NewsBreaking NewsInternationalLatest News

ਤਾਲਿਬਾਨ ਦਾ ਅਸਲੀ ਚਿਹਰਾ ਬੇਨਕਾਬ, ਕੰਧਾਰ ਤੇ ਹੇਰਾਤ ’ਚ ਭਾਰਤੀ ਵਣਜ ਦੂਤਘਰਾਂ ’ਤੇ ਕੀਤਾ ਹਮਲਾ, ਅਹਿਮ ਦਸਤਾਵੇਜ਼ ਤੇ ਕਈ ਵਾਹਨ ਲੈ ਗਏ

ਨਵੀਂ ਦਿੱਲੀ – ਅਫ਼ਗਾਨਿਸਤਾਨ ’ਤੇ ਜ਼ਬਰਦਸਤੀ ਕਬਜ਼ਾ ਕਰਨ ਵਾਲੇ ਤਾਲਿਬਾਨ ਦਾ ਅਸਲੀ ਚਿਹਰਾ ਹੌਲੀ-ਹੌਲੀ ਸਾਹਮਣੇ ਆਉਣ ਲੱਗਾ ਹੈ। ਤਾਲਿਬਾਨੀ ਅੱਤਵਾਦੀਆਂ ਨੇ ਕੰਧਾਰ ਤੇ ਹੇਰਾਤ ’ਚ ਭਾਰਤ ਦੇ ਵਣਜ ਦੂਤਘਰਾਂ ’ਤੇ ਹਮਲਾ ਕੀਤਾ ਤੇ ਉੱਥੋਂ ਅਹਿਮ ਦਸਤਾਵੇਜ਼ ਤੇ ਕਈ ਵਾਹਨ ਵੀ ਲੈ ਗਏ ਹਨ। ਭਾਰਤ ਨੇ ਇਨ੍ਹਾਂ ਦੂੁਤਘਰਾਂ ਤੋਂ ਪਹਿਲਾਂ ਹੀ ਆਪਣੇ ਸਟਾਫ ਨੂੰ ਕੱਢ ਲਿਆ ਹੈ। ਕਈ ਹੋਰ ਦੇਸ਼ਾਂ ਦੇ ਦੂਤਘਰਾਂ ਦੀ ਤਲਾਸ਼ੀ ਲੈਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਇਹੀ ਨਹੀਂ, ਤਾਲਿਬਾਨੀ ਅੱਤਵਾਦੀਆਂ ਨੇ ਘੱਟ ਗਿਣਤੀ ਹਜ਼ਾਰਾ ਫ਼ਿਰਕੇ (ਸ਼ੀਆ) ਦੇ ਨੌਂ ਲੋਕਾਂ ਦੀ ਵੀ ਹੱਤਿਆ ਕਰ ਦਿੱਤੀ ਹੈ। ਇਨ੍ਹਾਂ ’ਚ ਤਿੰਨ ਲੋਕਾਂ ਨੂੰ ਤਾਂ ਤਸੀਹੇ ਦੇ ਕੇ ਮਾਰਿਆ ਗਿਆ ਹੈ।

ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਦੋ ਦਿਨ ਪਹਿਲਾਂ ਹੀ ਕਿਹਾ ਸੀ ਕਿ ਕਿਸੇ ਵੀ ਦੇਸ਼ ਦੇ ਦੂਤਘਰ ਜਾਂ ਉਸ ਦੇ ਮੁਲਾਜ਼ਮਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ। ਮੀਡੀਆ ਰਿਪੋਰਟ ਮੁਤਾਬਕ, ਤਾਲਿਬਾਨ ਨੇ ਭਾਰਤ ਕੋਲ ਸੰਦੇਸ਼ ਵੀ ਭਿਜਵਾਇਆ ਸੀ ਕਿ ਉਹ ਆਪਣੇ ਦੂੁਤਘਰਾਂ ਨੂੰ ਬੰਦ ਨਾ ਕਰੇ। ਅਫ਼ਗਾਨਿਸਤਾਨ ’ਤੇ ਕਬਜ਼ੇ ਦੇ ਦੋ ਦਿਨ ਬਾਅਦ ਪਹਿਲੇ ਪੱਤਰਕਾਰ ਸੰਮੇਲਨ ’ਚ ਤਾਲਿਬਾਨ ਨੇ ਦੁਨੀਆ ਦੀਆਂ ਨਜ਼ਰਾਂ ’ਚ ਆਪਣਾ ਬਦਲਿਆ ਅਕਸ ਵੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਔਰਤਾਂ ਸਮੇਤ ਕਿਸੇ ਖ਼ਿਲਾਫ਼ ਵੀ ਬਦਲੇ ਦੀ ਭਾਵਨਾ ਨਾਲ ਕੰਮ ਨਾ ਕਰਨ ਦਾ ਭਰੋਸਾ ਦਿੱਤਾ ਸੀ।
ਕੰਧਾਰ ਤੇ ਹੇਰਾਤ ਦੇ ਨਾਲ ਹੀ ਮਜ਼ਾਰ-ਏ-ਸ਼ਰੀਫ਼ ਤੇ ਜਲਾਲਾਬਾਦ ’ਚ ਭਾਰਤ ਦੇ ਚਾਰ ਵਣਜ ਦੂਤਘਰ ਹਨ, ਜਿਨ੍ਹਾਂ ਨੂੰ 15 ਅਗਸਤ ਨੂੰ ਕਾਬੁਲ ’ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਹੀ ਬੰਦ ਕਰ ਦਿੱਤਾ ਗਿਆ ਸੀ। ਕੰਧਾਰ ਤੇ ਹੇਰਾਤ ਦੇ ਤਾਲੇ ਤੋੜ ਕੇ ਤਾਲਿਬਾਨੀ ਅੱਤਵਾਦੀ ਉਸ ਵਿਚ ਵੜੇ ਤੇ ਅਹਿਮ ਦਸਤਾਵੇਜ਼ ਆਪਣੇ ਨਾਲ ਲੈ ਗਏ। ਦੂਤਘਰ ਕੰਪਲੈਕਸ ’ਚ ਖੜ੍ਹੇ ਕਈ ਵਾਹਨ ਵੀ ਅੱਤਵਾਦੀ ਲੈ ਗਏ ਹਨ।
ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਨੇ ਕਾਬੁਲ ਤੋਂ ਵੀ ਆਪਣੇ ਰਾਜਦੂਤ ਸਮੇਤ ਸਾਰੇ ਸਟਾਫ ਨੂੰ ਕੱਢ ਲਿਆ ਹੈ। ਉੱਥੇ ਰਹਿ ਗਏ ਦੂਜੇ ਲੋਕਾਂ ਨੂੰ ਵੀ ਛੇਤੀ ਕੱਢਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਇਸ ਨੂੰ ਲੈ ਕੇ 17 ਤੇ 18 ਅਗਸਤ ਨੂੰ ਪ੍ਰਧਾਨ ਮੰਤਰੀ ਦੀ ਅਗਵਾਈ ’ਚ ਹੋਈ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਬੈਠਕ ’ਚ ਵਿਚਾਰ ਚਰਚਾ ਹੋਈ ਹੈ।

Related posts

ਦੁਨੀਆ ਦਾ ਸੱਭ ਤੋਂ ਵੱਡਾ ਸਾਈਬਰ ਹਮਲਾ, 995 ਕਰੋੜ ਪਾਸਵਰਡ ਲੀਕ ਕਈ ਮੁਲਾਜ਼ਮਾਂ ਦਾ ਵੀ ਹੋਇਆ ਡਾਟਾ ਲੀਕ

Bunty

90 ਦਿਨ ਪੁਲਾੜ ਸਟੇਸ਼ਨ ‘ਚ ਰਹਿਣ ਤੋਂ ਬਾਅਦ ਵਾਪਸ ਮੁੜੇ ਚੀਨੀ ਪੁਲਾੜ ਯਾਤਰੀ

Bunty

ਕੀ ਐਲੋਨ ਮਸਕ ਤੇ ਜਾਰਜੀਆ ਮੇਲੋਨੀ ਵਿਚਾਲੇ ਰੋਮਾਂਟਿਕ ਰਿਸ਼ਤਾ

Bunty