International

ਪਾਕਿਸਤਾਨ ਚ ਹੈਪੇਟਾਈਟਸ ਬੀ ਅਤੇ ਸੀ ਦੇ ਮਾਮਲੇ ਵਧੇ

ਇਸਲਾਮਾਬਾਦ – ਪਾਕਿਸਤਾਨ ਵਿਚ ਹੈਪੇਟਾਈਟਸ ‘ਬੀ’ ਅਤੇ ‘ਸੀ’ ਦੇ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆਏ ਹਨ। ਅਖ਼ਬਾਰ ‘ਡਾਨ’ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਪਾਕਿਸਤਾਨ ‘ਚ ਕਰੀਬ 1.50 ਕਰੋੜ ਲੋਕ ਹੈਪੇਟਾਈਟਸ ਸੀ ਅਤੇ ਹੋਰ 50 ਲੱਖ ਲੋਕ ਹੈਪੇਟਾਈਟਸ ਬੀ ਨਾਲ ਸੰਕਰਮਿਤ ਹਨ। ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਅਨੁਸਾਰ, ਦੁਨੀਆ ਵਿੱਚ ਹੈਪੇਟਾਈਟਸ ਦੀ ਬਿਮਾਰੀ ਕਾਰਨ ਹਰ 30 ਸਕਿੰਟਾਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ।ਪੂਰਬੀ ਮੈਡੀਟੇਰੀਅਨ ਖੇਤਰ (ਈ.ਐੱਮ.ਆਰ.) ਵਿੱਚ ਹੈਪੇਟਾਈਟਸ ਸੀ ਦੇ 80 ਫ਼ੀਸਦੀ ਮਰੀਜ਼ ਮਿਸਰ ਅਤੇ ਪਾਕਿਸਤਾਨ ਵਿੱਚ ਹਨ। ਉਨ•ਾਂ ਕਿਹਾ ਕਿ 2021 ਦੇ ਅਨੁਮਾਨ ਅਨੁਸਾਰ ਪਾਕਿਸਤਾਨ ਵਿੱਚ ਹਰ 13 ਬਾਲਗਾਂ ਵਿੱਚੋਂ ਇੱਕ ਵਿਅਕਤੀ ਹੈਪੇਟਾਈਟਸ ਸੀ ਪਾਜ਼ੇਟਿਵ ਪਾਇਆ ਗਿਆ ਹੈ। ਲਗਭਗ 97 ਲੱਖ 75 ਹਜ਼ਾਰ ਲੋਕ ਹੈਪੇਟਾਈਟਸ ਸੀ ਨਾਲ ਸੰਕਰਮਿਤ ਹਨ ਅਤੇ ਲਗਭਗ 27,000 ਲੋਕ ਇਸ ਬਿਮਾਰੀ ਕਾਰਨ ਮਰਦੇ ਹਨ।ਗੈਸਟਰੋਐਂਟਰੌਲੋਜਿਸਟ ਡਾਕਟਰ ਵਸੀਮ ਖਵਾਜਾ ਨੇ ਕਿਹਾ, ‘ਏ ਤੋਂ ਈ ਤੱਕ ਹੈਪੇਟਾਈਟਸ ਦੀਆਂ ਪੰਜ ਕਿਸਮਾਂ ਹਨ। ਹੈਪੇਟਾਈਟਸ ਸੀ, ਹਾਲਾਂਕਿ, ਦੁਨੀਆ ਭਰ ਵਿੱਚ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ।’

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

admin

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

admin

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?

admin