Punjab

ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ਫ਼ਰੈਸ਼ਰ ਪਾਰਟੀ ਆਯੋਜਿਤ !

ਖਾਲਸਾ ਕਾਲਜ ਆਫ ਨਰਸਿੰਗ ਵਿਖੇ ਕਰਵਾਈ ਗਈ ਫਰੈਸ਼ਰ ਪਾਰਟੀ ਦੌਰਾਨ ਜੇਤੂ ਵਿਦਿਆਰਥੀਆਂ ਨਾਲ ਡਾ. ਨੀਲਮ ਹੰਸ, ਪ੍ਰੋ: ਮੋਨਿਕਾ ਤੇ ਹੋਰ।

ਅੰਮ੍ਰਿਤਸਰ – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ਫ਼ਰੈਸ਼ਰ ਪਾਰਟੀ ਆਯੋਜਿਤ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਦਾ ਆਗਾਜ਼ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਕੇ ਕੀਤਾ ਗਿਆ, ਉਪਰੰਤ ਵਿਦਿਆਰਥੀਆਂ ਦੀ ਕਾਬਲੀਅਤ ਨੂੰ ਪਰਖਣ ਲਈ ਵੱਖ—ਵੱਖ ਮੁਕਾਬਲੇ ਕਰਵਾਏ ਗਏ।

ਇਸ ਮੌਕੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਕਿਹਾ ਕਿ ਇਸ ਦੌਰਾਨ ਨਵੇਂ ਵਿਦਿਆਰਥੀਆਂ ਨੇ ਮਾਡਲਿੰਗ ਪ੍ਰਤੀਯੋਗਤਾ ’ਚ ਭਾਗ ਲਿਆ।

ਪ੍ਰਿੰ: ਅਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ’ਚ ਮਿਸ ਫ਼ਰੈਸ਼ਰ ਮਹਿਕਦੀਪ ਕੌਰ, ਮਿਸਟਰ ਫ਼ਰੈਸ਼ਰ ਅਰਸ਼ਦੀਪ ਵਾਲਟਰ, ਮਿਸ ਬੈਸਟ ਸਮਾਈਲ ਮਹਿਕ, ਮਿਸ ਚਾਰਮਿੰਗ ਅਸ਼ਮੀਨ ਕੌਰ, ਮਿਸਟਰ ਕੋਨਫੀਡੈਂਟ ਹਰਮਨਦੀਪ ਸਿੰਘ ਅਤੇ ਮਿਸਟਰ ਹੈਂਡਸਮ ਕੰਵਰਜੀਤ ਸਿੰਘ ਚੁਣੇ ਗਏ।ਇਸ ਮੌਕੇ ਪ੍ਰਿੰ: ਅਮਨਪ੍ਰੀਤ ਕੌਰ ਨੇ ਵੱਲੋਂ ਸਟਾਫ਼ ਨਾਲ ਮਿਲ ਕੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਉਪਰੰਤ ਵਿਦਿਆਰਥੀਆਂ ਵੱਲੋਂ ਗੀਤ—ਸੰਗੀਤ ਨੇ ਪਾਰਟੀ ਦਾ ਖੂਬ ਰੰਗ ਬੰਨਿਆ।ਇਸ ਮੌਕੇ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

Related posts

ਦਿਲਜੀਤ ਦੁਸਾਂਝ ਦੇ ਘਰ ਨੇੜੇ ਵਿਵਾਦਿਤ ਨਾਅਰੇ ਲਿਖਣ ਦਾ ਮਾਮਲਾ

admin

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 15 ਦਿਨਾਂ ਵਿੱਚ ਆਪਣਾ ਦਿਨ ਸਪਸ਼ਟੀਕਰਨ. ਗਿਆਨੀ ਰਘਬੀਰ ਸਿੰਘ

Bunty

ਕੈਪਟਨ ਨੇ ਦਿੱਤਾ ਅਸਤੀਫ਼ਾ, ਬੋਲੇ- ਮੈਨੂੰ ਬੇਇੱਜ਼ਤ ਕੀਤਾ ਗਿਆ, ਮੇਰੇ ਕੋਲ ਬਹੁਤ ਸਾਰੇ ਬਦਲ

Bunty