Bollywood Breaking News Latest News News

ਦੁਨੀਆ ਦੇ ਸਭ ਤੋਂ ਵੱਧ ਮੰਗ ਵਾਲੇ ਸਿਤਾਰਿਆਂ ਦੀ ਸੂਚੀ ’ਚ ਪ੍ਰਿਅੰਕਾ ਚੋਪੜਾ, ਸ਼ਾਹਰੁਖ਼ ਖ਼ਾਨ ਤੇ ਕਿਆਰਾ ਅਡਵਾਨੀ

ਨਵੀਂ ਦਿੱਲੀ – ਪਿ੍ਰਅੰਕਾ ਚੋਪੜਾ ਨੇ ਪਿਛਲੇ ਕੁਝ ਸਾਲਾਂ ਵਿਚ ਖ਼ੁਦ ਨੂੰ ਇਕ ਗਲੋਬਲ ਸਟਾਰ ਵਜੋਂ ਸਥਾਪਿਤ ਕੀਤਾ ਹੈ। ਪ੍ਰਿਅੰਕਾ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਕ ਸਟੱਡੀ ਤੋਂ ਚੱਲਦਾ ਹੈ, ਜਿਸਦੇ ਮੁਤਾਬਕ ਪ੍ਰਿਅੰਕਾ ਚੋਪੜਾ ਦੁਨੀਆ ਦੀ ਸਭ ਤੋਂ ਜ਼ਿਆਦਾ ਮੰਗ ਵਾਲੇ ਕਲਾਕਾਰਾਂ ਵਿਚ ਤੀਜੇ ਸਥਾਨ ’ਤੇ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਟਾਪ 10 ਮੋਸਟ ਇਨ-ਡਿਮਾਂਡ ਐਕਟਰਸ ਦੀ ਸੂਚੀ ਵਿਚ ਸ਼ਾਹਰੁਖ਼ ਖ਼ਾਨ ਪਹਿਲੇ ਨੰਬਰ ’ਤੇ ਹਨ, ਜਦਕਿ ਤੇਲਗੂ ਸਟਾਰ ਅੱਲੂ ਅਰਜੁਨ ਦੂਜੇ ਸਥਾਨ ’ਤੇ ਆਏ ਹਨ। ਟਾਪ 10 ਵਿਚ ਸਿਰਫ ਦੋ ਮਹਿਲਾ ਕਲਾਕਾਰਾਂ ਸ਼ਾਮਲ ਹਨ, ਜਿਨ੍ਹਾਂ ਵਿਚੋਂ ਇਕ ਪ੍ਰਿਅੰਕਾ ਹੈ।

ਪੈਰਟ ਐਨਾਲਿਟਿਕਸ ਨੇ ਇਹ ਸਰਵੇ 20 ਜੁਲਾਈ ਤੋਂ 18 ਅਗਸਤ ਦਰਮਿਆਨ ਕੀਤਾ ਸੀ। ਇਸ ਸਰਵੇ ਵਿਚ ਸਿੱਟਾ ਕੱਢਿਆ ਕਿ ਭਾਰਤੀ ਕਲਾਕਾਰ ਸਭ ਤੋਂ ਵੱਧ ਡਿਮਾਂਡ ਰੱਖਦੇ ਹਨ। ਇਸ ਲਿਸਟ ਵਿਚ ਬਾਕੀ ਕਲਾਕਾਰਾਂ ਵਿਚ ਧਨੁਸ਼, ਟਾਮ ਹਿਡਲਟਨ, ਦੁਲਕਰ ਸਲਮਾਨ, ਸਲਮਾਨ ਖਾਨ, ਸੁੰਗ ਹੂੰ, ਕਿਆਰਾ ਅਡਵਾਨੀ ਤੇ ਮਹੇਸ਼ ਬਾਬੂ ਵੀ ਸ਼ਾਮਲ ਹਨ। ਸਿਰਫ ਅਮਰੀਕਾ ਵਿਚ ਟਾਮ ਹਿਡਲਟਨ ਸਭ ਤੋਂ ਜ਼ਿਆਦਾ ਮੰਗ ਵਾਲੇ ਸਿਤਾਰੇ ਹਨ। ਉਨ੍ਹਾਂ ਤੋਂ ਬਾਅਦ ਜੈਨੀਫਰ ਲੋਪੇਜ ਹਨ।

Related posts

ਦਿਲਜੀਤ ਦੋਸਾਂਝ: ਪੰਜਾਬੀ ਹੀ ਨਹੀਂ, ਸਾਊਥ-ਏਸ਼ੀਅਨ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਬਾਲੀਵੁੱਡ ਹੀਰੋ !

admin

ਰਾਜ ਕਪੂਰ ਸ਼ਤਾਬਦੀ ਸਮਾਗਮ: ਕਪੂਰ ਫੈਮਿਲੀ ਦਾ ਬਾਲੀਵੁੱਡ ‘ਚ ਯੋਗਦਾਨ ਨਾ-ਭੁਲਾਉਣਯੋਗ: ਮੋਦੀ

admin

ਬਾਲੀਵੁੱਡ: ਧਰਮਿੰਦਰ ਦਿਉਲ ਨੇ ਆਪਣੇ ਬੇਟਿਆਂ ਨਾਲ 89ਵਾਂ ਜਨਮਦਿਨ ਮਨਾਇਆ !

admin