India

ਨੀਟ ਮਾਮਲੇ ’ਚ ਸਹੀ ਸਮੇਂ ’ਤੇ ਵਿਦਿਆਰਥੀਆਂ ਦੇ ਹਿੱਤ ਵਿੱਚ ਸਹੀ ਫੈਸਲਾ ਲਿਆ ਜਾਵੇਗਾ: ਚਿਰਾਗ ਪਾਸਵਾਨ

ਪਟਨਾ – ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਕਿਹਾ ਕਿ ਸਰਕਾਰ ਕੌਮੀ ਯੋਗਤਾ ਤੇ ਦਾਖਲਾ ਪ੍ਰੀਖਿਆ (ਨੀਟ) ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ ‘ਸਾਰੇ ਹਿੱਤਧਾਰਕਾਂ’ ਦੇ ਸੰਪਰਕ ਵਿੱਚ ਹੈ ਅਤੇ ਸਹੀ ਸਮੇਂ ’ਤੇ ਵਿਦਿਆਰਥੀਆਂ ਦੇ ਹਿੱਤ ਵਿੱਚ ਫੈਸਲਾ ਲਿਆ ਜਾਵੇਗਾ।
ਚਿਰਾਗ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਰੋਧੀ ਧਿਰ ’ਤੇ ਨੀਟ ਦੇ ਮੁੱਦੇ ’ਤੇ ਸੰਸਦ ਦੀ ਕਾਰਵਾਈ ਵਿੱਚ ਅੜਿੱਕਾ ਡਾਹੁਣ ਦਾ ਦੋਸ਼ ਲਾਉਂਦੇ ਹੋਏ ਉਸ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਉਸ ਦੀ ਗ਼ਲਤ ਸੋਚ ਨੂੰ ਦਰਸਾਉਂਦਾ ਹੈ। ਪਾਸਵਾਨ ਨੇ ਕਿਹਾ, ‘‘ਨੀਟ ਮਾਮਲੇ ਦੀ ਜਾਂਚ ਸਬੰਧਤ ਏਜੰਸੀਆਂ ਕਰ ਰਹੀਆਂ ਹਨ ਅਤੇ ਮਾਮਲਾ ਅਦਾਲਤ ਵਿੱਚ ਵੀ ਵਿਚਾਰਅਧੀਨ ਹੈ। ਸਰਕਾਰ ਸਾਰੇ ਹਿੱਤਧਾਰਕਾਂ ਨਾਲ ਗੱਲਬਾਤ ਕਰ ਰਹੀ ਹੈ। ਵਿਦਿਆਰਥੀਆਂ ਦੇ ਹਿੱਤ ਵਿੱਚ ਸਹੀ ਸਮੇਂ ’ਤੇ ਸਹੀ ਫੈਸਲਾ ਲਿਆ ਜਾਵੇਗਾ।’’

Related posts

ਕਿਸਾਨਾਂ ਦੀ ਕੇਂਦਰ ਸਰਕਾਰ ਨਾਲ 6ਵੇਂ ਗੇੜ ਦੀ ਗੱਲਬਾਤ 22 ਨੂੰ ਹੋਵੇਗੀ !

admin

ਹੁਣ ਉਦਯੋਗਿਕ ਇਕਾਈਆਂ ਦਾ ਗੰਦਾ ਪਾਣੀ ਖੇਤਾਂ ਦੀ ਸਿੰਚਾਈ ਲਈ ਵਰਤਿਆ ਜਾ ਸਕਦੈ

Bunty

26/11 ਦਾ ਦੋਸ਼ੀ ਤਹੱਵੁਰ ਰਾਣਾ ਗ੍ਰਿਫ਼ਤਾਰ: ਅਮਰੀਕਾ ਤੋਂ ਅੱਜ ਭਾਰਤ ਪੁੱਜੇਗਾ !

admin