Punjab

ਪਟਿਆਲਾ ਦੀ ਭਾਦਸੋਂ ਰੋਡ ’ਤੇ ਹਾਦਸੇ ’ਚ ਲਾਅ ’ਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

ਪਟਿਆਲਾ – ਪਟਿਆਲਾ-ਭਾਦਸੋਂ ਰੋਡ ’ਤੇ ਪਿੰਡ ਸਿੱਧੂਵਾਲ ਨੇੜੇ ਸਥਿਤ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਸਿੱਧੂਵਾਲ ਦੇ 4 ਵਿਦਿਆਰਥੀਆਂ ਦੀ ਸੜਕ ਦੁਰਘਟਨਾ ਵਿਚ ਮੌਤ ਹੋ ਗਈ ਜਦੋਂ ਕਿ ਦੋ ਗੰਭੀਰ ਜ਼ਖ਼ਮੀ ਹੋ ਗਏ। ਦੋਨਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਦੀ ਵਿਦਿਆਰਥਣ ਸਮੇਤ ਜਦੋਂ ਪੰਜ ਵਿਦਿਆਰਥੀ ਐਸ. ਯੂ. ਵੀ. ਵਿਚ ਸਨ ਤਾਂ ਉਹ ਦਰੱਖਤ ਨਾਲ ਟਕਰਾ ਗਈ। ਇਹ ਹਾਦਸਾ ਤੜਕੇ 2 ਵਜੇ ਹੋਇਆ। ਮਿ੍ਰਤਕਾਂ ਦੀ ਪਛਾਣ ਰਿਪੂ ਸਹਿਗਲ (22), ਈਸ਼ਾਨ ਸੂਦ (24) ਅਤੇ 22 ਸਾਲਾ ਵਿਦਿਆਰਥਣ ਵਜੋਂ ਹੋਈ ਹੈ। ਦੀਕਸ਼ਾਂਤ ਜੌਹਰ ਨੂੰ ਗੰਭੀਰ ਸੱਟਾਂ ਵੱਜੀਆਂ। ਜ਼ਿਕਰਯੋਗ ਹੈ ਕਿ ਇਸ ਰੋਡ ’ਤੇ ਪਹਿਲਾਂ ਵੀ ਵਿਦਿਆਰਥੀਆਂ ਦੇ ਕਈ ਭਿਆਨਕ ਹਾਦਸੇ ਹੋ ਚੁੱਕੇ ਹਨ, ਜਿਨ੍ਹਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ, ਲਿਹਾਜ਼ਾ ਇਹ ਵਿਦਿਆਰਥੀ ਦੇਰ ਰਾਤ ਡਿਗਰੀ ਲੈਣ ਉਪਰੰਤ ਪਾਰਟੀ ਕਰਕੇ ਵਾਪਸ ਪਰਤ ਰਹੇ ਸਨ ਅਤੇ ਦੋ ਗੱਡੀਆਂ ਵਿਚ ਸਵਾਰ ਸਨ। ਇਕ ਗੱਡੀ ਵਿਚ ਚਾਰ ਵਿਦਿਆਰਥੀ ਅਤੇ ਦੂਜੀ ਵਿਚ ਦੋ ਵਿਦਿਆਰਥੀ ਸਨ, ਜਿਨ੍ਹਾਂ ਦੇੇ ਆਪਸੀ ਰੇਸ ਲਾਉਣ ਸਮੇਂ ਗੱਡੀਆਂ ਦੇ ਬੈਲੰਸ ਵਿਗੜਨ ਕਾਰਨ ਇਹ ਭਿਆਨਕ ਹਾਦਸਾ
ਵਾਪਰਿਆ। ਘਟਨਾ ਸਥਾਨ ’ਤੇ ਪਹੁੰਚੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਪਰਿਵਾਰ ਵਾਲਿਆਂ ਨਾਲ ਇਸ ਦਾ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਕੋਈ ਵੀ ਲਾਪਰਵਾਹੀ ਵਹੀਕਲ ਚਲਾਉਣ ਸਮੇਂ ਨਾ ਕਰਨ ਜਿਸ ਨਾਲ ਉਨ੍ਹਾਂ ਦੇ ਮਾਤਾ ਪਿਤਾ ਨੂੰ ਪਛਤਾਉਣਾ ਪਵੇ। ਘਟਨਾ ਸਥਾਨ ’ਤੇ ਪਹੁੰਚੇ ਥਾਣਾ ਬਖਸ਼ੀਵਾਲ ਦੇ ਇੰਚਾਰਜ ਇੰਸ. ਅਜੇ ਕੁਮਾਰ ਨੇ ਮੌਕੇ ਦੀ ਸਥਿਤੀ ਨੂੰ ਦੇਖਦੇ ਹੋਏ ਜ਼ਖਮੀਆਂ ਨੂੰ ਵੀ ਜੇਰੇ ਇਲਾਜ ਲਈ ਭੇਜਿਆ ਅਤੇ ਆਪਣੀ ਜਾਨ ਗਵਾ ਚੁੱਕੇ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਰਾਬਤਾ ਕਾਇਮ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ।

Related posts

ਆਮ ਆਦਮੀ ਪਾਰਟੀ ਦੇ 3 ਸੰਸਦ ਮੈਂਬਰ ਭਾਜਪਾ ਦੀ ਕਿਸ਼ਤੀ ‘ਚ ਸਵਾਰ ਹੋ ਗਏ

admin

‘ਲਾਰੈਂਸ ਆਫ ਪੰਜਾਬ’ ਵੈੱਬ ਸੀਰੀਜ਼ ਦੀ ਰਿਲੀਜ਼ ’ਤੇ ਪਾਬੰਦੀ

admin

ਭਗਵੰਤ ਮਾਨ ਖੁਦ ਵੀ ਪਾਰਟੀ ਬਦਲ ਸਕਦੇ – ਬਿਕਰਮ ਸਿੰਘ ਮਜੀਠੀਆ

admin