Punjab

ਦਲਿਤ ਮੁਕਤੀ ਮਾਰਚ ਨੇ ਮਨਾਈ ਸ਼ਹੀਦ ਮਾਤਾ ਗੁਰਦੇਵ ਕੌਰ ਦੀ 8ਵੀਂ ਬਰਸੀ

ਲਹਿਰਾਗਾਗਾ – ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਚੱਲਿਆ ਦਲਿਤ ਮੁਕਤੀ ਮਾਰਚ 36ਵੇਂ ਦਿਨ ਝਲੂਰ ਪਹੁੰਚਿਆ ਜਿੱਥੇ ਕਾਫ਼ਲੇ ਨੇ ਜਮੀਨੀ ਘੋਲ ਦੀ ਸ਼ਹੀਦ ਮਾਤਾ ਗੁਰਦੇਵ ਜੀ ਦੀ 8ਵੀਂ ਬਰਸੀ ਪਿੰਡ ਝਲੂਰ ਵਿਖੇ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਵਿੱਚ ਵੱਖ ਵੱਖ ਪਿੰਡਾਂ ਤੋਂ ਸੈਂਕੜੇ ਲੋਕਾਂ ਇਕੱਠੇ ਹੋ ਕੇ “ਸ਼ਹੀਦ ਮਾਤਾ ਗੁਰਦੇਵ ਕੌਰ ਅਮਰ ਰਹੇ” ਦੇ ਨਾਅਰੇ ਲਾਕੇ ਸ਼ਹੀਦ ਮਾਤਾ ਗੁਰਦੇਵ ਕੌਰ ਜੀ ਦੀ ਲਾਟ ਤੇ ਝੰਡਾ ਚਾੜ੍ਹਕੇ ਮਨਾਈ ਗਈ। ਬਰਸੀ ਮੌਕੇ ਸੀਤਲ ਰੰਗ ਮੰਚ ਸ਼ੇਰਪੁਰ’ ਵੱਲੋਂ “ਤੈਂ ਕੀ ਦਰਦ ਨਾ ਆਇਆ” ਨਾਟਕ ਦੀ ਪੇਸ਼ਕਾਰੀ ਵੀ ਕੀਤੀ ਗਈ।
ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਅਤੇ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਨੇ ਕਿਹਾ ਕਿ ਪੰਚਾਇਤੀ ਜ਼ਮੀਨ ਚੋਂ ਤੀਜਾ ਹਿੱਸਾ ਰਿਜ਼ਰਵ ਜ਼ਮੀਨ ਲੈਣ ਲਈ ਚੱਲੇ ਇਸ ਖ਼ੂਨ ਡੋਲਵੇਂ ਸੰਘਰਸ਼ ਦੋਰਾਨ ਮਾਤਾ ਗੁਰਦੇਵ ਕੌਰ ਜੀ ਸ਼ਹੀਦ ਹੋ ਗਏ ਸਨ। ਮਾਤਾ ਗੁਰਦੇਵ ਕੌਰ ਦੀ ਸ਼ਹਾਦਤ ਤੋਂ ਬਾਅਦ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਪ੍ਰਣ ਕੀਤਾ ਕਿ ਜ਼ਮੀਨੀ ਘੋਲ ਪਿੱਛੇ ਨਹੀਂ ਹਟੇਗਾ ਅੱਗੇ ਜਾਊਗਾ। ਜਿਸ ਦੌਰਾਨ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਲਗਭਗ 20 ਹਜਾਰ ਵਿੱਘੇ ਜ਼ਮੀਨ ਦਲਿਤ ਮਜ਼ਦੂਰ ਘੱਟ ਰੇਟ ਤੇ ਵਾਹ ਰਹੇ ਹਨ, ਪਰ ਅੱਜ ਵੀ ਬਹੁਤ ਸਾਰੇ ਪਿੰਡਾਂ ਵਿੱਚ ਦਲਿਤ ਮਜ਼ਦੂਰਾ ਦੇ ਹਿੱਸੇ ਦੀਆਂ ਜ਼ਮੀਨਾਂ ਦੀਆਂ ਡੰਮੀ ਬੋਲੀਆਂ ਕਰਵਾਕੇ ਪਿੰਡਾਂ ਦੇ ਘੜੰਮ ਚੌਧਰੀ ਜ਼ਮੀਨਾਂ ਤੇ ਵਾਹੀ ਕਰ ਰਹੇ ਹਨ। ਇਸ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਮੰਗ ਕਰਦੀ ਹੈ ਕਿ ਇਹ ਪੰਚਾਇਤੀ ਰਿਜ਼ਰਵ ਜ਼ਮੀਨਾਂ ਪੱਕੇ ਤੌਰ ਤੇ ਦਲਿਤ ਮਜ਼ਦੂਰਾਂ ਨੂੰ ਦਿਤੀਆਂ ਜਾਣ।
ਇਸ ਮੌਕੇ ਵਿੱਤ ਸਕੱਤਰ ਬਿੱਕਰ ਹਥੋਆ ਅਤੇ ਜਨਰਲ ਸਕੱਤਰ ਗੁਰਵਿੰਦਰ ਬੌੜਾਂ ਨੇ ਕਿਹਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਪਹਿਲਾਂ ਵੀ ਸ਼ਹੀਦ ਮਾਤਾ ਗੁਰਦੇਵ ਕੌਰ ਦੀ ਬਰਸੀ ਤੇ ਅਗਲੇ ਐਲਾਨ ਕੀਤੇ ਸਨ ਤੇ ਅੱਜ ਵੀ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਐਲਾਨ ਕਰਦੀ ਹੈ ਕਿ ਜ਼ਮੀਨੀ ਘੋਲ ਦਾ ਅਗਲਾ ਪੜਾਅ ਲੈਂਡ ਸੀਲਿੰਗ ਐਕਟ ਲਾਗੂ ਕਰਵਾਉਣਾ ਹੈ। ਉਸ ਵੱਲ ਨੂੰ ਸੰਘਰਸ਼ ਕਮੇਟੀ ਕੂਚ ਕਰੇਗੀ।
ਇਸ ਮੌਕੇ ਜਗਤਾਰ ਤੋਲੇਵਾਲ, ਸ਼ਿੰਗਾਰਾ ਸਿੰਘ ਹੇੜੀਕੇ, ਗੁਰਵਿੰਦਰ ਸਾਦੀਹਰੀ, ਗੁਰਦਾਸ ਸਿੰਘ ਝਲੂਰ, ਮੱਖਣ ਸਿੰਘ, ਬਬਲਾ ਸਿੰਘ ਆਦਿ ਨੇ ਸੰਬੋਧਨ ਕੀਤਾ। ਕਾਫ਼ਲੇ ਵਿਚ ਜਸਵਿੰਦਰ ਹੇੜੀਕੇ, ਵੀਰਪਾਲ ਦੁੱਲੜ, ਰਮਨਦੀਪ ਸਿੰਘ ਤੋਲੇਵਾਲ ਆਦਿ ਹਾਜ਼ਰ ਸਨ।

