India

ਦਿੱਲੀ ਦੰਗੇ-2020 ਦਿੱਲੀ ਹਾਈ ਕੋਰਟ ਅੱਜ ਕਰੇਗੀ ਉਮਰ ਖਾਲਿਦ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ

ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਉੁੱਤਰੀ ਪੂਰਬੀ ਦਿੱਲੀ ’ਚ 2020 ’ਚ ਹੋਏ ਫਿਰਕੂ ਦੰਗਿਆਂ ਦੀ ਕਥਿਤ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਯੂਏਪੀਏ ਤਹਿਤ ਗ੍ਰਿਫ਼ਤਾਰ ਜੇਐੇੱਨਯੁੂ (ਜਵਾਹਰਲਾਲ ਨਹਿਰੂ ਯੂਨੀਵਰਸਿਟੀ) ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਦੀ ਜ਼ਮਾਨਤ ਅਰਜ਼ੀ ’ਤੇ ਸੋਮਵਾਰ 7 ਅਕਤੂਬਰ ਨੂੰ ਸੁਣਵਾਈ ਕਰੇਗੀ। ਮਾਮਲਿਆਂ ’ਚ ਸਹਿ ਮੁਲਜ਼ਮ ਵਿਦਿਆਰਥੀ ਕਾਰਕੁਨ ਸ਼ਰਜੀਲ ਇਮਾਮ ਅਤੇ ਗੁਲਫਿਸ਼ਾ ਫਾਤਿਮਾ, ‘ਯੂਨਾਈਟਿਡ ਅਗੇਂਸਟ ਹੇਟ’ ਦੇ ਬਾਨੀ ਖਾਲਿਦ ਸੈਫੀ ਅਤੇ ਹੋਰਨਾਂ ਦੀਆਂ ਜ਼ਮਾਨਤ ਅਰਜ਼ੀਆਂ ਵੀ ਜਸਟਿਸ ਨਵੀਨ ਚਾਵਲਾ ਅਤੇ ਜਸਟਿਸ ਸੁਰੇਸ਼ ਕੁਮਾਰ ਕੈਤ ਦੀ ਅਗਵਾਈ ਵਾਲੇ ਬੈਂਚ ਅੱਗੇ ਨਵੇਂ ਸਿਰੇ ਤੋਂ ਸੁਣਵਾਈ ਲਈ ਸੂਚੀਬੱਧ ਕੀਤੀਆਂ ਗਈਆਂ ਹਨ। ਉਕਤ ਦੰਗਿਆਂ ’ਚ 53 ਵਿਅਕਤੀ ਮਾਰੇ ਗਏ ਸਨ ਅਤੇ 700 ਤੋਂ ਵੱਧ ਜ਼ਖਮੀ ਹੋਏ ਸਨ। ਦਿੱਲੀ ਪੁਲੀਸ ਨੇ ਖਾਲਿਦ ਨੂੰ ਸਤੰਬਰ 2020 ’ਚ ਗ੍ਰਿਫ਼ਤਾਰ ਕੀਤਾ ਸੀ। ਉਸ ਨੇ 28 ਮਈ ਨੂੰ ਹੇਠਲੀ ਅਦਾਲਤ ਵੱਲੋਂ ਜ਼ਮਾਨਤ ਅਰਜ਼ੀ ਖਾਰਜ ਕੀਤੇ ਜਾਣ ਦੇ ਹੁਕਮ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਹੈ।

Related posts

ਕਰਨਾਟਕ ‘ਚ ਬਾਰਿਸ਼ ਨਾਲ ਹੁਣ ਤਕ 24 ਲੋਕਾਂ ਦੀ ਮੌਤ, 24-25 ਨੂੰ ਕੇਰਲ ਤੇ ਤਾਮਿਲਨਾਡੂ ‘ਚ ਬਾਰਿਸ਼ ਦਾ ਅਲਰਟ

Bunty

ਕੇਰਲ ‘ਚ 20 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ

Bunty

ਰਫ਼ਤਾਰ ਫੜਨ ਲੱਗੀ ਇਸਰੋ ਜਾਸੂਸੀ ਮਾਮਲੇ ਦੀ ਸੀਬੀਆਈ ਜਾਂਚ

Bunty