India

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਜੈਨ ‘ਚ ਮਹਾਕਾਲ ਲੋਕ ਕੀਤਾ ਲੋਕ-ਅਰਪਣ

ਉਜੈਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਜੈਨ ਵਿੱਚ 856 ਕਰੋੜ ਰੁਪਏ ਦੀ ਲਾਗਤ ਵਾਲੇ ਮਹਾਕਾਲੇਸ਼ਵਰ ਮੰਦਰ ਕੋਰੀਡੋਰ ਵਿਕਾਸ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਮਹਾਕਾਲ ਲੋਕ ਨਿਰਮਾਣ ਨਾਲ ਮੰਦਰ ਦਾ ਕੁੱਲ ਰਕਬਾ 2.82 ਹੈਕਟੇਅਰ ਤੋਂ ਵਧ ਕੇ ਇਸ ਸਮੇਂ 20 ਹੈਕਟੇਅਰ ਤੋਂ ਵੱਧ ਹੋ ਗਿਆ ਹੈ।
ਸ਼੍ਰੀ ਮਹਾਕਾਲ ਲੋਕ ਅਰੰਭ ਦੀ ਗੂੰਜ ਵਿਦੇਸ਼ਾਂ ਵਿੱਚ ਵੀ ਸੁਣਾਈ ਦੇ ਰਹੀ ਹੈ। ਭਾਜਪਾ ਦੇ ਵਿਦੇਸ਼ ਸਬੰਧ ਵਿਭਾਗ ਨੇ ਅਮਰੀਕਾ, ਜਰਮਨੀ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, ਯੂਏਈ, ਕੈਨੇਡਾ, ਹਾਲੈਂਡ, ਕੁਵੈਤ ਸਮੇਤ 40 ਦੇਸ਼ਾਂ ਦੇ ਪ੍ਰਵਾਸੀ ਭਾਰਤੀਆਂ ਨੂੰ ਉਦਘਾਟਨੀ ਪ੍ਰੋਗਰਾਮ ਦਿਖਾਉਣ ਦਾ ਪ੍ਰਬੰਧ ਕੀਤਾ ਹੈ।
ਮਹਾਕਾਲੇਸ਼ਵਰ ਲੋਕ ਵਿੱਚ ਮਹਾਕਾਲੇਸ਼ਵਰ ਮਾਰਗ 900 ਮੀਟਰ ਤੋਂ ਵੱਧ ਲੰਬਾ ਹੈ। ਇਸ ਮਾਰਗ ‘ਤੇ ਸ਼ਿਵਲੋਕ ਦੀਆਂ ਕਈ ਕਥਾਵਾਂ ਨੂੰ ਦਰਸਾਇਆ ਗਿਆ ਹੈ। ਇਹ ਮਹਾਕਾਲ ਲੋਕ ਵਿਹੜੇ ਵਿੱਚ ਨੰਦੀ ਗੇਟ ਤੋਂ ਸ਼ੁਰੂ ਹੁੰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਈ-ਕਾਰਟ ​​ਰਾਹੀਂ ਮਹਾਕਾਲੇਸ਼ਵਰ ਮਾਰਗ ਦਾ ਦੌਰਾ ਕਰ ਰਹੇ ਹਨ।

Related posts

ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

admin

ਆਸਾਮ ਵਿਚ ਮਲਟੀ ਸਪੈਸ਼ਲਿਟੀ ਹਸਪਤਾਲ ਸਥਾਪਤ, ਹਰਦੀਪ ਪੁਰੀ ਨੇ ਕੀਤਾ ਉਦਘਾਟਨ

Bunty

15ਵਾਂ ਏਅਰੋ ਇੰਡੀਆ-2025 ਦਾ ਆਗਾਜ਼ !

admin