ਨਵੀਂ ਦਿੱਲੀ – ਦਿੱਲੀ ’ਚ ਹਿੰਦੂ ਸੈਨਾ ਨੇ ਅਕਬਰ ਰੋਡ ਦਾ ਨਾਂ ਬਦਲ ਕੇ ਸਮਰਾਟ ਵਿਕਰਮਾਦਿੱਤਿਆ ਮਾਰਕ ਕਰ ਦਿੱਤਾ ਹੈ। ਹਿੰਦੂ ਸੈਨਾ ਨੇ ਦੱਸਿਆ ਕਿ ਸੱਤ ਅਕਤੂਬਰ ਅੱਜ ਦੇ ਹੀ ਦਿਨ ਮੁਗਲ ਜੇਹਾਦੀ ਅਕਬਰ ਨੂੰ ਸਮਰਾਟ ‘ਵਿਕਰਮਾਦਿੱਤਿਆ ਹੇਮੂ’ ਨੇ ਹਮਰਾ ਕੇ ਦਿੱਲੀ ਦੇ ਤਖ਼ਤ ’ਤੇ ਕਬਜ਼ਾ ਕੀਤਾ ਸੀ। ਪ੍ਰਿਥਵੀਰਾਜ ਚੌਹਾਨ ਤੋਂ 350 ਸਾਲ ਬਅਦ ਇਕ ਵਾਰ ਫਿਰ ਕੋਈ ਹਿੰਦੂ ਸਮਰਾਟ ਬਣਿਆ ਸੀ। ਜ਼ਿਕਰਯੋਗ ਹੈ ਕਿ ਅਕਬਰ ਰੋਡ ਦੇ ਨਾਂ ਨੂੰ ਬਦਲਣ ਦੀ ਮੰਗ ਲਗਾਤਾਰ ਹਿੰਦੂ ਸੈਨਾ ਕਰਦੀ ਰਹੀ ਹੈ।