India

ਦੱਖਣੀ ਅਫ਼ਰੀਕਾ ਤੋਂ ਮੁੰਬਈ ਪਰਤਿਆ ਸ਼ਖਸ ਕੋਰੋਨਾ ਪਾਜ਼ੇਟਿਵ, ਓਮੀਕ੍ਰੋਨ ਨੂੰ ਲੈ ਕੇ ਵਧੀ ਚਿੰਤਾ

ਨਵੀਂ ਦਿੱਲੀ – ਦੱਖਣੀ ਅਫ਼ਰੀਕਾ ਤੋਂ ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੇ ਡੋਂਬੀਵਲੀ ਪਰਤੇ ਇਕ ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ। ਕਲਿਆਣ-ਡੋਂਬੀਵਲੀ ਮਿਉਂਸਪਲ ਕਾਰਪੋਰੇਸ਼ਨ (ਕੇਡੀਐਮਸੀ) ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਮਰੀਜ਼ ਕੋਰੋਨਾ ਵਾਇਰਸ ਦੇ Omicron ਵੇਰੀਐਂਟ ਨਾਲ ਇਨਫੈਕਟਿਡ ਹੈ, ਜਿਸ ਨੂੰ ਡਬਲਯੂਐਚਓ ਦੁਆਰਾ ਚਿੰਤਾ ਦਾ ਇਕ ਰੂਪ ਘੋਸ਼ਿਤ ਕੀਤਾ ਗਿਆ ਹੈ। ਫਿਲਹਾਲ ਉਸ ਦੇ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਹਨ।

ਅਧਿਕਾਰੀ ਨੇ ਦੱਸਿਆ ਕਿ ਇਹ ਵਿਅਕਤੀ 24 ਨਵੰਬਰ ਨੂੰ ਕੇਪਟਾਊਨ ਤੋਂ ਡੋਂਬੀਵਲੀ ਪਰਤਿਆ ਸੀ। ਉਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਕੇਡੀਐਮਸੀ ਦੀ ਮੈਡੀਕਲ ਅਫ਼ਸਰ ਡਾ. ਪ੍ਰਤਿਭਾ ਪਾਨਪਾਟਿਲ ਨੇ ਦੱਸਿਆ ਕਿ ਇਹ ਵਿਅਕਤੀ ਦੱਖਣੀ ਅਫ਼ਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਕਿਸੇ ਦੇ ਸੰਪਰਕ ‘ਚ ਨਹੀਂ ਆਇਆ ਹੈ। ਹਾਲਾਂਕਿ ਉਹ ਦੱਖਣੀ ਅਫ਼ਰੀਕਾ ਤੋਂ ਪਹਿਲਾਂ ਦਿੱਲੀ ਆਇਆ ਸੀ, ਫਿਰ ਠਾਣੇ ਪਹੁੰਚਿਆ। ਪਾਨਪਾਟਿਲ ਨੇ ਕਿਹਾ ਕਿ ਇਨਫੈਕਟਿਡ ਪਾਏ ਗਏ ਵਿਅਕਤੀ ਨੇ ਦੱਖਣੀ ਅਫ਼ਰੀਕਾ ਤੋਂ ਦਿੱਲੀ ਅਤੇ ਦਿੱਲੀ ਤੋਂ ਮੁੰਬਈ ਦੀ ਯਾਤਰਾ ਕੀਤੀ ਸੀ। ਉਸ ਦੇ ਭਰਾ ਦੀ ਰਿਪੋਰਟ ਨੈਗੇਟਿਵ ਆਈ ਹੈ। ਪਰਿਵਾਰ ਦੇ ਬਾਕੀ ਮੈਂਬਰਾਂ ਦਾ ਅੱਜ ਟੈਸਟ ਕੀਤਾ ਜਾਵੇਗਾ।

Related posts

ਹਰ ਨੌਕਰੀ ‘ਤੇ ਭਾਰਤੀਆਂ ਦਾ ਕਬਜ਼ਾ’, ਆਪਣੇ ਹੀ ਦੇਸ਼ ‘ਚ ਬੇਰੁਜ਼ਗਾਰ ਘੁੰਮ ਰਹੇ ਅਮਰੀਕੀ ਨਾਗਰਿਕ

Bunty

ਲਗਪਗ ਦੋ ਲੱਖ ਰਹਿ ਗਏ ਸਰਗਰਮ ਮਾਮਲੇ, ਸੱਤ ਮਹੀਨਿਆਂ ‘ਚ ਸਭ ਤੋਂ ਘੱਟ

Bunty

ਕੇਜਰੀਵਾਲ ਨੂੰ ਝਟਕਾ, ਅੰਤਰਿਮ ਜ਼ਮਾਨਤ ਵਧਾਉਣ ਤੋਂ ਇਨਕਾਰ

Bunty