Related posts

ਐਡਵੋਕੇਟ ਧਾਮੀ ਨੇ ਬੇਅਦਬੀ ਮਾਮਲਿਆਂ ’ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੇ ਤਿੱਖੇ ਸਵਾਲ ਰਾਮ ਰਹੀਮ, ਹਨੀਪ੍ਰੀਤ ਤੇ ਪ੍ਰਦੀਪ ਕਲੇਰ ਨੂੰ ਬਚਾ ਰਹੀ ਹੈ ਪੰਜਾਬ ਸਰਕਾਰ- ਐਡਵੋਕੇਟ ਧਾਮੀ

Bunty

ਪਟਿਆਲਾ ਪੁਲਿਸ ਅਤੇ ਗੈਂਗਸਟਰ ਚ ਮੁਕਾਬਲਾ –ਕਤਲ ਵਰਗੇ ਮਾਮਲਿਆਂ ਚ ਲੋੜੀਦਾ ਗੈਗਸਟਰ ਐਨਕਾਉਟਰ ਤੋ ਬਾਅਦ ਜਖਮੀ

Bunty

ਸੁਖਬੀਰ ਸਿੰਘ ਬਾਦਲ ਗੁਰਦੁਆਰਾ ਚੋਰਮਾਰ ਸਾਹਿਬ ਵਿਖੇ ਨਤਮਸਤਕ

admin