News Breaking News India Latest News

ਪਿਛਲੇ ਸੱਤ ਦਿਨਾਂ ’ਚ ਅੱਠ ਫ਼ੀਸਦੀ ਵਧੇ ਮਾਮਲੇ, ਪਿਛਲੇ 24 ਘੰਟਿਆਂ ’ਚ ਕਰੀਬ 43 ਹਜ਼ਾਰ ਮਿਲੇ ਨਵੇਂ ਮਾਮਲੇ

ਨਵੀਂ ਦਿੱਲੀ – ਕੇਰਲ ਕਾਰਨ ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੀ ਸਥਿਤੀ ’ਚ ਸੁਧਾਰ ਨਹੀਂ ਹੋ ਰਿਹਾ ਹੈ। ਪਿਛਲੇ ਸੱਤ ਦਿਨਾਂ ’ਚ ਕੋਰੋਨਾ ਮਹਾਮਾਰੀ ਕਾਰਨ ਹੋਣ ਵਾਲੀਆਂ ਮੌਤਾਂ ’ਚ ਜਿੱਥੇ 22 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ, ਉਥੇ ਇਨਫੈਕਸ਼ਨ ਦੇ ਮਾਮਲੇ ਅੱਠ ਫ਼ੀਸਦੀ ਵਧੇ ਹਨ। ਇਸ ਦੀ ਸਭ ਤੋਂ ਵੱਡੀ ਵਜ੍ਹਾ ਕੇਰਲ ਵਿਚ ਇਨਫੈਕਸ਼ਨ ਦੀ ਗੰਭੀਰ ਸਥਿਤੀ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿਚ 42,766 ਨਵੇਂ ਮਾਮਲੇ ਮਿਲੇ ਹਨ ਜਿਨ੍ਹਾਂ ਵਿਚੋਂ ਇਕੱਲੇ ਕੇਰਲ ਤੋਂ ਹੀ 29,682 ਕੇਸ ਹਨ। ਪਿਛਲੇ ਸੱਤ ਦਿਨਾਂ ’ਚ ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੇ ਕੁਲ 2,93,427 ਮਾਮਲੇ ਪਾਏ ਗਏ ਹਨ ਜਿਹੜੇ ਉਸ ਤੋਂ ਪਹਿਲਾਂ ਸੱਤ ਦਿਨਾਂ ਵਿਚ ਮਿਲੇ 2,70,639 ਮਾਮਲਿਆਂ ਦੇ ਮੁਕਾਬਲੇ ’ਚ ਅੱਠ ਫ਼ੀਸਦੀ ਜ਼ਿਆਦਾ ਹੈ, ਜਦਕਿ ਪਿਛਲੇ ਸੱਤ ਦਿਨਾਂ ਵਿਚ ਮਹਾਮਾਰੀ ਨਾਲ 2,707 ਲੋਕਾਂ ਦੀ ਮੌਤ ਹੋਈ ਹੈ ਜੋ ਉਸ ਤੋਂ ਪਹਿਲਾਂ ਦੇ ਸੱਤ ਦਿਨਾਂ ਵਿਚ ਹੋਈਆਂ 3,461 ਮੌਤਾਂ ਦੇ ਮੁਕਾਬਲੇ ਵਿਚ 22 ਫ਼ੀਸਦੀ ਘੱਟ ਹੈ। ਇਸ ਦੌਰਾਨ ਜੇਕਰ ਵਿਸ਼ਵ ਪੱਧਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਮਾਮਲਿਆਂ ਅਤੇ ਮੌਤਾਂ ਵਿਚ ਅੱਠ-ਅੱਠ ਫ਼ੀਸਦੀ ਦੀ ਕਮੀ ਆਈ ਹੈ।ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਸਵੇਰੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ, ਪਿਛਲੇ ਇਕ ਦਿਨ ਵਿਚ 308 ਹੋਰ ਮੌਤਾਂ ਹੋਈਆਂ ਹਨ ਜਿਨ੍ਹਾਂ ਵਿਚੋਂ ਕੇਰਲ ਵਿਚ ਸਭ ਤੋਂ ਜ਼ਿਆਦਾ 142 ਮੌਤਾਂ ਸ਼ਾਮਲ ਹਨ। ਸਰਗਰਮ ਮਾਮਲਿਆਂ ਵਿਚ ਲਗਾਤਾਰ ਪੰਜਵੇਂ ਦਿਨ ਵੀ ਵਾਧਾ ਹੋਇਆ ਹੈ। 4,367 ਦੇ ਵਾਧੇ ਨਾਲ ਸਰਗਰਮ ਮਾਮਲੇ 4,10,048 ’ਤੇ ਪਹੁੰਚ ਗਏ ਹਨ ਜਿਹੜੇ ਕੁਲ ਮਾਮਲਿਆਂ ਦਾ 1.24 ਫ਼ੀਸਦੀ ਹੈ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin