International

ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬੀ, 26 ਲੋਕਾਂ ਦੀ ਮੌਤ

ਸੇਨੇਗਲ – ਅੱਜ ਕੱਲ ਪ੍ਰਵਾਸੀਆਂ ਨਾਲ ਭਰੀ ਕਿਸ਼ਤੀਆਂ ਦੇ ਪਲਟਣ ਦੇ ਮਾਮਲੇ ਦਿਨੋਂ-ਦਿਨ ਸਾਹਮਣੇ ਹੀ ਆਉਂਦੇ ਜਾ ਰਹੇ ਹਨ। ਦੱਸ ਦਈਏ ਕਿ ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜੋ ਸੇਨੇਗਲ ਸ਼ਹਿਰ ’ਚ ਹੋਇਆ ਹੈ। ਸੂਤਰਾਂ ਤੋਂ ਮਿਲੀ ਰਿਪੋਰਟ ਅਨੁਸਾਰ ਕਿਹਾ ਗਿਆ ਹੈ ਸੇਨੇਗਲ ਦੇ ਐਂਬੋਰ ਸ਼ਹਿਰ ਨਾਲ ਪ੍ਰਵਾਸੀਆਂ ਨਾਲ ਭਰੀ ਇਕ ਕਿਸ਼ਤੀ ਰਵਾਨਾ ਹੋਈ ਅਤੇ ਲਗਭਗ 4 ਕਿਲੋਮੀਟਰ ਦਾ ਸਫਰ ਤੈਅ ਕਰਨ ਦੇ ਬਾਅਦ ਹੀ ਡੁੱਬ ਗਈ। ਦੱਸ ਦਈਏ ਕਿ ਕਿਸ਼ਤੀ ਲਕੜੀ ਨਾਲ ਬਣੀ ਹੋਈ ਸੀ ਅਤੇ ਉਸ ’ਚ 100 ਤੋਂ ਵੱਧ ਪ੍ਰਵਾਸੀ ਸਵਾਰ ਸਨ ਜਿਨ੍ਹਾਂ ’ਚੋਂ 26 ਲੋਕਾਂ ਦੀ ਮੌਤ ਹੋ ਗਈ ਜਦਕਿ ਅਜੇ ਤੱਕ 17 ਲਾਸ਼ਾਂ ਹੀ ਬਰਾਮਦ ਹੋਈਆਂ ਹਨ।ਇਸ ਦੌਰਾਨ ਸੇਨੇਗਲ ਦੀ ਨੇਵੀ ਨੇ ਇਸ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਅਤੇ ਲਾਪਤਾ ਹੋਏ ਲੋਕਾਂ ਦੀ ਭਾਲ ਲਈ ਇਕ ਜਹਾਜ਼ ਅਤੇ ਦੋ ਕਿਸ਼ਤੀਆਂ ਭੇਜੀਆਂ ਹਨ ਜਿਸ ਨਾਲ ਕਈ ਲੋਕਾਂ ਨੂੰ ਬਚਾ ਲਿਆ ਗਿਆ ਹੈ। ਪੁਲਸ ਨੇ ਜਾਂਚ ਪਿੱਛੋਂ ਇਹ ਖੁਲਾਾ ਕੀਤਾ ਹੈ ਕਿ ਕਿਸ਼ਤੀ ਪਲਟਣ ਦੇ ਮਾਮਲੇ ’ਚ ਕਿਸ਼ਤੀ ਦੇ ਮਾਲਕ ਅਤੇ ਕਪਤਾਨ ਨੇ ਖੁਦ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਹੈ ਜਿਸ ’ਚੋਂ ਇਕ ਦਾ ਨਾਂ ਸੱਲ ਜਿਸ ਨੇ ਉਸ ਸੋਮਵਾਰ ਨੂੰ ਖੁਦ ਪੁਲਸ ਦੇ ਸਾਹਮਣੇ ਆ ਕੇ ਗਿ੍ਰਫਤਾਰੀ ਦਿੱਤੀ।

Related posts

ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਤੋਂ ਵਿਸ਼ਵ ਸੁਰੱਖਿਆ ਨੂੰ ਖ਼ਤਰਾ

Bunty

ਰੂਸ-ਯੂਕਰੇਨ ਯੁੱਧ ਦੇ ਵਿਚਕਾਰ ਅਗਲੇ ਹਫ਼ਤੇ ਅਮਰੀਕਾ ਦੇ ਉੱਚ ਅਧਿਕਾਰੀ ਭਾਰਤ ਆਉਣਗੇ, ਆਰਥਿਕ ਮੁੱਦਿਆਂ ‘ਤੇ ਹੋਵੇਗੀ ਚਰਚਾ

Bunty

ਭਾਰਤ ‘ਚ ਕੋਰੋਨਾ ਦੇ 18,819 ਨਵੇਂ ਮਾਮਲੇ, 110 ਦੇਸ਼ਾਂ ‘ਚ ਇਨਫੈਕਸ਼ਨ ਵਧਿਆ, WHO ਨੇ ਦਿੱਤੀ ਚਿਤਾਵਨੀ

Bunty