NewsBreaking NewsLatest NewsPunjab

ਪੁਣਛ ’ਚ ਗਸ਼ਤ ਕਰ ਰਿਹਾ ਪੰਜਾਬ ਦਾ ਜਵਾਨ 40 ਫੁੱਟ ਡੂੰਘੀ ਖੱਡ ’ਚ ਡਿੱਗਣ ਕਾਰਨ ਹੋਇਆ ਸ਼ਹੀਦ

ਰਾਜੌਰੀ – ਜੰਮੂ ਡਵੀਜ਼ਨ ਦੇ ਪੁਣਛ ਜ਼ਿਲ੍ਹੇ ਦੇ ਜੱਬੀਵਾਲ ਬਗਸਰ ਖੇਤਰ ’ਚ ਸ਼ੁੱਕਰਵਾਰ ਦੁਪਹਿਰ ਨੂੰ ਗਸ਼ਤ ਦੌਰਾਨ ਫ਼ੌਜ ਦਾ ਸਿਪਾਹੀ ਡੂੰਘੀ ਖੱਡ ’ਚ ਡਿੱਗ ਕੇ ਸ਼ਹੀਦ ਹੋ ਗਿਆ। ਜਾਣਕਾਰੀ ਮੁਤਾਬਕ, ਦੁਪਹਿਰ ਕਰੀਬ ਡੇਢ ਵਜੇ ਪੀਰ ਪੰਜਾਲ ਰੇਂਜ ਦੇ ਜੱਬੀਵਾਲ ਬਗਸਰ ਇਲਾਕੇ ’ਚ ਫ਼ੌਜ ਦੇ ਜਵਾਨ ਤਲਾਸ਼ੀ ਮੁਹਿੰਮ ਚਲਾ ਰਹੇ ਸਨ। ਫ਼ੌਜ ਦੇ ਜਵਾਨਾਂ ਦਾ ਇਕ ਦਲ ਸਿਪਾਹੀ ਲਵਪ੍ਰੀਤ (23) ਵਾਸੀ ਗੁਰਦਾਸਪੁਰ ਦੀ ਅਗਵਾਈ ’ਚ ਗਸ਼ਤ ਕਰ ਰਿਹਾ ਸੀ। ਇਸੇ ਦੌਰਾਨ ਲਵਪ੍ਰੀਤ ਦਾ ਪੈਰ ਤਿਲਕ ਗਿਆ ਤੇ ਉਹ 40 ਫੁੱਟ ਡੂੰਘੀ ਖੱਡ ’ਚ ਡਿੱਗ ਗਿਆ। ਉਸੇ ਸਮੇਂ ਹੋਰ ਜਵਾਨ ਵੀ ਬਚਾਅ ਲਈ ਖੱਡ ’ਚ ਉਤਰੇ ਤੇ ਲਵਪ੍ਰੀਤ ਨੂੰ ਕੱਢ ਕੇ ਨਜ਼ਦੀਕੀ ਫ਼ੌਜੀ ਹਸਪਤਾਲ ’ਚ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਸ਼ਹੀਦ ਐਲਾਨ ਦਿੱਤਾ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਨਿਚਰਵਾਰ ਸਵੇਰੇ ਲਵਪ੍ਰੀਤ ਦੀ ਦੇਹ ਗੁਰਦਾਸਪੁਰ ਲਈ ਰਵਾਨਾ ਕੀਤੀ ਜਾਵੇਗੀ।

Related posts

‘ਟੁੱਟੀ ਗੰਢੀ’ ਦੇ ਪਵਿੱਤਰ ਦਿਹਾੜੇ ਮੌਕੇ ਆਓ ਇਕੱਠੇ ਹੋਕੇ ‘ਰੰਗਲੇ ਪੰਜਾਬ’ ਦੀ ਸਿਰਜਣਾ ਕਰੀਏ – ਬੀਬੀ ਮਾਣੂੰਕੇ

admin

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ

admin