Punjab

ਤਿੰਨ ਆਬਜਰਵਰ ਪੰਜਾਬ ਕਾਂਗਰਸ ਦੇ ਅੰਦਰੂਨੀ ਸੰਕਟ ਦਾ ਹੱਲ ਤਲਾਸ਼ਣਗੇ

ਰਾਹੁਲ ਗਾਂਧੀ, ਭਾਰਤ ਦੀ ਲੋਕ ਸਭਾ ਵਿੱਚ ਵਿਰੋਧੀ ਧਿਰ, ਕਾਂਗਰਸ ਦੇ ਨੇਤਾ।

ਚੰਡੀਗੜ੍ਹ – ਕਾਂਗਰਸ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੀ ਹਾਲਤ ਨੂੰ ਸੁਧਾਰਨ ਅਤੇ ਇਸ ਨੂੰ ਨਵੀਂ ਦਿੱਖ ਦੇਣ ਲਈ ਕਵਾਇਦ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਪ੍ਰਧਾਨ ਵੱਲੋਂ ਪੰਜਾਬ ਦੀ ਤਾਜ਼ਾ ਸਿਆਸੀ ਹਾਲਤ ਅਤੇ ਕਾਂਗਰਸ ਪਾਰਟੀ ਦੇ ਅੰਦਰੂਨੀ ਸੰਕਟ ਬਾਰੇ ਜਾਇਜ਼ਾ ਲੈਣ ਅਤੇ  ਰਿਪੋਰਟ ਤਿਆਰ ਕਰਨ ਲਈ ਤਿੰਨ ਆਬਜਰਵਰ ਲਾਉਣ ਦਾ ਐਲਾਨ ਕੀਤਾ ਗਿਆ ਹੈ। ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਕੇਸੀ ਵੈਨੂੰਗੋਪਾਲ ਨੇ ਅਜੇ ਮਾਕਨ, ਮੀਨਾਕਸ਼ੀ ਨਾਟਰਾਜਨ ਅਤੇ ਭਜਨ ਲਾਲ ਜਾਟਵ ਦੇ ਨਾਵਾਂ ਦਾ ਐਲਾਨ ਕੀਤਾ ਹੈ।

ਇਹ ਫੈਸਲਾ ਪਾਰਟੀ ਪ੍ਰਧਾਨ ਅਤੇ ਰਾਹੁਲ ਗਾਂਧੀ ਵੱਲੋਂ ਪਿਛਲੇ ਦਿਨੀ ਪੰਜਾਬ ਦੇ ਨੇਤਾਵਾਂ ਨਾਲ ਵੱਖ-ਵੱਖ ਕੀਤੀਆਂ ਗਈਆਂ ਮੀਟਿੰਗਾਂ ਅਤੇ  ਉਹਨਾਂ ਦੀ ਪੰਜਾਬ ਬਾਰੇ ਰਾਇ ਲਏ ਜਾਣ ਤੋਂ ਬਾਅਦ ਹੀ ਤਿੰਨ ਮੈਂਬਰੀ ਆਬਜਰਵਰ ਟੀਮ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਆਬਜਰਵਰ ਭੇਜਣ ਦਾ ਫੈਸਲਾ ਦਿੱਲੀ ਵਿੱਚ ਬੁਲਾਈ ਗਈ ਉਸ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ ਜਿਸ ਵਿੱਚ ਸਾਰੇ ਸੂਬਿਆਂ ਦੇ  ਪ੍ਰਧਾਨ ਅਤੇ ਸੂਬਿਆਂ ਦੇ ਇੰਚਾਰਜ ਬੁਲਾਏ ਗਏ ਸਨ। ਇਸ ਮੀਟਿੰਗ ਵਿੱਚ ਪੰਜਾਬ ਸਮੇਤ ਕੁੱਝ ਹੋਰ ਰਾਜਾਂ ਦੀਆਂ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਬਾਰੇ ਵਿਚਾਰ ਕੀਤਾ ਗਿਆ ਸੀ। ਕਾਂਗਰਸ ਹਾਈ ਕਮਾਂਡ ਦੀ ਇਹ ਵਿਸ਼ੇਸ਼ ਰਵਾਇਤ ਹੈ ਕਿ ਉਹ ਸਟੇਟ ਲੀਡਰਸ਼ਿਪ ਦੀ ਤਬਦੀਲੀ ਸਿੱਧੀ ਘੱਟ ਕਰਦੇ ਹਨ ਅਤੇ ਅਜਿਹੀਆਂ  ਅਬਜਰਵਰ ਟੀਮਾਂ ਭੇਜ ਕੇ ਰਿਪੋਰਟਾਂ ਲੈਣ ਤੋਂ ਬਾਅਦ ਹੀ ਵੱਡੇ ਫੈਸਲੇ ਲੈਂਦੇ ਹਨ। ਪੰਜਾਬ ਦੇ ਮਾਮਲੇ ਵਿੱਚ ਵੀ ਇਸ ਤਰ੍ਹਾਂ ਪਹਿਲਾਂ ਵੀ ਕਈ ਵਾਰ ਹੋ ਚੁੱਕਾ ਹੈ।

Related posts

ਅਲੀ ਬਾਬਾ ਬਦਲਣ ਨਾਲ ਬਾਕੀ ਚੋਰ ਦੁੱਧ ਧੋਤੇ ਨਹੀਂ ਹੋ ਜਾਣਗੇ : ਹਰਪਾਲ ਸਿੰਘ ਚੀਮਾ

Bunty

ਬੇਅਦਬੀ ਦੀਆਂ ਘਟਨਾਵਾਂ,ਬਰਗਾੜੀ ਤੇ ਕੋਟਕਪੂਰਾ ਗੋਲੀਕਾਂਡ ਪਿੱਛੇ ਬਾਦਲਾਂ ਦਾ ਹੱਥ

Bunty

ਮੁੱਖ ਮੰਤਰੀ ਭਗਵੰਤ ਮਾਨ ਨੇ ਖਰੜ ਵਿਖੇ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ, ਵੱਡਾ ਰੋਡ ਸ਼ੋਅ ਕਰਕੇ ਲੋਕਾਂ ਨੂੰ ਕੀਤਾ ਸੰਬੋਧਨ

Bunty