Punjab

ਦਲਜੀਤ ਸਫ਼ੀਪੁਰ ਬਣੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਕਨਵੀਨਰ 

ਸੰਗਰੂਰ – ਸੰਗਰੂਰ ਗਦਰ ਭਵਨ  ਵਿਖੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਲਈ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਸੰਗਰੂਰ ਦੀ ਜਿਲ੍ਹਾ ਕਮੇਟੀ ਦੀ ਚੋਣ ਵਿੱਚ ਦਲਜੀਤ ਸਫ਼ੀਪੁਰ ਕਨਵੀਨਰ, ਮਨਜੀਤ ਸਿੰਘ ਤੇ ਖੁਸ਼ਦੀਪ ਲਹਿਰਾ ਕੋ-ਕਨਵੀਨਰ, ਪ੍ਰਦੀਪ ਨੀਟੂ ਵਿੱਤ ਸਕੱਤਰ, ਦੀਪ ਬਨਾਰਸੀ ਪ੍ਰੈੱਸ ਸਕੱਤਰ, ਸੁਰਜੀਤ ਸਿੰਘ, ਗੁਰਛੈਬਰ ਸਿੰਘ, ਪ੍ਰਦੀਪ ਬਾਂਸਲ, ਵੀਰਪਾਲ ਸਿੰਘ ਝਨੇੜੀ ਤੇ ਗੁਰਸੇਵਕ ਸਿੰਘ ਬੱਲਰਾਂ ਨੂੰ ਜਿਲ੍ਹਾ ਕਮੇਟੀ ਮੈਂਬਰ  ਚੁਣਿਆ ਗਿਆ।
ਇਸ ਮੌਕੇ ਕਨਵੀਨਰ ਦਲਜੀਤ ਸਫੀਪੁਰ ਨੇ ਕਿਹਾ ਕਿ ਸੰਗਰੂਰ ਜਿਲ੍ਹੇ ਅੰਦਰ ਚਾਰ ਥਾਵਾਂ ਤੇ ਮਿਤੀ 16 ਤੋਂ 21 ਸਤੰਬਰ ਤੱਕ ਵੱਡੇ  ਇਕੱਠ ਕਰਕੇ ਕੈਬਨਿਟ ਮੰਤਰੀਆਂ/ ਵਿਧਾਇਕਾਂ ਨੂੰ ਜਾਰੀ ਕੀਤੇ ਜਾਣਗੇ ‘ਕਾਰਨ ਦੱਸੋ ਨੋਟਿਸ ਤੇ ਤਿੰਨ ਦਿਨਾਂ ਦਾ ਸੰਗਰੂਰ ਮੋਰਚਾ 1 ਤੋਂ 3 ਅਕਤੂਬਰ ਲਈ  ਜਿਲ੍ਹਾ ਪੱਧਰੀ ਵਿਉਂਤਬੰਦੀ ਉਲੀਕੀ ਗਈl
ਇਸ ਮੌਕੇ ਆਗੂਆਂ ਨੇ ਕਿਹਾ ਕਿ ਸੰਗਰੂਰ ਪੈਨਸ਼ਨ ਪ੍ਰਾਪਤੀ ਮੋਰਚੇ’ ਚ ਕੀਤਾ ਜਾਵੇਗਾ ਐੱਨਪੀਐੱਸ ਮੁਲਾਜ਼ਮਾਂ ਦਾ ਲਾਮਿਸਾਲ ਇਕੱਠ ਕੀਤਾ ਜਾਵੇਗਾ। ਇਸ ਲਈ ਜਿਲ੍ਹੇ ਦੇ ਅੰਦਰ ਸਕੂਲਾਂ ਅਤੇ ਵੱਖ ਵੱਖ ਵਿਭਾਗਾਂ ਅੰਦਰ ਜਾਇਆ ਜਾਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਰਵਿੰਦਰ ਸਿੰਘ  ਦਿੜਬਾ, ਮਨੋਜ ਲਹਿਰਾ, ਦੀਨਾਨਾਥ, ਕਮਲਜੀਤ ਸਿੰਘ, ਵਿੱਕੀ ਬਘਰੌਲ, ਗੁਰਦੀਪ ਦਿੜਬਾ, ਅਮਨ ਵਸ਼ਿਸਟ, ਕੁਲਵੰਤ ਖਨੌਰੀ, ਸੁਖਜਿੰਦਰ ਸਿੰਘ, ਬਲਵਿੰਦਰ ਭੁੱਕਲ਼, ਤਰੁਣ ਲਹਿਰਾ, ਰਮਨ ਗੋਇਲ ਲਹਿਰਾ ਆਦਿ ਸਾਥੀ ਹਾਜ਼ਰ ਸਨ।

Related posts

ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਜਿਲ੍ਹਾ ਸਿੱਖਿਆ ਅਫਸਰ ਰਾਹੀਂ ਸਿੱਖਿਆ ਮੰਤਰੀ ਨੂੰ ਭੇਜਿਆ ਮੰਗ ਪੱਤਰ

admin

ਕੰਪਿਊਟਰ ਅਧਿਆਪਕਾਂ ਵੱਲੋਂ ਵਿੱਤ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਵੱਲ ਰੋਸ ਮਾਰਚ

admin

2364 ਈਟੀਟੀ ਅਧਿਆਪਕਾਂ ਨੂੰ ਫੌਰੀ ਸਟੇਸ਼ਨ ਚੋਣ ਕਰਵਾਉਣ ਦੀ ਮੰਗ 

admin