International

ਪਾਕਿਸਤਾਨ ‘ਚ ਦੋ ਗੁੱਟਾਂ ‘ਚ ਹੋਈ ਝੜਪ ‘ਚ 11 ਦੀ ਮੌਤ, 15 ਜ਼ਖ਼ਮੀ, ਇਮਰਾਨ ਸਰਕਾਰ ਦੀਆਂ ਵਧੀਆਂ ਮੁਸ਼ਕਿਲਾਂ

ਇਸਲਾਮਾਬਾਦ – ਉੱਤਰ ਪੱਛਮੀ ਪਾਕਿਸਤਾਨ ਦੇ ਕਬਾਇਲੀ ਇਲਾਕੇ ‘ਚ ਵਣ ਭੂਮੀ ਦੇ ਵਿਵਾਦਿਤ ਕਬਜ਼ੇ ਨੂੰ ਲੈ ਕੇ ਦੋ ਗੁੱਟਾਂ ‘ਚ ਹੋਈ ਝੜਪ ਹੋਈ। ਕੁਰਰਮ ਜ਼ਿਲ੍ਹੇ ਦੇ ਕੋਹਾਟ ਡਵੀਜ਼ਨ ‘ਚ ਸੋਮਵਾਰ ਨੂੰ ਸ਼ਿਆ-ਸੁੰਨੀ ‘ਚ ਹੋਏ ਸੰਘਰਸ਼ ‘ਚ ਘੱਟ ਤੋਂ ਘੱਟ 11 ਲੋਕ ਮਾਰੇ ਗਏ ਤੇ 15 ਜ਼ਖ਼ਮੀ ਹੋ ਗਏ।  ਵਿਵਾਦਿਤ ਜੰਗਲਾਂ ‘ਚ ਪੌਦਿਆਂ ਦੀ ਕਟਾਈ ਨੂੰ ਲੈ ਕੇ ਦੋ ਸਮੂਹਾਂ ‘ਚ ਝੜਪ ਹੋਈ।

ਸੂਤਰ ਨੇ ਕਿਹਾ ਕਿ ਹੁਣ ਤਕ ਦੋਵੇਂ ਪੱਖਾਂ ਵੱਲੋਂ ਹੋਈ ਗੋਲ਼ੀਬਾਰੀ ‘ਚ 11 ਲੋਕ ਮਾਰੇ ਗਏ ਹਨ ਤੇ 15 ਜ਼ਖ਼ਮੀ ਹੋਏ ਹਨ। ਇਸ ਦੌਰਾਨ ਭਾਰੀ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਤੇ ਕੱਲ੍ਹ ਤੋਂ ਲੜਾਈ ਜਾਰੀ ਹੈ। ਸ਼ਾਂਤੀ ਬਹਾਲ ਕਰਨ ਲਈ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਧਦੀ ਫਿਰਕੂ ਹਿੰਸਾ ਦਾ ਸਾਹਮਣਾ ਕਰ ਰਿਹਾ ਹੈ। ਅਲ-ਕਾਇਦਾ ਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਜੁੜੇ ਸਾਰੇ ਸੁੰਨੀ ਸਮੂਹ ਮੌਕੇ ਸ਼ਿਆ ਦੀਆਂ ਸਭਾਵਾਂ ‘ਤੇ ਹਮਲਾ ਕਰਦੇ ਹਨ ਜੋ ਦੇਸ਼ ਦੀ ਮੁਸਲਿਮ ਆਬਾਦੀ ਦਾ ਲਗਪਗ 20 ਫੀਸਦੀ ਹਿੱਸਾ ਹੈ।

Related posts

ਭੂਚਾਲ ਦੇ ਝਟਕਿਆਂ ਨਾਲ ਕੰਬਿਆ ਸਿਡਨੀ, ਸਕੂਲ ਕਰਵਾਏ ਖਾਲੀ

Bunty

ਨੇਤਨਯਾਹੂ ਦਾ ਪੁੱਤਰ ਯਾਇਰ ਅਮਰੀਕਾ ਤੋਂ ਤੁਰੰਤ ਇਜ਼ਰਾਈਲ ਵਾਪਸ ਪਰਤਿਆ

admin

ਅਮਰੀਕਾ ਦੇ ਗ੍ਰੀਨ ਕਾਰਡਾਂ ਤੋਂ ਬਿਨਾਂ ਚੀਨੀ ਨਾਗਰਿਕ ਫਲੋਰੀਡਾ ’ਚ ਜਾਇਦਾਦ ਨਹੀਂ ਖ਼ਰੀਦ ਸਕਣਗੇ

Bunty