Bollywood

ਪੌਪ ਸਟਾਰ ਜਸਟਿਨ ਬੀਬਰ ਦਿੱਲੀ ’ਚ ਕਰਨਗੇ ਸ਼ੋਅ

ਮੁੰਬਈ – ਪੌਪਸਟਾਰ ਜਸਟਿਨ ਬੀਬਰ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। 28 ਸਾਲਾ ਗ੍ਰੈਮੀ ਐਵਾਰਡ ਜੇਤੂ ਬੀਬਰ ਇਕ ਵਾਰੀ ਮੁਡ਼ ਭਾਰਤ ’ਚ ਸ਼ੋਅ ਕਰਨ ਆ ਰਹੇ ਹਨ। ਕੈਨੇਡੀਅਨ ਪੌਪ ਸਟਾਰ 18 ਅਕਤੂਬਰ ਨੂੰ ‘ਜਸਟਿਸ ਵਰਲਡ ਟੂਰ’ ਲਈ ਨਵੀਂ ਦਿੱਲੀ ਆ ਰਹੇ ਹਨ। ਇਹ ਪ੍ਰੋਗਰਾਮ ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਕਰਾਇਆ ਜਾਵੇਗਾ। ‘ਬੁੱਕ ਮਾਇ ਸ਼ੋਅ’ ਨੇ ਮੰਗਲਵਾਰ ਨੂੰ ਇਸਦਾ ਐਲਾਨ ਕੀਤਾ। ਬੀਬਰ ਨੇ 2017 ’ਚ ਮੁੰਬਈ ’ਚ ਸ਼ੋਅ ਕੀਤਾ ਸੀ।
ਬੇਬੀ, ਸਾਰੀ, ਘੋਸਟ ਤੇ ਲੋਨਲੀ ਵਰਗੇ ਸੁਪਰਹਿੱਟ ਗਾਣਿਆਂ ਲਈ ਮਸ਼ਹੂਰ ਗਾਇਕ ਜਸਟਿਸ ਬੀਬਰ ਆਪਣੇ ਟੂਰ ਦੌਰਾਨ 30 ਦੇਸ਼ਾਂ ’ਚ 125 ਮਿਊਜ਼ਿਕ ਪ੍ਰੋਗਰਾਮ ਕਰਨਗੇ। ਇਹ ਟੂਰ ਮਈ 2022 ਤੋਂ ਮਾਰਚ 2023 ਤਕ ਚੱਲੇਗਾ। ਬੀਬਰ ਦਾ ਇਹ ਵਰਲਡ ਟੂਰ ਮੈਕਸੀਕੋ ਤੋਂ ਸ਼ੁਰੂ ਹੋ ਰਿਹਾ ਹੈ। ਭਾਰਤ ਤੋਂ ਪਹਿਲਾਂ ਬੀਬਰ ਦੱਖਣੀ ਅਮਰੀਕਾ ਤੇ ਦੱਖਣੀ ਅਫਰੀਕਾ ’ਚ ਪਰਫਾਰਮ ਕਰਨਗੇ। ਮਿਊਜ਼ਿਕ ਪ੍ਰੋਗਰਾਮ ਦੀਆਂ ਟਿਕਟਾਂ ਬੁੱਕ ਮਾਇ ਸ਼ੋਅ ’ਤੇ ਉਪਲਬਧ ਹੋਣਗੀਆਂ। ਟਿਕਟਾਂ ਲਈ ਪ੍ਰੀ-ਸੇਲ ਵਿੰਡੋ ਦੋ ਜੂਨ ਤੋਂ ਖੁੱਲ੍ਹੇਗੀ। ਇਸਦੀ ਕੀਮਤ ਚਾਰ ਹਜ਼ਾਰ ਤੋਂ ਲੈ ਕੇ 37 ਹਜ਼ਾਰ ਤਕ ਤੈਅ ਕੀਤੀ ਗਈ ਹੈ।

Related posts

ਆਪਣੇ ਤੋਂ ਅੱਧੀ ਉਮਰ ਦੀਆਂ ਹੀਰੋਇਨਾਂ ਨਾਲ ਕੰਮ ਕਰਨ ‘ਤੇ ਕਪਿਲ ਸ਼ਰਮਾ ਨੇ ਅਕਸ਼ੇ ਕੁਮਾਰ ਨੂੰ ਕੀਤਾ ਟ੍ਰੋਲ

Bunty

ਪਿ੍ਰਅੰਕਾ ਚੋਪੜਾ ਦੀ ਇਸ ਬਿਕਨੀ ਫੋਟੋ ਨੇ ਲੁੱਟਿਆ ਫੈਨਜ਼ ਦਾ ਦਿਲ

Bunty

ਆਰੀਅਨ ਖ਼ਾਨ ਨੇ ਦੋ ਸਾਲ ਪਹਿਲਾਂ ਇਸ ਫੋਟੋ ਦੇ ਨਾਲ ਲਿਖਿਆ ਸੀ ਕੁਝ ਅਜਿਹਾ

Bunty