International

ਨਹੀਂ ਆਵੇਗਾ ਸਿਮਕੋਏ ਮੁਸਕੋਕਾ ਵਿੱਚ ਤੂਫ਼ਾਨ, ਅਲਰਟ ਹਟਾਇਆ

ਬੈਰੀ – ਸਿਮਕੋਏ ਮੁਸਕੋਕਾ ਵਿੱਚ ਤੇਜ਼ ਗਰਜ਼-ਤੂਫ਼ਾਨ ਲਈ ਮੌਸਮ ਦੀ ਚੇਤਾਵਨੀ ਹਟਾ ਦਿੱਤੀ ਗਈ ਹੈ। ਐਨਵਾਇਰਮੈਂਟ ਕੈਨੇਡਾ ਦੇ ਮੌਸਮ ਵਿਗਿਆਨੀ ਗੰਭੀਰ ਗਰਜਾਂ ਵਾਲੇ ਖੇਤਰ ਦੀ ਨਿਗਰਾਨੀ ਕਰ ਰਹੇ ਸਨ ਜਿਸ ਤੋਂ ਤੇਜ਼ ਹਵਾ ਦੇ ਝੱਖੜ ਅਤੇ ਨਿੱਕਲ ਤੋਂ ਟੂਨੀ-ਆਕਾਰ ਦੇ ਗੜੇ ਪੈਣ ਦੀ ਸੰਭਾਵਨਾ ਸੀ।ਸਿਮਕੋਏ ਮੁਸਕੋਕਾ ਅੰਦਰ ਦੋ ਗੰਭੀਰ ਗਰਜਾਂ ਦੀ ਸੰਭਾਵਨਾ ਜਤਾਈ ਗਈ ਸੀ। ਪਹਿਲਾ ਗੰਭੀਰ ਤੂਫ਼ਾਨ ਓਰੋ ਦੇ ਨੇੜੇ 45 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਪੂਰਬ ਵੱਲ ਵੱਧ ਰਿਹਾ ਸੀ, ਜਦੋਂਕਿ ਦੂਜਾ ਗੰਭੀਰ ਗਰਜ਼-ਤੂਫ਼ਾਨ ਕੁੱਕਸਟਾਊਨ ਤੋਂ 5 ਕਿਲੋਮੀਟਰ ਦੱਖਣ-ਪੱਛਮ ਵਿੱਚ ਵੱਧ ਰਿਹਾ ਸੀ ਅਤੇ 35 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਪੂਰਬ ਵੱਲ ਵਧ ਰਿਹਾ ਸੀ।ਇਨ੍ਹਾਂ ਤੂਫਾਨਾਂ ਤੋਂ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ ਆਉਣ ਦੀ ਸੰਭਾਵਨਾ ਸੀ, ਜੋ ਸੰਭਾਵੀ ਤੌਰ ‘’ਤੇ ਪ੍ਰਭਾਵਿਤ ਖੇਤਰਾਂ ਜਿਵੇਂ ਕਿ ਬੈਰੀ, ਇਨਿਸਫਿਲ, ਲਿਟਲ ਲੇਕ, ਓਰੋ, ਕੇਮਪੇਨਫੇਲਟ ਬੇ, ਹਾਕਸਟੋਨ, ਜਾਰਜੀਨਾ ਆਈਲੈਂਡ, ਬ੍ਰੈਡਫੋਰਡ, ਕੁੱਕਸਟਾਊਨ, ਕੇਸਵਿਕ, ਡੀਅਰਹਰਸਟ, ਗਿਲਫੋਰਡ ਅਤੇ ਮੈਪਲ ਹਿੱਲ ਨੂੰ ਪ੍ਰਭਾਵਿਤ ਕਰ ਸਕਦੀਆਂ ਸਨ।ਐਨਵਾਇਰਮੈਂਟ ਕੈਨੇਡਾ ਸਾਰੀਆਂ ਚਿਤਾਵਨੀਆਂ ਹੁਣ ਖਤਮ ਕਰ ਦਿੱਤੀਆਂ ਹਨ।

Related posts

ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, 6.6 ਮਾਪੀ ਗਈ ਤੀਬਰਤਾ

Bunty

ਯੂ.ਏ.ਈ- ਚ ਮੀਂਹ ਨੇ ਤੋੜਿਆ 27 ਸਾਲ ਦਾ ਰਿਕਾਰਡ, ਰੈੱਡ ਅਲਰਟ ਜਾਰੀ

Bunty

ਓਮੀਕ੍ਰੋਨ ਚਿੰਤਾਵਾਂ ਦੇ ਵਿਚਕਾਰ, ਜਾਪਾਨ ਨੇ ਕੀਤੀ ਕੋਵਿਡ-19 ਦੀ ਬੂਸਟਰ ਡੋਜ਼ ਦੇਣ ਦੀ ਸ਼ੁਰੂਆਤ

Bunty