International

ਪਾਕਿਸਤਾਨ ‘ਚ ਦੋ ਗੁੱਟਾਂ ‘ਚ ਹੋਈ ਝੜਪ ‘ਚ 11 ਦੀ ਮੌਤ, 15 ਜ਼ਖ਼ਮੀ, ਇਮਰਾਨ ਸਰਕਾਰ ਦੀਆਂ ਵਧੀਆਂ ਮੁਸ਼ਕਿਲਾਂ

ਇਸਲਾਮਾਬਾਦ – ਉੱਤਰ ਪੱਛਮੀ ਪਾਕਿਸਤਾਨ ਦੇ ਕਬਾਇਲੀ ਇਲਾਕੇ ‘ਚ ਵਣ ਭੂਮੀ ਦੇ ਵਿਵਾਦਿਤ ਕਬਜ਼ੇ ਨੂੰ ਲੈ ਕੇ ਦੋ ਗੁੱਟਾਂ ‘ਚ ਹੋਈ ਝੜਪ ਹੋਈ। ਕੁਰਰਮ ਜ਼ਿਲ੍ਹੇ ਦੇ ਕੋਹਾਟ ਡਵੀਜ਼ਨ ‘ਚ ਸੋਮਵਾਰ ਨੂੰ ਸ਼ਿਆ-ਸੁੰਨੀ ‘ਚ ਹੋਏ ਸੰਘਰਸ਼ ‘ਚ ਘੱਟ ਤੋਂ ਘੱਟ 11 ਲੋਕ ਮਾਰੇ ਗਏ ਤੇ 15 ਜ਼ਖ਼ਮੀ ਹੋ ਗਏ।  ਵਿਵਾਦਿਤ ਜੰਗਲਾਂ ‘ਚ ਪੌਦਿਆਂ ਦੀ ਕਟਾਈ ਨੂੰ ਲੈ ਕੇ ਦੋ ਸਮੂਹਾਂ ‘ਚ ਝੜਪ ਹੋਈ।

ਸੂਤਰ ਨੇ ਕਿਹਾ ਕਿ ਹੁਣ ਤਕ ਦੋਵੇਂ ਪੱਖਾਂ ਵੱਲੋਂ ਹੋਈ ਗੋਲ਼ੀਬਾਰੀ ‘ਚ 11 ਲੋਕ ਮਾਰੇ ਗਏ ਹਨ ਤੇ 15 ਜ਼ਖ਼ਮੀ ਹੋਏ ਹਨ। ਇਸ ਦੌਰਾਨ ਭਾਰੀ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਤੇ ਕੱਲ੍ਹ ਤੋਂ ਲੜਾਈ ਜਾਰੀ ਹੈ। ਸ਼ਾਂਤੀ ਬਹਾਲ ਕਰਨ ਲਈ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਧਦੀ ਫਿਰਕੂ ਹਿੰਸਾ ਦਾ ਸਾਹਮਣਾ ਕਰ ਰਿਹਾ ਹੈ। ਅਲ-ਕਾਇਦਾ ਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਜੁੜੇ ਸਾਰੇ ਸੁੰਨੀ ਸਮੂਹ ਮੌਕੇ ਸ਼ਿਆ ਦੀਆਂ ਸਭਾਵਾਂ ‘ਤੇ ਹਮਲਾ ਕਰਦੇ ਹਨ ਜੋ ਦੇਸ਼ ਦੀ ਮੁਸਲਿਮ ਆਬਾਦੀ ਦਾ ਲਗਪਗ 20 ਫੀਸਦੀ ਹਿੱਸਾ ਹੈ।

Related posts

ਭਾਰਤ-ਅਮਰੀਕਾ ਦੇ ਨੇਤਾਵਾਂ ਦੀ ਸਮਝ ਬਿਹਤਰ ਹੈ ਤੇ ਉਹ ਬਿਹਤਰ ਹੱਲ ਲੱਭਣ ਦੇ ਸਮਰੱਥ ਹਨ: ਤੁਲਸੀ ਗੈਬਾਰਡ

admin

ਸੁਨੀਤਾ ਵਿਲੀਅਮਜ਼ ਅਤੇ ਵਿਲਮੋਰ ਦੇ ਧਰਤੀ ‘ਤੇ ਵਾਪਸ ਆਉਣ ਦੀਆਂ ਤਿਆਰੀਆਂ !

admin

ਮਾਰਕ ਕਾਰਨੇ ਨੇ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ !

admin