Punjab

ਕੈਨੇਡਾ ‘ਚ ਐਂਟਰੀ ਨਾ ਮਿਲਣ ‘ਤੇ ਅਕਾਲੀ ਆਗੂ ਪਰਮਬੰਸ ਰੋਮਾਣਾ ਭਾਰਤ ਮੁੜੇ

ਪਰਮਬੰਸ ਸਿੰਘ ਰੋਮਾਣਾ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ।

ਟੋਰਾਂਟੋ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੂੰ ਕੈਨੇਡਾ ਵਿਚ ਐਂਟਰੀ ਨਾ ਮਿਲਣ ਮਗਰੋਂ ਹੁਣ ਉਹ ਭਾਰਤ ਵਾਪਸ ਆ ਰਹੇ ਹਨ। ਟੋਰਾਂਟੋ ਹਵਾਈ ਅੱਡੇ ‘ਤੇ ਉਹਨਾਂ ਨੂੰ ਕੈਨੇਡਾ ਦੇ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਰੋਕ ਲਿਆ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਉਹਨਾਂ ਦੇ ਖਿਲਾਫ ਇਮੀਗ੍ਰੇਸ਼ਨ ਮੰਤਰਾਲੇ ਤੇ ਹਵਾਈ ਅੱਡੇ ਦੇ ਅਧਿਕਾਰੀਆਂ ਕੋਲ ਸ਼ਿਕਾਇਤ ਸੀ। ਸ਼ਿਕਾਇਤ ਵਿਚ ਉਹਨਾਂ ਦੇ ਸਾਰੇ ਕੇਸਾਂ ਦਾ ਵੇਰਵਾ ਸੀ ਤੇ ਅਦਾਲਤੀ ਸੁਣਵਾਈ ਦੇ ਵੇਰਵੇ ਵੀ ਸਨ। ਸ਼ਿਕਾਇਤ ਵਿਚ ਦਾਅਵਾ ਕੀਤਾ ਗਿਆ ਸੀ ਕਿ ਉਹ ਜਨਤਕ ਸੁਰੱਖਿਆ ਲਈ ਖ਼ਤਰਾ ਹਨ ਤੇ ਉਹ ਸਿਆਸੀ ਦੌਰੇ ‘ਤੇ ਹਨ ਜਿਸਦੀ ਆਗਿਆ ਨਹੀਂ ਹੈ। ਇਸੇ ਲਈ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ ਗਈ ਤੇ ਹੁਣ ਉਹ ਵਾਪਸ ਭਾਰਤ ਮੁੜ ਰਹੇ ਹਨ। ਉਹਨਾਂ ਇਹ ਵੀ ਦੱਸਿਆ ਕਿ ਸ਼ਿਕਾਇਤਕਰਤਾ ਮਨੀਲਾ ਤੋਂ ਹੈ। ਉਹਨਾਂ ਕਿਹਾ ਕਿ ਇਹ ਸਾਰੇ ਕੇਸ ਸਿਆਸੀ ਹਨ ਤੇ ਸਰਕਾਰ ਖਿਲਾਫ ਰੋਸ ਧਰਨਿਆਂ ਦੇ ਨਤੀਜੇ ਵਜੋਂ ਦਰਜ ਹੋਏ ਹਨ ਅਤੇ ਸਿਆਸੀ ਕੇਸਾਂ ਤੋਂ ਇਲਾਵਾ ਉਹਨਾਂ ਖਿਲਾਫ ਇਕ ਵੀ ਕੇਸ ਨਹੀਂ ਹੈ। ਉਹਨਾਂ ਕਿਹਾ ਕਿ ਇਸ ਸ਼ਿਕਾਇਤ ਪਿੱਛੇ ਆਮ ਆਦਮੀ ਪਾਰਟੀ ਦਾ ਹੱਥ ਹੈ ਤੇ ਅਕਾਲੀ ਦਲ ਨੂੰ ਐਨ ਆਰ ਆਈਜ਼ ਤੋਂ ਮਿਲੇ ਹੁੰਗਾਰੇ ਤੋਂ ਪਾਰਟੀ ਬਹੁਤ ਪ੍ਰੇਸ਼ਾਨ ਹੈ।

Related posts

ਮਜੀਠੀਆ ਦੀ ਅਗਾਊਂ ਜ਼ਮਾਨਤ ‘ਤੇ ਹਾਈ ਕੋਰਟ ਵੀਰਵਾਰ ਨੂੰ ਕਰੇਗਾ ਸੁਣਵਾਈ

Bunty

ਜੌੜਾਮਾਜਰਾ ਵੱਲੋਂ ਸਸਤਾ ਰੇਤਾ-ਬਜਰੀ ਮੁਹੱਈਆ ਕਰਾਉਣ, ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਠੱਲ੍ਹ ਪਾਉਣ ਅਤੇ ਪਰਾਲੀ ਦਾ ਨਿਪਟਾਰਾ ਯਕੀਨੀ ਬਣਾਉਣ ਦਾ ਅਹਿਦ

Bunty

ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ 55,000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ !

admin