International

ਬਰਤਾਨੀਆ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਵਧੇ

ਲੰਡਨ – ਲੰਡਨ ਵਿੱਚ ਤਲਵਾਰਾਂ ਅਤੇ ਚਾਕੂਆਂ ਨਾਲ ਹਮਲੇ ਕੀਤੇ ਜਾਣ ਦੀਆਂ ਘਟਨਾਵਾਂ ਵਿੱਚ ਮੁੜ ਵਾਧਾ ਹੋ ਰਿਹਾ ਹੈ।
ਸੋਸ਼ਲ ਮੀਡੀਆ ’ਤੇ ਅਜਿਹੀਆਂ ਘਟਨਾਵਾਂ ਬਾਰੇ ਜਾਣਕਾਰੀ ਹਾਸਲ ਕਰ ਕੇ ਪੂਜਾ ਕਾਂਡਾ ਦਹਿਸ਼ਤ ਵਿੱਚ ਹੈ। ਇੱਕ ਵਿਅਕਤੀ ਨੇ ਸਕੂਲ ਜਾ ਰਹੇ 14 ਸਾਲਾ ਲੜਕੇ ਦੀ ਤਲਵਾਰ ਨਾਲ ਹੱਤਿਆ ਕਰ ਦਿੱਤੀ। 2 ਸਾਲ ਪਹਿਲਾਂ ਪੂਜਾ ਕਾਂਡਾ ਦੇ 16 ਸਾਲਾ ਪੁੱਤਰ ਰੋਨਾਨ ਦੀ ਉਸ ਦੇ ਸਹਿਪਾਠੀਆਂ ਨੇ ਤਲਵਾਰਾਂ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ ਸੀ ਜਦੋਂ ਉਹ ਆਪਣੇ ਗੁਆਂਢੀ ਦੇ ਘਰ ਜਾ ਰਿਹਾ ਸੀ। ਬਰਮਿੰਘਮ ਵਿੱਚ ਰਹਿੰਦੀ ਪੂਜਾ ਕਾਂਡਾ ਨੇ 30 ਅਪਰੈਲ ਨੂੰ ਲੰਡਨ ਦੇ ਹੈਨੌਲਟ ਜ਼ਿਲ੍ਹੇ ਵਿੱਚ ਇੱਕ ਹਮਲੇ ਵਿੱਚ ਡੈਨੀਅਲ ਅੰਜੋਰਿਨ ਦੀ ਹੱਤਿਆ ਦੇ ਸਬੰਧ ਵਿੱਚ ਕਿਹਾ, ‘ਇਹ ਮੈਨੂੰ ਅਤੀਤ ਵਿੱਚ ਲੈ ਗਿਆ।’ ਇਸ ਹਮਲੇ ਵਿੱਚ 4 ਜਣੇ ਜ਼ਖ਼ਮੀ ਵੀ ਹੋਏ ਸਨ।

Related posts

ਟਰੂਡੋ ਨੇ ਆਪਣੀ ਘੱਟ ਗਿਣਤੀ ਲਿਬਰਲ ਸਰਕਾਰ ਦੇ ਪਹਿਲੇ ਵੱਡੇ ਇਮਤਿਹਾਨ ਨੂੰ ਪਾਸ ਕੀਤਾ

Bunty

ਇਟਲੀ ਦੀਆਂ ਘੜ੍ਹੀਆਂ 27 ਅਕਤੂਬਰ ਤੋਂ ਹੋ ਜਾਣਗੀਆਂ ਇੱਕ ਘੰਟਾ ਪਿੱਛੇ

Bunty

ਈਰਾਨ ਨੇ ਇਜ਼ਰਾਈਲ ’ਤੇ ਹਮਲਾ ਕੀਤਾ, 300 ਤੋਂ ਵੱਧ ਡਰੋਨ ਅਤੇ ਮਿਜ਼ਾਈਲਾਂ ਦਾਗ਼ੀਆਂ

Bunty