Punjab

ਐਮ. ਸੀ. ਕਿਊ.—ਬੇਸਡ ਅਸੈਸਮੈਂਟ ਐਂਡ ਅਵੂਲੇਸ਼ਨ ਮੁਕਾਬਲਾ ਕਰਵਾਇਆ ਗਿਆ !

ਖਾਲਸਾ ਕਾਲਜ ਆਫ ਲਾਅ ਵਿਖੇ ਡਾ. ਜਸਪਾਲ ਸਿੰਘ ਜੇਤੂ ਵਿਦਿਆਰਥੀਆਂ ਅਤੇ ਸਟਾਫ ਦਰਮਿਆਨ ਖੜ੍ਹੇ ਵਿਖਾਈ ਦੇ ਰਹੇ।

ਅੰਮ੍ਰਿਤਸਰ – ਖਾਲਸਾ ਕਾਲਜ ਆਫ ਲਾਅ ਵਿਖੇ ਵਿੱਤੀ ਸਾਖਰਤਾ ਸੈਲ ਵੱਲੋਂ ਆਰਥਿਕ ਲੇਖਾਕਾਰੀ ਵਿਸ਼ੇ ’ਤੇ ਐਮ. ਸੀ. ਕਿਊ.—ਬੇਸਡ ਅਸੈਸਮੈਂਟ ਐਂਡ ਅਵੂਲੇਸ਼ਨ ਦੇ ਅਧਾਰ ’ਤੇ ਮੁਕਾਬਲਾ ਕਰਵਾਇਆ ਗਿਆ।

ਕਾਲਜ ਦੇ ਡਾਇਰੈਕਟਰ—ਕਮ—ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੇ ਦਿਸ਼ਾ—ਨਿਰਦੇਸ਼ਾਂ ’ਤੇ ਕਰਵਾਏ ਗਏ ਇਸ ਮੁਕਾਬਲੇ ’ਚ ਬੀ. ਕਾਮ. ਐਲ. ਐਲ. ਬੀ ਸਮੈਸਟਰ ਚੌਥੇ, ਛੇਵੇਂ, ਅੱਠਵੇ ਅਤੇ ਦਸਵੇਂ ਦੇ ਕਰੀਬ 46 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ’ਚ ਪਹਿਲਾ ਸਥਾਨ ਸ਼ੋਭਿਤ ਵਰਮਾ (ਬੀ. ਕਾਮ. ਐਲ. ਐਲ. ਬੀ) ਅਠਵਾਂ ਸਮੈਸਟਰ ਅਤੇ ਹਿਮਾਂਸ਼ੀ  (ਬੀ. ਕਾਮ. ਐਲ. ਐਲ. ਬੀ)  ਚੌਥਾ ਸਮੈਸਟਰ, ਦੂਜਾ ਸਥਾਨ ਤਨਵੀ ਚੋਪੜਾ (ਬੀ. ਕਾਮ. ਐਲ. ਐਲ. ਬੀ) ਚੌਥਾ ਸਮੈਸਟਰ ਅਤੇ ਤੀਸਰਾ ਸਥਾਨ ਰਿਆ ਸ਼ਰਮਾ (ਬੀ. ਕਾਮ. ਐਲ. ਐਲ. ਬੀ) ਅੱਠਵਾਂ ਸਮੈਸਟਰ ਦੇ ਵਿਦਿਆਰਥੀਆਂ ਨੇ ਹਾਸਲ ਕੀਤਾ।

ਇਸ ਮੌਕੇ ਡਾ. ਜਸਪਾਲ ਸਿੰਘ ਨੇ ਕਾਲਜ ਪ੍ਰੋ: ਡਾ. ਸ਼ਿਵਨ ਸਰਪਾਲ, ਪ੍ਰੋ: ਹੇਮਾ ਸਿੰਘ ਅਤੇ ਪ੍ਰੋ: ਸੁਗਮ ਦੁਆਰਾ ਆਯੋਜਿਤ ਕੀਤੇ ਗਏ ਮੁਕਾਬਲੇ ਸਬੰਧੀ ਸ਼ਲਾਘਾ ਕੀਤੀ। ਇਸ ਮੌਕੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਡਾ. ਜਸਪਾਲ ਸਿੰਘ ਨੇ ਕਾਰਜਕਾਰੀ ਪ੍ਰਿੰਸੀਪਲ ਡਾ. ਗੁਨੀਸ਼ਾ ਸਲੂਜਾ ਨਾਲ ਮਿਲ ਕੇ ਸਰਟੀਫਿਕੇਟ ਤਕਸੀਮ ਕੀਤੇ ਅਤੇ ਸ਼ਾਮਿਲ ਹੋਣ ਵਾਲੇ ਬਾਕੀ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ।

Related posts

ਬਰਿੰਦਰ ਕੁਮਾਰ ਗੋਇਲ ਵੱਲੋਂ ਖਣਨ ਖੇਤਰ ‘ਚ ਵਧੇਰੇ ਪਾਰਦਰਸ਼ਤਾ ਅਤੇ ਅਤਿ-ਆਧੁਨਿਕ ਤਕਨਾਲੌਜੀ ਲਿਆਉਣ ਦੀ ਜ਼ੋਰਦਾਰ ਵਕਾਲਤ

Bunty

ਸੌਰਵ ਮੇਘ ਨੇ ਯੂ. ਜੀ. ਨੈਟ ਦੀ ਪ੍ਰੀਖਿਆ ਪਾਸ ਕੀਤੀ !

admin

ਸੋਨੀਆ ਗਾਂਧੀ ਨੇ ਕੈਪਟਨ ਅਮਰਿੰਦਰ ਦਾ ਅਸਤੀਫਾ ਕੀਤਾ ਮਨਜ਼ੂਰ

Bunty