News Breaking News India Latest News

ਤਾਲਿਬਾਨ ਦੇ ਦਾਅਵੇ ਦਾ ਅਹਿਮਦ ਮਸੂਦ ਨੇ ਕੀਤਾ ਖੰਡਨ

ਨਵੀਂ ਦਿੱਲੀ – ਅਫਗਾਨਿਸਤਾਨ ‘ਚ ਤਾਲਿਬਾਨ ਦੇ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਤਾਲਿਬਾਨ ਬਲਾਂ ਦੇ ਪੰਜਸ਼ੀਰ ਪ੍ਰਾਂਤ ‘ਤੇ ਪੂਰੀ ਤਰ੍ਹਾਂ ਨਾਲ ਕਾਬੂ ਕਰ ਲਿਆ ਹੈ। ਉੱਥੇ ਰੈਜਿਸਟੈਂਸ ਫੋਰਸੇਜ਼ ਦੇ ਆਗੂ ਅਹਿਮਦ ਮਸੂਦ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਇਕ ਆਡੀਓ ਸੰਦੇਸ਼ ‘ਚ ਕਿਹਾ ਕਿ ਰੈਜਿਸਟੇਂਸ ਫਰੰਟ ਅਜੇ ਵੀ ਪੰਜਸ਼ੀਰ ‘ਚ ਮੌਜੂਦ ਹੈ ਤੇ ਤਾਲਿਬਾਨ ਬਲਾਂ ਨਾਲ ਲੜਨਾ ਜਾਰੀ ਰੱਖੇ ਹਨ। ਟੋਲੋ ਨਿਊਜ਼ ਮੁਤਾਬਿਕ ਇਹ ਬਿਆਨ ਜਾਰੀ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਪੂਰੇ ਅਫਗਾਨਿਸਤਾਨ ‘ਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਸੋਸ਼ਲ ਮੀਡੀਆ ‘ਤੇ ਇਕ ਫੋਟੋ ਵਾਇਰਲ ਹੋ ਰਹੀ ਹੈ, ਜਿਸ ‘ਚ ਪੰਜਸ਼ੀਰ ਘਾਟੀ ਦੇ ਗੇਟ ‘ਤੇ ਤਾਲਿਬਾਨੀਆਂ ਨੂੰ ਖੜ੍ਹੇ ਹੋਏ ਦਿਖਾਇਆ ਜਾ ਰਿਹਾ ਹੈ। ਇਨ੍ਹਾਂ ਦੇ ਪਿੱਛੇ ਤਾਲਿਬਾਨ ਦਾ ਝੰਡਾ ਵੀ ਲੱਗਾ ਹੈ। ਸਮਾਚਾਰ ਏਜੰਸੀ ਏਐੱਫਪੀ ਦਾ ਕਹਿਣਾ ਹੈ ਕਿ ਵਿਰੋਧੀ ਗੁੱਟ ਨੂੰ ਇਸ ਲੜਾਈ ‘ਚ ਜ਼ਬਰਦਸਤ ਨੁਕਸਾਨ ਚੁੱਕਣਾ ਪਿਆ ਹੈ। ਇਸ ਤੋਂ ਬਾਅਦ ਅਹਿਮਦ ਸ਼ਾਹ ਮਸੂਦ ਵੱਲੋਂ ਤਾਲਿਬਾਨ ਨੂੰ ਗੱਲਬਾਤ ਦਾ ਪ੍ਰਸਤਾਵ ਦਿੱਤਾ ਗਿਆ ਸੀ। ਤਾਲਿਬਾਨ ਨੇ ਹੁਣ ਉਨ੍ਹਾਂ ਦੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਪੰਜਸ਼ੀਰ ‘ਤੇ ਹਮਲੇ ਲਈ ਪਾਕਿਸਤਾਨ ਦੀ ਫ਼ੌਜ ਨੇ ਤਾਲਿਬਾਨ ਦਾ ਸਹਿਯੋਗ ਕੀਤਾ ਹੈ। ਐਤਵਾਰ ਨੂੰ ਤਾਲਿਬਾਨ ਦੀ ਮਦਦ ਕਰਨ ਲਈ ਪਾਕਿਸਤਾਨ ਫ਼ੌਜ ਨੇ ਰੇਜਿਸਟੈਂਸ ਫਰੰਟ ਦੇ ਠਿਕਾਣਿਆਂ ‘ਤੇ ਡਰੋਨ ਨਾਲ ਹਵਾਈ ਹਮਲੇ ਕੀਤੇ। ਇਸ ‘ਚ ਪੰਜਸ਼ੀਰ ਦੇ ਕਈ ਕਮਾਂਡਰ ਮਾਰੇ ਗਏ। ਪੰਜਸ਼ੀਰ ‘ਚ ਰਜਿਸਟੈਂਸ ਦੇ ਮੁੱਖ ਆਗੂ ਤੇ ਦੇਸ਼ ਦੇ ਸਾਬਕਾ ਉਪ-ਰਾਸ਼ਟਰਪਤੀ ਅਮਰੁੱਲਾ ਸਾਲੇਹ ਜਿਸ ਘਰ ‘ਚ ਰੁੱਕੇ ਸਨ, ਉਸ ‘ਤੇ ਵੀ ਹਮਲਾ ਹੋਇਆ। ਅਜਿਹੀ ਖ਼ਬਰਾਂ ਆ ਰਹੀਆਂ ਹਨ ਕਿ ਹਮਲੇ ਤੋਂ ਬਾਅਦ ਅਮਰੁੱਲਾ ਸਾਲੇਹ ਤਾਜਿਕਿਸਤਾਨ ਭੱਜ ਆਏ। ਅਹਿਮਦ ਮਸੂਦ ਪੰਜਸ਼ੀਰ ‘ਚ ਹੀ ਸੁਰੱਖਿਅਤ ਠਿਕਾਣੇ ‘ਤੇ ਹਨ। ਹੋਰ ਖ਼ਬਰਾਂ ‘ਚ ਕਿਹਾ ਹੈ ਕਿ ਅਮਰੁੱਲਾ ਸਾਲੇਹ ਤੇ ਅਹਿਮਦ ਮਸੂਦ ਤਾਲਿਬਾਨ ਦੀ ਹਿਰਾਸਤ ‘ਚ ਹਨ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin