Breaking News Latest News News Punjab

ਪਰਗਟ ਸਿੰਘ ਦੇ ਬਿਆਨ ‘ਤੇ ਬੋਲੇ ਹਰੀਸ਼ ਰਾਵਤ- ਪਾਰਟੀ ਕੋਲ ਕਈ ਚਿਹਰੇ

ਚੰਡੀਗੜ੍ਹ – ਨਵਜੋਤ ਸਿੰਘ ਸਿੱਧੂ ਦੇ ਸਭ ਤੋਂ ਨਜ਼ਦੀਕੀ ਵਿਧਾਇਕ ਪਰਗਟ ਸਿੰਘ ਨੇ ਹਰੀਸ਼ ਰਾਵਤ ‘ਤੇ ਹੀ ਨਿਸ਼ਾਨਾ ਵਿੰਨ੍ਹੇ ਹੋਏ ਆਪਣੀ ਖਿੱਝ ਕੱਢੀ ਸੀ। ਪਰਗਟ ਸਿੰਘ ਨੇ ਕਿਹਾ ਕਿ ਹਰੀਸ਼ ਰਾਵਤ ਨੂੰ ਚੋਣਾਂ ਸਬੰਧੀ ਐਲਾਨ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ ਹੈ। ਜਦੋਂ ਖੜਗੇ ਕਮੇਟੀ ਸਾਹਮਣੇ ਉਹ ਪੇਸ਼ ਹੋਏ ਸਨ ਤਾਂ ਕਿਹਾ ਗਿਆ ਸੀ ਕਿ ਚੋਣਾਂ ਸਬੰਧੀ ਐਲਾਨ ਦਾ ਅਧਿਕਾਰ ਸੋਨੀਆ ਗਾਂਧੀ ਕੋਲ ਹੀ ਹੈ। ਦੱਸ ਦੇਈਏ, ਹਰੀਸ਼ ਰਾਵਤ ਨੇ ਕਿਹਾ ਸੀ ਕਿ ਪੰਜਾਬ ‘ਚ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਲੜੀਆਂ ਜਾਣਗੀਆਂ।

ਪੰਜਾਬ ਕਾਂਗਰਸ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਕਿਹਾ ਕਿ ਪਾਰਟੀ ਕੋਲ ਸੋਨੀਆ ਤੇ ਰਾਹੁਲ ਗਾਂਧੀ ਵਰਗੇ ਕਈ ਕੌਮੀ ਚਿਹਰੇ ਹਨ। ਪੰਜਾਬ ਪੱਧਰ ‘ਤੇ ਪਾਰਟੀ ਕੋਲ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਤੇ ਇੱਥੋਂ ਤਕ ਕਿ ਪਰਗਟ ਸਿੰਘ ਵਰਗੇ ਕਈ ਚਿਹਰੇ ਹਨ। ਕਿਸੇ ਨੂੰ ਵੀ ਬੇਸਬਰੀ ਨਹੀਂ ਦਿਖਾਉਣੀ ਚਾਹੀਦੀ। ਰਾਵਤ ਨੂੰ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਕਦੋਂ ਕੀ ਕਹਿਣਾ ਹੈ। ਮੰਨਿਆ ਜਾ ਰਿਹਾ ਹੈ ਕਿ ਰਾਵਤ ਨੇ ਇਹ ਟਿੱਪਣੀ ਪਰਗਟ ਸਿੰਘ ਦੇ ਬਿਆਨ ‘ਤੇ ਕੀਤੀ ਹੈ।

ਦੱਸ ਦੇਈਏ ਕਿ ਪੰਜਾਬ ਕਾਂਗਰਸ ‘ਚ ਮਚਿਆ ਘਮਸਾਨ ਰੁਕ ਨਹੀਂ ਰਿਹਾ। ਪਾਰਟੀ ਹਾਈ ਕਮਾਨ ਸੂਬੇ ‘ਚ ਮਚੇ ਘਮਸਾਨ ਨੂੰ ਸ਼ਾਂਤ ਕਰਨ ਲਈ ਤਮਾਮ ਯਤਨ ਕਰ ਰਿਹਾ ਹੈ। ਬੀਤੇ ਦਿਨੀਂ ਤਿੰਨ ਮੈਂਬਰੀ ਕਮੇਟੀ ਨੇ ਸੂਬੇ ਦੇ ਮੰਤਰੀਆਂ, ਵਿਧਾਇਕਾਂ, ਸੀਨੀਅਰ ਆਗੂਆਂ ਸਮੇਤ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਇਕ-ਇਕ ਕਰ ਕੇ ਗੱਲਬਾਤ ਕੀਤੀ। ਲੱਗਿਆ ਕਿ ਹੁਣ ਪੰਜਾਬ ਕਾਂਗਰਸ ‘ਚ ਮਚਿਆ ਘਮਸਾਨ ਰੁਕ ਜਾਵੇਗਾ, ਪਰ ਸੂਬੇ ‘ਚ ਅੱਗ ਹੋਰ ਸੁਲਘ ਗਈ।

ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਜਿਸ ਤਰ੍ਹਾਂ ਨਾਲ ਸਿੱਧੂ ਆਪਣੀ ਹੀ ਸਰਕਾਰ ‘ਤੇ ਹਮਲਾਵਰ ਹਨ ਜਿਸ ਨਾਲ ਪਾਰਟੀ ਹੋਰ ਅਸਹਿਜ ਹੋ ਰਹੀ ਹੈ। ਸਿੱਧੂ ਨੇ ਇੱਥੋਂ ਤਕ ਕਹਿ ਦਿੱਤਾ ਕਿ ਜੇਕਰ ਉਨ੍ਹਾਂ ਦੇ ਹੱਥ ਨਾ ਖੋਲ੍ਹੇ ਗਏ ਤਾਂ ਇੱਟ ਨਾਲ ਇੱਟ ਵਜਾ ਦੇਣਗੇ। ਉਨ੍ਹਾਂ ਦੇ ਬਿਆਨ ਤੋਂ ਬਾਅਦ ਹਾਈ ਕਮਾਂਡ ਵੀ ਅਸਹਿਜ ਹੋ ਗਈ ਸੀ। ਪਾਰਟੀ ਇੰਚਾਰਜ ਹਰੀਸ਼ ਰਾਵਤ ਦਾ ਕਹਿਣਾ ਹੈ ਕਿ ਉਹ ਸਬੰਧ ਵਿਚ ਗੱਲ ਕਰਨਗੇ ਕਿ ਸਿੱਧੂ ਨੇ ਇਹ ਗੱਲ ਕਿਸ ਸੰਦਰਭ ‘ਚ ਕਹੀ ਹੈ।

Related posts

ਸਮਾਜਿਕ ਜਾਗਰੂਕਤਾ ਅਤੇ ਸਮਾਜ ਸੇਵਾ ਸਬੰਧੀ 7 ਰੋਜ਼ਾ ਕੈਂਪ ਲਗਾਇਆ ਗਿਆ

admin

ਖਾਲਸਾ ਕਾਲਜ ਵੈਟਰਨਰੀ ਦਾ ਸਰਕਾਰੀ ਸੀ: ਸੈਕੰ: ਸਕੂਲ ਬੱਲ ਕਲਾਂ ਦੇ ਵਿਦਿਆਰਥੀਆਂ ਨੇ ਦੌਰਾ ਕੀਤਾ

admin

ਖਾਲਸਾ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਨੂੰ ਵਿਸ਼ੇਸ ਐਵਾਰਡ

admin