India

‘ਪੈਗੰਬਰ ਦਾ ਅਪਮਾਨ’ ਕਰਨ ’ਤੇ ਯੂ.ਪੀ. ਵਿੱਚ ਵਿਦਿਆਰਥੀ ਵੱਲੋਂ ਬੱਸ ਕੰਡਕਟਰ ’ਤੇ ਜਾਨਲੇਵਾ ਹਮਲਾ

ਪ੍ਰਯਾਗਰਾਜ  – ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਇੱਕ 20 ਸਾਲਾ ਇੰਜਨੀਅਰਿੰਗ ਵਿਦਿਆਰਥੀ ਨੇ ਟਿਕਟ ਨੂੰ ਲੈ ਕੇ ਵਿਵਾਦ ਤੋਂ ਬਾਅਦ ਇੱਕ ਬੱਸ ਕੰਡਕਟਰ ’ਤੇ ਤਿੱਖੇ ਹਥਿਆਰ ਨਾਲ ਹਮਲਾ ਕਰ ਦਿੱਤਾ। ਸਥਾਨਕ ਪੁਲਿਸ ਨੇ ਦੱਸਿਆ ਕਿ ਦੋਸ਼ੀ ਨੇ ਇੱਕ ਕਥਿਤ ਵੀਡੀਓ ਵਿੱਚ ਆਪਣਾ ਜੁਰਮ ਕਬੂਲ ਕੀਤਾ, ਜਿਸ ਵਿੱਚ ਉਸ ਨੇ ਦੋਸ਼ ਲਾਇਆ ਕਿ ਉਸ ਨੇ ‘ਪੈਗੰਬਰ ਮੁਹੰਮਦ ਦਾ ਅਪਮਾਨ’ ਕਰਨ ਲਈ ਕੰਡਕਟਰ ’ਤੇ ਹਮਲਾ ਕੀਤਾ ਸੀ। ਮੁਲਜ਼ਮ ਦੀ ਪਛਾਣ ਲੇਰੇਬ ਹਾਸ਼ਮੀ ਵਜੋਂ ਹੋਈ ਹੈ ਅਤੇ ਪੀੜਤ ਬੱਸ ਕੰਡਕਟਰ ਦੀ ਪਛਾਣ 24 ਸਾਲਾ ਹਰੀਕੇਸ਼ ਵਿਸ਼ਵਕਰਮਾ ਵਜੋਂ ਹੋਈ ਹੈ। ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਯਾਗਰਾਜ ਪੁਲਿਸ ਦੇ ਅਨੁਸਾਰ, ਦੋਵਾਂ ਵਿੱਚ ਟਿਕਟ ਦੀ ਕੀਮਤ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਹਾਸ਼ਮੀ,ਜੋ ਕਿ ਇੰਜੀਨੀਅਰਿੰਗ ਦੇ ਪਹਿਲੇ ਸਾਲ ਦਾ ਵਿਦਿਆਰਥੀ ਹੈ,ਨੇ ਵਿਸ਼ਵਕਰਮਾ ’ਤੇ ਕਲੀਵਰ ਨਾਲ ਹਮਲਾ ਕੀਤਾ, ਜਿਸ ਵਿਚ ਬਾਅਦ ਵਿਚ ਉਸ ਦੀ ਗਰਦਨ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਗੰਭੀਰ ਸੱਟਾਂ ਲੱਗੀਆਂ। ਫਿਰ ਹਾਸ਼ਮੀ ਨੇ ਬੱਸ ਤੋਂ ਛਾਲ ਮਾਰ ਦਿੱਤੀ ਅਤੇ ਲੁਕਣ ਲਈ ਕਾਲਜ ਕੈਂਪਸ ਵਿੱਚ ਦਾਖਲ ਹੋ ਗਿਆ। ਕਾਲਜ ਦੇ ਅੰਦਰ ਹਾਸ਼ਮੀ ਨੇ
ਕਥਿਤ ਤੌਰ ’ਤੇ ਇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤਾ। ਕਥਿਤ ਵੀਡੀਓ ਵਿੱਚ,ਹਾਸ਼ਮੀ ਅਪਰਾਧ ਦਾ ਇਕਬਾਲ ਕਰਦੇ ਹੋਏ ਅਤੇ ਬੱਸ ਕੰਡਕਟਰ ’ਤੇ ਈਸ਼ਨਿੰਦਾ ਅਤੇ ‘ਪੈਗੰਬਰ ਮੁਹੰਮਦ ਦਾ ਅਪਮਾਨ’ ਕਰਨ ਦਾ ਦੋਸ਼ ਲਗਾਉਂਦੇ ਹੋਏ ਦਿਖਾਈ ਦੇ ਰਿਹਾ ਹੈ। ਘਟਨਾ ਤੋਂ ਬਾਅਦ ਪ੍ਰਯਾਗਰਾਜ ਪੁਲਿਸ ਨੇ ਹਾਸ਼ਮੀ ਨੂੰ ਕਾਲਜ ਦੇ ਅੰਦਰੋਂ ਫੜ ਲਿਆ ਜਿੱਥੇ ਉਹ ਲੁਕਿਆ ਹੋਇਆ ਸੀ। ਬਾਅਦ ਵਿੱਚ, ਜਦੋਂ ਇੱਕ ਪੁਲਿਸ ਟੀਮ ਉਸਨੂੰ ਅਪਰਾਧ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਕਰਨ ਲਈ ਲੈ ਗਈ, ਤਾਂ ਉਸਨੇ ਕਥਿਤ ਤੌਰ ’ਤੇ ਪੁਲਿਸ ’ਤੇ ਗੋਲੀ ਚਲਾ ਦਿੱਤੀ ਹਾਲਾਂਕਿ, ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ, ਉਸ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਉਸ ਨੂੰ ਗਿ੍ਰਫਤਾਰ ਕਰ ਲਿਆ ਗਿਆ। ਗੋਲੀ ਲੱਗਣ ਕਾਰਨ ਉਸ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।

Related posts

ਅਮਰਨਾਥ ਯਾਤਰਾ: 2.20 ਲੱਖ ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ !

admin

ਅਮਿਤ ਸ਼ਾਹ ਖ਼ਿਲਾਫ਼ ਇਤਰਾਜ਼ਯੋਗ ਬਿਆਨ ਦਾ ਮਾਮਲਾ ਰਾਹੁਲ ਗਾਂਧੀ ਦੀ 2 ਜੁਲਾਈ ਨੂੰ ਹੋਵੇਗੀ ਸੁਣਵਾਈ

Bunty

ਡਿਜੀਟਲ ਰੂਪ ਨਾਲ ਅਪਡੇਟ ਕੀਤੇ ਜ਼ਮੀਨੀ ਰਿਕਾਰਡ ਯੋਜਨਾਬੰਦੀ ’ਚ ਕਰਦੇ ਹਨ ਮਦਦ : ਸ਼ਿਵਰਾਜ ਚੌਹਾਨ

Bunty