India

ਬ੍ਰਾਊਨ ਸ਼ੂਗਰ ਅਤੇ ਨਕਦੀ ਨਾਲ 2 ਡਰੱਗ ਤਸਕਰ ਗ੍ਰਿਫ਼ਤਾਰ

ਸ਼੍ਰੀਨਗਰ – ਜੰਮੂ ਕਸ਼ਮੀਰ ਪੁਲਸ ਨੇ ਸ਼੍ਰੀਨਗਰ ‘ਚ ਨਸ਼ੀਲੇ ਪਦਾਰਥ ਦੇ 2 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ ਬ੍ਰਾਊਨ ਸ਼ੂਗਰ ਅਤੇ ਨਕਦੀ ਬਰਾਮਦ ਕੀਤੀ ਹੈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਤਹਿਸੀਲ ਦਫ਼ਤਰ ਸੈਂਟਰਲ ਸ਼ਾਲਟੇਂਗ ਦੇ ਸਾਹਮਣੇ ਨੈਸ਼ਨਲ ਹਾਈਵੇਅ ‘ਤੇ ਸਥਾਪਤ ਇਕ ਚੈੱਕਪੁਆਇੰਟ ‘ਤੇ ਇਕ ਟਰੱਕ ਨੂੰ ਰੋਕਿਆ ਗਿਆ, ਜਿਸ ‘ਚ 2 ਵਿਅਕਤੀ ਸਵਾਰ ਸਨ। ਤਲਾਸ਼ੀ ਦੌਰਾਨ ਦੋਹਾਂ ਵਿਅਕਤੀਆਂ ਕੋਲੋਂ 14 ਗ੍ਰਾਮ ਬ੍ਰਾਊਨ ਸ਼ੂਗਰ ਅਤੇ 34,500 ਰੁਪਏ ਨਕਦ (ਮੰਨਿਆ ਜਾ ਰਿਹਾ ਹੈ ਕਿ ਇਹ ਨਸ਼ੀਲੇ ਪਦਾਰਥ ਦੀ ਤਸਕਰੀ ਤੋਂ ਹੋਈ ਆਮਦਨ ਹੈ) ਬਰਾਮਦ ਕੀਤੇ ਗਏ ਹਨ। ਪੁਲਸ ਨੇ ਦੱਸਿਆ ਕਿ ਦੋਵੇਂ ਦੋਸ਼ੀਆਂ ਦੀ ਪਛਾਣ ਕੰਡੀ ਤੰਗਹਰ ਵਾਸੀ ਤਜਾਮੁਲ ਰਫੀਕ ਅਤੇ ਹਯਾਮਾ ਕੁਪਵਾੜਾ ਵਾਸੀ ਮੰਜੂਰ ਅਹਿਮਦ ਵਜੋਂ ਕੀਤੀ ਗਈ ਹੈ, ਜੋ ਮੌਜੂਦਾ ਸਮੇਂ ਸ਼੍ਰੀਨਗਰ ਦੇ ਪਲਪੋਰਾ ਨੂਰਬਾਗ ‘ਚ ਰਹਿ ਰਹੇ ਸਨ। ਦੋਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਪਰਾਧ ‘ਚ ਇਸਤੇਮਾਲ ਵਾਹਨ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਇਸ ਸੰਬੰਧ ‘ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Related posts

ਸੀਬੀਆਈ ਨੇ ਦਿੱਲੀ, ਮੁੰਬਈ ਅਤੇ ਗੁਰੂਗ੍ਰਾਮ ਸਮੇਤ ਦਲਾਲਾਂ ਦੇ 10 ਤੋਂ ਵੱਧ ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ

Bunty

ਕੁੰਡਲੀ ਬਾਰਡਰ ‘ਤੇ ਇਕ ਪਾਸੇ ਦਾ ਰੋਡ ਖੁਲ੍ਹਵਾਉਣ ਹਾਈ ਲੈਵਲ ਮੀਟਿੰਗ, ਨਹੀਂ ਪੁੱਜੇ ਪ੍ਰਦਰਸ਼ਨਕਾਰੀ

Bunty

1984 ਸਿੱਖ ਕਤਲੇਆਮ: ਅਦਾਲਤ ਵਲੋਂ ਜਗਦੀਸ਼ ਟਾਈਟਲਰ ’ਤੇ ਦੋਸ਼ ਆਇਦ

Bunty