India

ਦਿੱਲੀ, ਰਾਜਸਥਾਨ, ਹਰਿਆਣਾ ਸਣੇ ਦੇਸ਼ ਦੇ ਇਨ੍ਹਾਂ ਹਿੱਸਿਆਂ ‘ਚ ਬਾਰਿਸ਼ ਦਾ ਅਲਰਟ

ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਕਈ ਸੂਬਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਬਾਰਿਸ਼ ਕਾਰਨ ਦਿੱਲੀ-ਐੱਨਸੀਆਰ ‘ਚ ਵੀ ਠੰਡ ਵਧ ਸਕਦੀ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਸੋਮਵਾਰ ਨੂੰ ਇਕ ਪੂਰਵ ਅਨੁਮਾਨ ਜਾਰੀ ਕਰਦੇ ਹੋਏ ਕਿਹਾ ਕਿ ਉੜੀਸਾ ਤੇ ਆਂਧਰਾ ਪ੍ਰਦੇਸ਼ ਵਿਚ ਡਿਪਰੈਸ਼ਨ ਕਾਰਨ 30 ਨਵੰਬਰ ਤੋਂ 2 ਦਸੰਬਰ ਤਕ ਭਾਰੀ ਬਾਰਿਸ਼ ਹੋਵੇਗੀ। ਵੈਸਟਰਨ ਡਿਸਟਰਬੈਂਸ ਕਾਰਨ ਅਗਲੇ ਕੁਝ ਦਿਨਾਂ ‘ਚ ਦਿੱਲੀ, ਰਾਜਸਥਾਨ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ‘ਚ ਬਾਰਿਸ਼ ਹੋ ਸਕਦੀ ਹੈ। ਮੀਂਹ ਦੇ ਨਾਲ ਹੀ ਉੱਤਰਾਖੰਡ ਦੇ ਕਈ ਇਲਾਕਿਆਂ ‘ਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ।

ਆਈਐਮਡੀ ਦੇ ਵਿਗਿਆਨੀ ਆਰਕੇ ਜੇਨਾਮਾਨੀ ਨੇ ਕਿਹਾ ਕਿ ਪੱਛਮੀ ਗੜਬੜੀ ਕਾਰਨ ਗੁਜਰਾਤ, ਕੋਂਕਣ ਤੇ ਮੱਧ ਮਹਾਰਾਸ਼ਟਰ ਵਿਚ 1 ਦਸੰਬਰ ਤੋਂ 2 ਦਸੰਬਰ ਦੀ ਰਾਤ ਤਕ ਭਾਰੀ ਮੀਂਹ ਪੈ ਸਕਦਾ ਹੈ। ਇਸ ਦੌਰਾਨ ਆਈਐਮਡੀ ਨੇ ਮੰਗਲਵਾਰ ਤਕ ਤਾਮਿਲਨਾਡੂ ਦੇ ਕੁਝ ਹਿੱਸਿਆਂ ਵਿਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਮੰਗਲਵਾਰ ਤੋਂ ਬਾਅਦ ਇਸ ਦੀ ਤੀਬਰਤਾ ਘੱਟ ਜਾਵੇਗੀ। ਮੌਸਮ ਵਿਭਾਗ ਦੇ ਅਨੁਸਾਰ, ਕੰਨਿਆਕੁਮਾਰੀ, ਤਿਰੂਨੇਲਵੇਲੀ, ਥੂਥੂਕੁਡੀ ਤੇ ਰਾਮਨਾਥਪੁਰਮ ਸਮੇਤ ਦੱਖਣੀ ਜ਼ਿਲ੍ਹਿਆਂ ਵਿਚ ਭਾਰੀ ਬਾਰਸ਼ ਹੋਵੇਗੀ। ਇਸ ਦੇ ਨਾਲ ਹੀ ਚੇਨਈ ਤੇ ਹੋਰ ਤੱਟਵਰਤੀ ਜ਼ਿਲ੍ਹਿਆਂ ਵਿਚ ਵੀ ਦਰਮਿਆਨੀ ਬਾਰਿਸ਼ ਹੋਵੇਗੀ।

Related posts

ਲੋਕ ਸਭਾ ਚੋਣਾਂ: ਰਾਹੁਲ ਗਾਂਧੀ, ਸ਼ਸ਼ੀ ਥਰੂਰ, ਐਨੀ ਰਾਜਾ, ਸੁਧਾਕਰਨ ਨੇ ਕੇਰਲਾ ’ਚ ਕਾਗਜ਼ ਭਰੇ

Bunty

ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਘਰ ਤੋਂ ਕਰਨਗੇ ਵੋਟ ਦੇ ਅਧਿਕਾਰ ਦਾ ਇਸਤੇਮਾਲ

Bunty

ਹਰਿਆਣਾ ਚੋਣਾਂ ’ਚ ਇੰਡੀਆ ਗਠਜੋੜ ਦੀ ਇਕਜੁਟਤਾ ਨਵਾਂ ਇਤਿਹਾਸ ਲਿਖੇਗੀ : ਅਖਿਲੇਸ਼

Bunty