India

ਦਿੱਲੀ ਵਾਸੀਆਂ ਲਈ ਪਾਣੀ ਖ਼ਾਤਰ ਆਤਿਸ਼ੀ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ

ਨਵੀਂ ਦਿੱਲੀ – ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਹੋਰ ‘ਆਪ’ ਆਗੂਆਂ ਦੀ ਮੌਜੂਦਗੀ ’ਚ ਹਰਿਆਣਾ ਤੋਂ ਵੱਧ ਪਾਣੀ ਲੈਣ ਲਈ ਦੱਖਣੀ ਦਿੱਲੀ ਦੇ ਭੋਗਲ ਵਿਖੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ।
ਇਸ ਮੌਕੇ ਆਤਿਸ਼ੀ ਨੇ ਕਿਹਾ, ‘ਦਿੱਲੀ ਸਰਕਾਰ ਵਿੱਚ ਜਲ ਮੰਤਰੀ ਹੋਣ ਦੇ ਨਾਤੇ ਮੈਂ ਰਾਸ਼ਟਰੀ ਰਾਜਧਾਨੀ ਨੂੰ ਪਾਣੀ ਮੁਹੱਈਆ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ਪਰ ਹੁਣ ਮੇਰੇ ਕੋਲ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਹੈ।’
ਸੁਨੀਤਾ ਕੇਜਰੀਵਾਲ ਨੇ ਮੁੱਖ ਮੰਤਰੀ ਦਾ ਸੰਦੇਸ਼ ਪੜਿ੍ਹਆ, ਜਿਸ ਵਿੱਚ ਉਨ੍ਹਾਂ ਆਸ ਪ੍ਰਗਟਾਈ ਕਿ ਆਤਿਸ਼ੀ ਦੀ ‘ਤਪੱਸਿਆ’ ਸਫਲ ਹੋਵੇਗੀ। ਇਸ ਤੋਂ ਪਹਿਲਾਂ ਆਤਿਸ਼ੀ ਨੇ ਸੁਨੀਤਾ ਕੇਜਰੀਵਾਲ, ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਅਤੇ ਹੋਰ ਨੇਤਾਵਾਂ ਦੇ ਨਾਲ ਭੋਗਲ ਜਾਣ ਤੋਂ ਪਹਿਲਾਂ ਰਾਜਘਾਟ ’ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਦਿੱਲੀ ਸਰਕਾਰ ਹਰਿਆਣਾ ਤੋਂ ਰੋਜ਼ਾਨਾ 10 ਕਰੋੜ ਗੈਲਨ ਪਾਣੀ ਛੱਡਣ ਦੀ ਮੰਗ ਕਰ ਰਿਹਾ ਹੈ।

Related posts

ਪੀਆਈਓ ਕਾਰਡ ਵਾਲੇ ਹੁਣ ਓਸੀਆਈ ਕਾਰਡ ਲਈ ਅਪਲਾਈ ਕਰਨ !

admin

ਸੁਪਰੀਮ ਕੋਰਟ ਵੱਲੋਂ ‘ਚ ਸੜਕਾਂ ਦੀ ਸੁਰੱਖਿਆ ਯਕੀਨੀ ਬਨਾਉਣ ਦੇ ਨਿਰਦੇਸ਼

admin

ਊਧਮਪੁਰ ਸੜਕ ਹਾਦਸੇ ‘ਚ 20 ਮੌਤਾਂ : ਬੱਸ ਦੇ 100 ਫੁੱਟ ਹੇਠਾਂ ਖੱਡ ‘ਚ ਡਿੱਗ ਗਈ

admin