Punjab

ਵਿਦਿਆਰਥਣਾਂ ਨੂੰ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ !

ਖਾਲਸਾ ਕਾਲਜ ਫਾਰ ਵੂਮੈਨ ਵਿਖੇ ਕਰਵਾਏ ਗਏ ਲੈਕਚਰ ਦੌਰਾਨ ਡਾ. ਦਮਨਜੋਤ ਸਿੰਘ, ਪ੍ਰੋ: ਰਵਿੰਦਰ ਕੌਰ ਤੇ ਹੋਰ ਸਟਾਫ।

ਅੰਮ੍ਰਿਤਸਰ – ਖਾਲਸਾ ਕਾਲਜ ਫਾਰ ਵੂਮੈਨ ਵਿਖੇ ਰੋਟਰੈਕਟ ਕਲੱਬ ਅਤੇ ਰੋਟਰੀ ਕਲੱਬ ਅੰਮ੍ਰਿਤਸਰ ਦੱਖਣੀ ਦੇ ਸਹਿਯੋਗ ਨਾਲ ਵਿਦਿਆਰਥਣਾਂ ਨੂੰ ਅੱਖਾਂ ਦੀ ਦੇਖਭਾਲ ਸਬੰਧੀ ਜਾਗਰੂਪ ਕਰਨ ਲਈ ਵਿਸ਼ੇਸ਼ ਲੈਕਚਰ ਕਰਵਾਇਆ ਗਿਆ।ਜਿਸ ’ਚ ਡਾ. ਦਮਨਜੋਤ ਸਿੰਘ ਨੇ ਪ੍ਰਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ।

ਉਕਤ ਪ੍ਰੋਗਰਾਮ ਦੀ ਆਰੰਭਤਾ ਕਾਲਜ ਰੋਟਰੈਕਟ ਕਲੱਬ ਦੇ ਕੋਆਰਡੀਨੇਟਰ ਪ੍ਰੋ: ਰਵਿੰਦਰ ਕੌਰ ਵੱਲੋਂ ਆਏ ਹੋਏ ਮਹਿਮਾਨ ਦਾ ਰਸਮੀ ਸਵਾਗਤ ਕਰਦੇ ਹੋਏ ਕੀਤਾ ਗਿਆ।ਉਪਰੰਤ ਡਾ. ਦਮਨਜੋਤ ਸਿੰਘ ਵੱਲੋਂ ਵਿਦਿਆਰਥਣਾਂ ਨੂੰ ਅੱਖਾਂ ਦੀ ਮਹੱਤਤਾ ਦੱਸਦਿਆਂ ਉਨ੍ਹਾਂ ਦੀ ਦੇਖਭਾਲ ਸਬੰਧੀ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੋਬਾਇਲ ਫ਼ੋਨ ਦੀ ਸਕਰੀਨ ਤੋਂ ਨਿਕਲਦੀ ਰੈਡੀਏਸ਼ਨ ਦੇ ਅੱਖਾਂ ’ਤੇ ਹੁੰਦੇ ਦੁਰਪ੍ਰਭਾਵ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਵਿਦਿਆਰਥੀ ਆਪਣੀ ਪੜ੍ਹਾਈ ਕਰਦੇ ਸਮਂੇ ਮੋਬਾਇਲ ਫੋਨ ਦੀ ਬਜਾਏ ਲੈਪਟਾਪ ਜਾਂ ਡੈਸਕਟਾਪ ਦੀ ਵਰਤੋਂ ਕਰਨ।

ਉਨ੍ਹਾਂ ਵਿਦਿਆਰਥਣਾਂ ਨੂੰ ਅੱਖਾਂ ਦੀ ਕਸਰਤਾਂ ਸਬੰਧੀ ਦੱਸਿਆ ਜਿਸ ਦੁਆਰਾ ਉਹ ਆਪਣੀਆਂ ਅੱਖਾਂ ਨੂੰ ਤੰਦਰੁਸਤ ਰੱਖ ਅਤੇ ਦੇਖਭਾਲ ਕਰ ਸਕਦੀਆਂ ਹਨ।ਅਖੀਰ ’ਚ ਪ੍ਰੋ: ਰਵਿੰਦਰ ਕੌਰ ਨੇ ਡਾ. ਦਮਨਜੋਤ ਸਿੰਘ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਰੋਟਰੀ ਕਲੱਬ ਵੱਲੋਂ ਰੋਟੇਰੀਅਨ ਡਾ: ਮਨਜੀਤਪਾਲ ਕੌਰ, ਆਰ. ਐਸ. ਖੇੜਾ, ਪਰਮੀਤ ਸਿੰਘ ਖੇੜਾ, ਰਾਜੇਸ਼ ਪ੍ਰਭਾਕਰ, ਰਣਜੀਤ ਕੌਰ ਕਾਲਜ ਦਾ ਸਮੁੱਚਾ ਸਟਾਫ਼, ਕਾਲਜ ਰੋਟਰੈਕਟ ਕਲੱਬ ਦੀ ਪ੍ਰਧਾਨ ਦਿਵਿਯਾ ਕੁਮਾਰੀ, ਸਕੱਤਰ ਦਵਿੰਦਰ ਕੌਰ ਅਤੇ ਵਿਦਿਆਰਥਣਾਂ ਹਾਜ਼ਰ ਸਨ।

Related posts

ਗੈਂਗਸਟਰਾਂ ਨੂੰ ਕੈਨੇਡਾ ਤੋਂ ਵਾਪਸ ਲਿਆਉਣ ਲਈ ਭਗਵੰਤ ਮਾਨ ਨੇ ਸਹਿਯੋਗ ਮੰਗਿਆ !

Bunty

1626 ਕਰੋੜ ਦੀ ਧੋਖਾਦੇਹੀ ਮਾਮਲੇ ‘ਚ ਸੀਬੀਆਈ ਨੇ ਇਕੱਠੇ ਕੀਤੇ ਅਹਿਮ ਸਬੂਤ

Bunty

ਨਾਜਾਇਜ਼ ਮਾਈਨਿੰਗ ਕਰਨ ਵਾਲਾ ਪ੍ਰਾਈਮਵਿਜਨ ਕੰਪਨੀ ਦਾ ਠੇਕੇਦਾਰ ਵਿਜੀਲੈਂਸ ਬਿਊਰੋ ਵੱਲੋਂ ਰਾਜਸਥਾਨ ਤੋਂ ਕਾਬੂ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਰਕਾਰ ਨੂੰ 35 ਕਰੋੜ ਰੁਪਏ ਦਾ ਲਾਇਆ ਚੂਨਾ

Bunty