LiteraturePunjab

‘ਪੰਜਾਬੀ ਰੂਟਸ ਅਮੈਰੀਕਨ ਡਰੀਮਜ਼’ 24 ਫਰਵਰੀ ਨੂੰ ਰਿਲੀਜ਼ ਹੋਵੇਗੀ

ਐੱਸ.ਅਸ਼ੋਕ ਭੌਰਾ ਦੀ ਪੁਸਤਕ “ਪੰਜਾਬੀ ਰੂਟਸ ਅਮੈਰੀਕਨ ਡਰੀਮਜ਼” ਦਾ ਰਿਲੀਜ਼ ਸਮਾਰੋਹ 24 ਫਰਵਰੀ 2026 ਨੂੰ ਜਲੰਧਰ ਵਿਖੇ ਹੋਵੇਗਾ।

ਜਲੰਧਰ – ਪੰਜਾਬ ਚੇਤਨਾ ਮੰਚ (ਰਜਿ:) ਵੱਲੋਂ ਪ੍ਰਸਿੱਧ ਲੇਖਕ ਤੇ ਪੱਤਰਕਾਰ ਐੱਸ.ਅਸ਼ੋਕ ਭੌਰਾ ਦੀ ਪੁਸਤਕ “ਪੰਜਾਬੀ ਰੂਟਸ ਅਮੈਰੀਕਨ ਡਰੀਮਜ਼” ਦਾ ਰਿਲੀਜ਼ ਸਮਾਰੋਹ ਮਿਤੀ 24 ਫਰਵਰੀ 2026, ਦਿਨ ਮੰਗਲਵਾਰ, ਸ਼ਾਮ 3 ਵਜੇ, ਰਾਇਲ ਕੋਰਟ ਹੋਟਲ, ਜੋਤੀ ਚੌਕ ਜਲੰਧਰ ਵਿਖੇ ਹੋਵੇਗਾ। ਸਮਾਗਮ ਦੇ ਮੁੱਖ ਮਹਿਮਾਨ ਐੱਸ.ਪੀ.ਮਨੀਸ਼ ਤਿਵਾੜੀ ਹੋਣਗੇ, ਜਦਕਿ ਐੱਮ.ਪੀ. ਰਾਜ ਕੁਮਾਰ ਚੱਬੇਵਾਲ, ਦੀਪਕ ਬਾਲੀ ਸਲਾਹਕਾਰ ਪੰਜਾਬ ਸਰਕਾਰ, ਬਹਾਦਰ ਸਿੰਘ ਯੂ.ਐੱਸ. ਏ, ਅਮੋਲਕ ਸਿੰਘ ਗਾਖਲ ਯੂ.ਐੱਸ.ਏ. ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕਰਨਗੇ।

ਇਹ ਜਾਣਕਾਰੀ ਦਿੰਦਿਆਂ ਪ੍ਰਿੰ: ਗੁਰਮੀਤ ਸਿੰਘ ਪਲਾਹੀ ਜੱਥੇਬੰਦ ਸਕੱਤਰ ਨੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਉੱਘੇ ਲੇਖਕ ਵਰਿਆਮ ਸਿੰਘ ਸੰਧੂ, ਲਖਵਿੰਦਰ ਸਿੰਘ ਜੌਹਲ ਅਤੇ  ਸਤਨਾਮ ਸਿੰਘ ਮਾਣਕ ਕਰਨਗੇ। ਉੱਘੇ ਲੇਖਕ, ਪੱਤਰਕਾਰ, ਪੰਜਾਬੀ ਪ੍ਰੇਮੀ ਸਮਾਗਮ ‘ਚ ਸ਼ਾਮਲ ਹੋਣਗੇ।

Related posts

10 ਲੱਖ ਦਾ ਫਰੀ ਸਿਹਤ ਇਲਾਜ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ – ਡਾ. ਬਲਬੀਰ ਸਿੰਘ

admin

ਹਲਵਾਰਾ ਤੋਂ ਹਵਾਈ ਉਡਾਣਾਂ ਦੀ ਬੁਕਿੰਗ ਅਪ੍ਰੈਲ ਤੋਂ ਸ਼ੁਰੂ ਹੋ ਰਹੀ – ਰਵਨੀਤ ਬਿੱਟੂ

admin

ਬਿਕਰਮ ਮਜੀਠੀਆ ਸਮੇਤ 9 ਵਿਅਕਤੀਆਂ ਨੇ ਨਿੱਜੀ ਪੇਸ਼ੀ ਤੋਂ ਮੰਗੀ ਛੋਟ

admin