਾ ਫ੍ਰੈਰਿਚ ਦੀ ਰਿਹਾਈ ਦੀਆਂ ਕੋਸ਼ਿਸ਼ਾਂ ਕਰ ਰਿਹ ਸੀ। ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਮਾਮਲਾ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ’ਤੇ ਉਨ੍ਹਾਂ ਦੇ ਵਿਚਾਰ ਨੂੰ ਪ੍ਰਭਾਵਿਤ ਕਰੇਗਾ। ਫਿਲਹਾਲ, ਕਿਸੇ ਵੀ ਦੇਸ਼ ਨੇ ਰਸਮੀ ਤੌਰ ’ਤੇ ਤਾਲਿਬਾਨ ਨੂੰ ਮਾਨਤਾ ਨਹੀਂ ਦਿੱਤੀ ਹੈ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin