Bollywood

ਪ੍ਰਭਾਸ ਦੀਆਂ 6 ਫ਼ਿਲਮਾਂ ਦੀ ਬਾਕਸ ਆਫ਼ਿਸ ’ਤੇ ਜ਼ਬਰਦਸਤ ਓਪਨਿੰਗ

ਮੁੰਬਈ – ਪੈਨ ਇੰਡੀਆ ਸੁਪਰਸਟਾਰ ਪ੍ਰਭਾਸ ਨੇ ਬਾਕਸ ਆਫਿਸ ’ਤੇ ਜ਼ਬਰਦਸਤ ਓਪਨਿੰਗ ਦੇ ਨਾਲ ਆਪਣੀ ਮਜ਼ਬੂਤ ਪਛਾਣ ਬਣਾਈ ਹੈ। ਉਨ੍ਹਾਂ ਦੀਆਂ ਫਿਲਮਾਂ ਅਕਸਰ ਰਿਲੀਜ਼ ਦੇ ਪਹਿਲੇ ਦਿਨ ਰਿਕਾਰਡ ਕਾਇਮ ਕਰਦੀਆਂ ਹਨ। ‘ਬਾਹੂਬਲੀ ਦਿ ਬਿਗਨਿੰਗ’ ਦਾ ਸੀਕਵਲ ਰਿਕਾਰਡ ਤੋੜਦੇ ਹੋਏ ਪਹਿਲੇ ਦਿਨ ਦੁਨੀਆ ਭਰ ਵਿਚ 200 ਕਰੋੜ ਰੁਪਏ ਕਮਾਉਣ ’ਚ ਕਾਮਯਾਬ ਰਿਹਾ। ਇਸ ਫਿਲਮ ਨੇ ਨਾ ਸਿਰਫ ਬਾਕਸ ਆਫਿਸ ’ਤੇ ਪ੍ਰਭਾਸ ਦੀ ਲੋਕਪਿ੍ਰਅਤਾ ਨੂੰ ਮਜ਼ਬੂਤ ਕੀਤਾ, ਸਗੋਂ ਸਾਇੰਸ ਫਿਕਸ਼ਨ ਫਿਲਮ ‘ਕਲਕੀ 2898 ਏ. ਡੀ’ ਨੇ ਦੁਨੀਆ ਭਰ ਵਿੱਚ 190 ਕਰੋੜ ਰੁਪਏ ਕਮਾਏ। ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਪ੍ਰਭਾਸ ਦੇ ਪ੍ਰਸ਼ੰਸਕ ਸਿਨੇਮਾਘਰਾਂ ਵਿਚ ਪਟਾਕੇ ਵੀ ਚਲਾ ਰਹੇ ਸਨ ਤੇ ਫਿਲਮ ‘ਸਾਹੋ’ ਨੇ ਪਹਿਲੇ ਦਿਨ ਦੁਨੀਆ ਭਰ ’ਚ 190 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਫਿਲਮ ‘ਆਦਿਪੁਰਸ਼’ ਨੇ ਪਹਿਲੇ ਦਿਨ 140 ਕਰੋੜ ਦੀ ਸ਼ਾਨਦਾਰ ਓਪਨਿੰਗ ਕੀਤੀ। ਫਿਲਮ ਨੇ ਵੱਡੇ ਪੈਮਾਨੇ ਤੇ ਪ੍ਰਭਾਸ ਦੇ ਮਹਾਂਕਾਵਿ ਨਾਇਕ ਦੀ ਭੂਮਿਕਾ ਨੇ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਤੇ ਬਾਕਸ ਆਫਿਸ ’ਤੇ ਇਕ ਮਜ਼ਬੂਤ ਸ਼ੁਰੂਆਤ ਦੀ ਗਾਰੰਟੀ ਦਿੱਤੀ। ਫਿਲਮ ‘ਬਾਹੂਬਲੀ : ਦਿ ਬਿਗਨਿੰਗ’ ਫਿਲਮ ਭਾਰਤੀ ਸਿਨੇਮਾ ਲਈ ਇਕ ਗੇਮ-ਚੇਂਜਰ ਸੀ। ਹਿੰਦੀ ਐਡੀਸ਼ਨ ਨੇ ਆਪਣੇ ਪਹਿਲੇ ਦਿਨ ਵਿਸ਼ਵ ਭਰ ਵਿਚ 75 ਕਰੋੜ ਰੁਪਏ ਦੀ ਪ੍ਰਭਾਵਸ਼ਾਲੀ ਸ਼ੁਰੂਆਤ ਕੀਤੀ, ਜੋ ਕਿਸੇ ਵੀ ਭਾਰਤੀ ਫਿਲਮ ਲਈ ਸਭ ਤੋਂ ਵੱਧ ਹੈ। ਹੁਣ ਸਭ ਦੀਆਂ ਨਜ਼ਰਾਂ ‘ਕਲਕੀ 2898 ਏ. ਡੀ’ ’ਤੇ ਹਨ।

Related posts

ਅਭਿਨੇਤਰੀ ਸੁਸ਼ਮਿਤਾ ਸੇਨ ਰੈਂਪ ਵਾਕ ਕਰਦੀ ਹੋਈ !

admin

ਆਪਣੀ ਮਾਂ ਤੋਂ ਪ੍ਰੇਰਿਤ ਹਿਬਾ ਨਵਾਬ

Bunty

Bigg Boss 16 ਸ਼ੁਰੂ ਹੋਣ ਤੋਂ ਪਹਿਲਾਂ ਹੀ ਲੀਕ ਹੋਈ ਘਰ ਦੇ ਅੰਦਰ ਦੀ ਵੀਡੀਓ

Bunty