India

ਦੋ ਕਰੋੜ ਰੁਪਏ ਦੀ ਭਗਵਾਨ ਵਿਸ਼ਨੂੰ ਦੀ ਮੂਰਤੀ ਚੋਰੀ, 7 ਲੋਕ ਗਿ੍ਰਫਤਾਰ

ਚੇਨਈ- ਚੋਲ ਯੁੱਗ ਦੀ ਭਗਵਾਨ ਵਿਸ਼ਨੂੰ ਦੀ ਮੂਰਤੀ ਚੋਰੀ ਕਰਨ ਦੇ ਦੋਸ਼ ‘ਚ 7 ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਤੋਂ ਦੋ ਕਰੋੜ ਰੁਪਏ ਮੁੱਲ ਦੀ ਪ੍ਰਾਚੀਨ ਮੂਰਤੀ ਬਰਾਮਦ ਕੀਤੀ ਗਈ ਹੈ। ਤਮਿਲਨਾਡੂ ਸੀ ਆਈ ਡੀ ਦੇ ਮੂਰਤੀ ਸੰਬੰਧੀ ਸੈੱਲ ਦੀ ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਇੰਸਪੈਕਟਰ ਦੀ ਅਗਵਾਈ ਵਿਚ ਤੰਜਾਵੁਰ ਰੇਂਜ ਦੀ ਸੀ ਆਈ ਡੀ ਟੀਮ ਨੇ 8 ਅਗਸਤ ਨੂੰ ਇਕ ਗੁਪਤ ਸੂਚਨਾ ਦੇ ਅਧਾਰ ‘ਤੇ ਮੇਲਾਤਿਰੁਵਿਝਾਪੱਟੀ ਵਿਚ ਤੰਜਾਵੁਰ-ਤਿਰੁਚਿਰਾਪੱਲੀ ਨੈਸ਼ਨਲ ਹਾਈਵੇਅ ‘ਤੇ ਇਕ ਕਾਰ ਦੀ ਜਾਂਚ ਕੀਤੀ, ਜਿਸ ‘ਚੋਂ ਢਾਈ ਫੁੱਟ ਦੀ ਧਾਤੂ ਦੀ ਵਿਸ਼ਨੂੰ ਦੀ ਮੂਰਤੀ ਬਰਾਮਦ ਕੀਤੀ ਗਈ। ਸੀ ਆਈ ਡੀ ਸੈੱਲ ਵਲੋਂ ਜਾਰੀ ਕੀਤੇ ਗਏ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਪੁੱਛਗਿੱਛ ਕਰਨ ‘ਤੇ ਕਾਰ ‘ਚ ਸਵਾਰ 5 ਲੋਕਾਂ ਵਿਚੋਂ ਇਕ ਤਿਰੁਵਰੂਰ ਜ਼ਿਲ੍ਹੇ ਦਾ 28 ਸਾਲਾ ਏ. ਦਿਨੇਸ਼ ਨੇ ਦਾਅਵਾ ਕੀਤਾ ਕਿ ਉਸ ਦੇ ਪਿਤਾ ਨੂੰ 12 ਸਾਲ ਪਹਿਲਾਂ ਥੋਝੁਵੁਰ ਨਦੀ ਵਿਚ ਜ਼ਮੀਨ ਦੀ ਖੋਦਾਈ ਸਮੇਂ ਇਹ ਮੂਰਤੀ ਮਿਲੀ ਸੀ।ਪ੍ਰਾਚੀਨ ਮੂਰਤੀ ਨੂੰ ਕੁੰਭਕੋਣਮ ਅਦਾਲਤ ਵਿਚ ਲਿਆਂਦਾ ਗਿਆ।ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਮੂਰਤੀ 15ਵੀ ਜਾਂ 16ਵੀ ਸਦੀ ਦੀ ਹੈ ਅਤੇ ਇਹ ਚੋਲ ਯੁਗ ਦੇ ਦੌਰਾਨ ਬਣਾਈ ਗਈ ਹੋਵੇਗੀ। ਇਸ ਗੱਲ ਦਾ ਵੀ ਖ਼ਦਸ਼ਾ ਹੈ ਕਿ ਇਸ ਨੂੰ ਤਮਿਲਨਾਡੂ ਦੇ ਕਿਸੇ ਅਣਜਾਣ ਮੰਦਰ ਤੋਂ ਚੋਰੀ ਕੀਤਾ ਗਿਆ ਹੋਵੇਗਾ। ਇਸ ਗੱਲ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਕਿ ਮੂਰਤੀ ਕਿਸ ਮੰਦਰ ਤੋਂ ਚੋਰੀ ਕੀਤੀ ਗਈ ਸੀ ਅਤੇ ਇਸ ਮਾਮਲੇ ਵਿਚ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਹੈ ਜਾਂ ਨਹੀਂ।

Related posts

ਈ.ਡੀ. ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭੇਜਿਆ ਸੰਮਨ

Bunty

ਲਖੀਮਪੁਰ ਹਿੰਸਾ ਮਾਮਲੇ ‘ਤੇ ਕਾਂਗਰਸੀ ਵਫ਼ਦ ਨੇ ਸੌਂਪਿਆ ਰਾਸ਼ਟਰਪਤੀ ਨੂੰ ਮੰਗ ਪੱਤਰ

Bunty

ਨਕਵੀ ਤੇ ਆਰਸੀਪੀ ਸਿੰਘ ਦਾ ਮੰਤਰੀ ਅਹੁਦੇ ਤੋਂ ਅਸਤੀਫ਼ਾ, ਰਾਜ ਸਭਾ ਦਾ ਕਾਰਜਕਾਲ ਪੂਰਾ ਹੋਣ ਤੋਂ ਇਕ ਦਿਨ ਪਹਿਲਾਂ ਅਹੁਦਾ ਛੱਡਿਆ

Bunty